Bapu VS Facebook

ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ
ਹੁਣ,
ਰਾਤ ਨੂੰ ਫਿਰ ਸੌਣਾ ਹੁੰਦਾ ਏ,
ਤੇ ਸਹੇਲੀ ਕਹਿੰਦੀ ਸਵੇਰੇ
ਜਲਦੀ ਨਾਂ ਉੱਠਿਆ ਕਰ,
ਮੈਂ ਸੁਪਨੇ ਚ ਆਉਣਾ ਹੁੰਦਾ ਏ,
ਬਾਪੂ ਕਹਿੰਦਾ ਮੈਂ ਚੱਲਿਆ ਖੇਤਾਂ 'ਚ ਤੂੰ
ਵੀ ਆਂਜ਼ੀ
ਤੇ ਸਹੇਲੀ ਕਹਿੰਦੀ ਅੱਜ ਮੈਨੂੰ ਆ ਕੇ
Shopping ਕਰਾਂਜੀ,
ਦੁਪਿਹਰ ਨੂੰ ਬਾਪੂ ਫੋਨ ਕਰਕੇ ਕਹਿੰਦਾ ਪੁੱਤ,
ਮੇਰੀ ਰੋਟੀ ਲੈ ਕੇ ਨੀਂ ਆਇਆ,
ਤੇ ਇੱਧਰ ਸਹੇਲੀ ਕਹਿੰਦੀ ਅੱਜ ਤੂੰ ਮੈਨੂ
Pizza
ਨੀ ਖਵਾਇਆ,
ਘਰ ਆਏ ਤੋਂ ਬਾਪੂ ਕਹਿੰਦਾ,
ਕੰਜਰਾ ਤੂੰ ਖੇਤਾਂ 'ਚ ਮੈਨੂੰ
ਭੁੱਖਾ ਮਾਰਤਾ ਅੱਜ,
ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂੰ ਕੱਲ
ਨੂੰ ਲਾਊ
ਰਗੜਾ,
ਤੂੰ ਸਸਤੇ 'ਚ ਹੀ ਸਾਰਤਾ ਅੱਜ,
ਸ਼ਾਮ ਨੂੰ ਬਾਪੂ ਕਹਿੰਦਾ ਅੱਜ ਕੱਖ ਲਿਆ
ਮੱਝਾਂ ਵਾਸਤੇ,
ਨਹੀਂ ਤਾਂ ਕੱਢਦੂੰ ਤੇਰੇ ਵਲ,
ਤੇ ਸਹੇਲੀ ਕਹਿੰਦੀ ਮੇਰੇ ਨਾਲ ਹੁਣੇ ਕਰ ਫੋਨ
ਤੇ ਗੱਲ,
ਰਾਤੀ ਬਾਪੂ ਕਹਿੰਦਾ ਪੁੱਤ
ਰੋਟੀ ਬਣਗੀ ਖਾ ਲੈ ਆ ਕੇ
ਜਲਦੀ,
ਤੇ ਸਹੇਲੀ ਕਹਿੰਦੀ ਹਾਲੇ 7 ਵੱਜੇ ਨੇਂ,
ਹੁਣੇ ਤੋਂ ਤੇਰੇ ਢਿੱਡ 'ਚ ਅੱਗ ਬਲਗੀ,
ਬਾਪੂ ਕਹਿੰਦਾ ਪੁੱਤ ਰਾਤ ਬੜੀ ਹੋਗੀ ਹੁਣ ਸੌ
ਜਾ,
ਤੇ ਸਹੇਲੀ ਕਹਿੰਦੀ ਛੇਤੀ ਛੇਤੀ Online ਹੋ
ਜਾ,
ਬਾਪੂ ਕਹਿੰਦਾ ਜੇ ਤੂੰ ਮੋਬਾਇਲ ਨਾਂ ਛੱਡਿਆ
ਮੈਂ
ਤੇਰੀ ਲੱਤ ਵੱਡ ਦੂੰ,
ਤੇ ਸਹੇਲੀ ਕਹਿੰਦੀ ਜੇ ਤੂੰ Online ਨਾ ਹੋਇਆ
ਤਾਂ ਮੈਂ ਤੈਨੂ
ਛੱਡ ਦੂੰ,
ਬਾਪੂ ਕਹਿੰਦਾ ਏਹਨੂ Facebook ਨੂੰ ਅੱਗ
ਲਾਦੇ,
ਤੇ ਸਹੇਲੀ ਕਹਿੰਦੀ ਕੋਈ ਘੈਂਟ ਜਿਹਾ Status
ਪਾ ਦੇ,
ਹੁਣ ਦੱਸੋ ਬੰਦਾ ਜਾਵੇ ਤਾਂ ਕਿੱਧਰ ਜਾਵੇ,
ਇੱਕ ਤਾਂ ਸਾਡਾ ਬਾਪੂ ਕੰਮ ਸੁਣਾਵੇ,
ਉਤੋ ਜਾਣ ਤੋਂ ਪਿਆਰੀ ਕੰਮ ਸੁਣਾਵੇ।​
 
Top