ਸਾਡੀ ਕੀਮਤ ਵੀ ਇੱਕੀ ਦੁੱਕੀ ਨਾ by Gerry

Gurwinder singh.Gerry

ਮੈਂ ਰਾਹੀ
ਸਾਡੀ ਕੀਮਤ ਵੀ ਇੱਕੀ ਦੁੱਕੀ ਨਾ
ਅਸੀਂ ਕਲਮ ਢੰਗ ਨਾਲ ਚੁੱਕੀ ਨਾ
ਭਰ ਕੇ ਤਾਂ ਕਦੋਂ ਦੀ ਰਖੀ ਹੈ
ਪਰ ਸਿਆਹੀ ਅਜੇ ਤਕ ਮੁੱਕੀ ਨਾ
.
ਸ਼ਾਇਦ ਸਿਆਹੀ ਮੁੱਕ ਜਾਂਦੀ
ਜੇ ਲਿਖਣੇ ਦਾ ਚੱਜ ਹੁੰਦਾ
ਵਿਚ ਜਹਾਂ ਦੇ ਤੇਰਾ ਓਏ
ਜੇ "ਗੈਰੀ" ਪਰਦਾ ਕੱਜ ਹੁੰਦਾ
ਕੰਮ ਹੀ ਤੇਰੇ ਨੀਚ ਬੜੇ
ਹੋਣੋਂ ਬਦਨਾਮੀ ਰੁੱਕੀ ਨਾ
ਭਰ ਕੇ ਤਾਂ ਕਦੋਂ ਦੀ ਰਖੀ ਹੈ
ਪਰ ਸਿਆਹੀ............
.
ਅਸੀਂ ਗੱਲਾਂ ਇ ਕਰਦੇ ਰਹਿ ਜਾਨੇ
ਖੋਰੇ ਕੇਹੜੇ ਵਹਾ ਵਿਚ ਵੈਹ ਜਾਨੇ
ਚਲ ਅੱਜ ਲਿਖੀਏ ਜਜਬਾਤਾਂ ਨੂੰ
ਬਸ ਹੋਂਕੇ ਈ ਭਰਦੇ ਰਹਿ ਜਾਨੇ
ਇੰਝ ਲਗਦਾ ਜਿਵੇਂ ਸਦੀਆਂ ਤੋਂ
ਨੀਂਦ ਹਾਲੇ ਤਕ ਟੁੱਟੀ ਨਾ
ਭਰ ਕੇ ਤਾਂ ਕਦੋਂ ਦੀ ਰਖੀ ਹੈ
ਪਰ ਸਿਆਹੀ ................
.
ਜੇ ਲੱਗ ਕੇ ਆਖੇ ਵਡਿਆਂ ਦੇ
ਤੂੰ ਸ਼ਿਵ ਦੀ ਸ਼ਾਇਰੀ ਪੜ ਜਾਂਦਾ
ਬੇਸ਼ੱਕ ਰੀਸ ਨੀ ਹੋਣੀ ਪਾਤਰ ਦੀ
ਪਰ ਪੈਰਾਂ ਤੇ ਤਾਂ ਖੜ ਜਾਂਦਾ
ਅਫਸੋਸ ਤੇਰੀ ਸੋਚ ਨਿਆਣੀ ਰਹੀ
ਪਰ ਟਾਹਣੀ ਅਜੇ ਵ ਸੁੱਕੀ ਨਾ
ਭਰ ਕੇ ਤਾਂ ਕਦੋਂ ਦੀ ਰਖੀ ਹੈ
ਪਰ ਸਿਆਹੀ ................Gurwinder Singh.Gerry
25/Dec/2014
 

Attachments

Top