ਜਨਾਬ ਜੀ....... By V€h£@ L!kh@r!

Vehlalikhari

@£w@¥$v€h£@
ਥੋਡੀਆਂ ਅੱਖਾਂ ਉੱਤੇ ਬੰਨੀ ਜੋ ਪੱਟੀ, ਓਹ ਜਰਾ ਉਤਾਰੋ ਜਨਾਬ ਜੀ,
ਕੀ ਕੇਹਾ ਸੀ ਤੇ ਕੀ ਹੋ ਰਿਹਾ, ਇੱਕ ਨਜ਼ਰ ਪੰਜਾਬ ਵੱਲ ਮਾਰੋ ਜਨਾਬ ਜੀ,
ਵੋੱਟਾਂ ਪਾ ਪਾ ਜਿਹਨਾਂ ਦਿੱਤੀ ਕੁਰਸੀ, ਓਹਨਾਂ ਦਾ ਵੀ ਕੁੱਝ ਸਵਾਰੋ ਜਨਾਬ ਜੀ,
ਥੋਡੇ ਖਜ਼ਾਨੇ ਤਾਂ ਪੇਹਲਾਂ ਈ ਭਰੇ ਨੇ, ਸਾਡੇ ਢਿੱਡ ਵੱਲ ਵੀ ਨਜ਼ਰ ਮਾਰੋ ਜਨਾਬ ਜੀ,
ਮਸਾਂ ਚੱਲੇ ਰੋੱਟੀ ਗਰੀਬ ਦੀ, ਐਂਵੇਂ ਟੈਕਸਾੰ ਵਾਲੀ ਸੱਟ ਨਾ ਮਾਰੋ ਜਨਾਬ ਜੀ,
ਨਸ਼ੇਆਂ ਦੀ ਦਲਦਲ ਵਿੱਚ ਧੱਸੇਆ ਪੰਜਾਬ, ਏਹਨੂੰ ਸਿਆਸਤ ਦੀ ਬਲ੍ਲੀ ਨਾ ਚਾੜੋ ਜਨਾਬ ਜੀ,
ਸੱਭਨਾਂ ਦਾ ਸਾਂਝਾ ਹੈ ਪੰਜਾਬ, ਜਾਤ ਪਾਤ ਦੇਆਂ ਚੱਕਰਾਂ ਵਿੱਚ ਪਾ ਕੇ ਨਾ ਉਜਾੜੋ ਜਨਾਬ ਜੀ,
ਹੱਥ ਜੋੜ ਕਰਾਂ ਅਰਜ, ਸਾਡੀ ਪਰੇਸ਼ਾਨੀ ਦੂਰ ਕਰੋ ਜਨਾਬ ਜੀ,
ਕਲਮ ਵਾਲੇ ਹੱਥ ਨੇ ਵੇਹ੍ਲੇ ਦੇ, ਤੁਸੀਂ ਤਲਵਾਰਾਂ ਚੁੱਕਣ ਉੱਤੇ ਨਾ ਮਜਬੂਰ ਕਰੋ ਜਨਾਬ ਜੀ............✒
 
Top