ਕਸੂਰਵਾਰ ਦੱਸੋ ਕੌਣ? By ~ Komal preet kaur

ਕਸੂਰਵਾਰ ਦੱਸੋ ਕੌਣ?
(~ ਕੋਮਲ ਪ੍ਰੀਤ ਕੌਰ)
ਇਹ ਜੋ ਮਨੋਵਿਰਤੀ ਦੇ ਹਨੇਰੇ ਨੇ,
ਇਹ ਜੋ ਨਿਰਾਸਤ ਦੇ ਚੁਫੇਰੇ ਨੇ;
ਇਹ ਜੋ ਗੂੜੀ ਨੀਂਦ ਦੇ ਸੁਪਨੇ ਨੇ,
ਜੋ ਹਕੀਕਤ ਇਹਨਾਂ ਨੂੰ ਲੱਗਦੇ ਨੇ,
ਇਸ ਅਗਿਆਨਤਾ ਰੂਪੀ ਸਿਆਹੀ ਦਾ ਕਸੂਰਵਾਰ ਦੱਸੋ ਕੌਣ?

ਇਹ ਜੋ ਕ੍ਰੋਧ ਦੀ ਬਲਦੀ ਅੱਗ ਹੈ,
ਇਹ ਜੋ ਲੋਭ-ਮੋਹ ਦੀ ਮਾਇਆ ਹੈ;
ਇਹ ਜੋ ਹੰਕਾਰ ਦਾ ਭਰਿਆ ਭਾਂਡਾ ਹੈ,
ਜੋ ਅਣਖ ਤੇ ਰੁਤਬਾ ਲੱਗਦਾ ਹੈ,
ਇਹਨਾਂ ਵੱਧਦੇ ਪੰਜ ਵਿਕਾਰਾਂ ਦਾ ਕਸੂਰਵਾਰ ਦੱਸੋ ਕੌਣ?

ਇਹ ਜੋ ਨਫ਼ਰਤ ਦੀ ਹਵਾ ਚੱਲਦੀ ਹੈ,
ਇਹ ਜੋ ਈਰਖਾ ਦਿਲ ਵਿੱਚ ਵੱਸਦੀ ਹੈ;
ਇਹ ਜੋ ਚੜ੍ਹਦੇ ਸੂਰਜ ਨੂੰ ਸਲਾਮਾ ਨੇ,
ਜੋ ਪਲ-ਪਲ ਰਿਸ਼ਤੇ ਬਦਲਦੀ ਹੈ,
ਇਹਨਾਂ ਕਠੋਰ ਵਤੀਰਿਆਂ ਦਾ ਕਸੂਰਵਾਰ ਦੱਸੋ ਕੌਣ?

ਇਹ ਜੋ ਮਰਦ-ਤੀਵੀਂ ‘ਚ ਅੰਤਰ ਨੇ,
ਇਹ ਜੋ ਭਰੂਣ-ਹੱਤਿਆ ਦੇ ਨਿਰੰਤਰ ਨੇ;
ਇਹ ਜੋ ਭ੍ਰਿਸ਼ਟਾਚਾਰ ਦੇ ਆਕਾਰ ਨੇ,
ਜਿੰਨ੍ਹੇ ਸਦਾਚਾਰ ‘ਤੇ ਕੀਤਾ ਵਾਰ ਏ,
ਇਹਨਾਂ ਵਹਿਸ਼ੀ ਆਦਤਾਂ ਦਾ ਕਸੂਰਵਾਰ ਦੱਸੋ ਕੌਣ?

ਇਹ ਵਾਤਾਵਰਣ ਜੋ ਪ੍ਰਦੂਸ਼ਿਤ ਏ,
ਇਹ ਨਦੀਆਂ-ਸਾਗਰ ਜੋ ਚਿੰਤਤ ਨੇ;
ਇਹ ਜੋ ਹਰਿਆਲੀ ‘ਚ ਭਰਿਆ ਕੌੜ ਹੈ,
ਜਿੰਨ੍ਹੇ ਦਿੱਤਾ ਸਿਹਤਾਂ ਨੂੰ ਰੋਗ ਹੈ,
ਇਸ ਮੈਲੀ ਹੁੰਦੀ ਕੁਦਰਤ ਦਾ ਕਸੂਰਵਾਰ ਦੱਸੋ ਕੌਣ?

ਇਹ ਜੋ ਸਾਖਰਤਾ ਦੀ ਨੀਂਵ ਹੈ,
ਇਹ ਜੋ ਆਤਮ-ਨਿਰਦੇਸ਼ਨ ਦੀ ਤਹਿਜ਼ੀਬ ਹੈ;
ਇਹ ਜੋ ‘ਕੋਮਲ’ ਦਿਲ ਵਿੱਚ ਦਾਤਾ ਹੈ,
ਜਿਸਦਾ ਆਪ ਹੀ ਅਨੁਭਵ ਕਰਨਾ ਪੈਂਦਾ ਹੈ,
ਇਸ ਅਮੋਲ ਦੌਲਤ ਦੀ ਖੋਜ ਦੱਸੇਗੀ! ਕਸੂਰਵਾਰ ਕੌਣ?
ਜੇ ਦਿਲ ਵਿੱਚ ਹੋਵੇਗਾ ਅਹਿਸਾਸ ਤਾਂ ਕਸੂਰਵਾਰ ਦਿਸੇਗੀ ਤੇਰੀ ਜੋਨ,
ਜੇ ਦਿਲ ਵਿੱਚ ਹੋਵੇਗਾ ਅਫਸੋਸ ਤਾਂ ਇੱਕੋ ਸੱਚ ਦੀ ਚਲੇਗੀ ਪੌਣ
ਇੱਕੋ ਸੱਚ ਦੀ ਚਲੇਗੀ ਪੌਣI
 
Bhoot Vadia
 
ਬਹੁਤ ਵਧੀਆ
 
Top