Lyrics Bapu - Jelly

JUGGY D

BACK TO BASIC
ਉਦੋਂ ਮਿਲੀ ਨਾ ਸੀ ਮੰਗੀ, ਅੱਜ ਭਰੇ ਨੇ ਭੰਡਾਰ....
ਕਦੇ ਲਿਆ ਸੀ ਗਰੀਬੀ ਮੇਰਾ ਲੁੱਟ ਸੰਸਾਰ...
ਉਦੋਂ ਮਿਲੀ ਨਾ ਸੀ ਮੰਗੀ, ਅੱਜ ਭਰੇ ਨੇ ਭੰਡਾਰ....
ਕਦੇ ਲਿਆ ਸੀ ਗਰੀਬੀ, ਮੇਰਾ ਲੁੱਟ ਸੰਸਾਰ...
ਪੁੱਛਦੀ ਤੂੰ ਰਹਿੰਦੀ ਕਾਹਤੋਂ, ਚੁੱਪ-ਚੁੱਪ ਰਹਿੰਦਾ..੨
ਆਹ ਸੁੱਖ ਮੈਨੂੰ ਭੋਰਾ ਨਾ ਸਿਖਾਉਂਦਾ...
ਨੀ ਬਸ ਇਕ ਦੁੱਖ ਨੀ ਮਾਏ...
ਬਾਪੂ ਟੁਰ ਗਿਆ ਤੰਗੀਆਂ ਹੰਡਾਉਂਦਾ...ਨੀ ਬਸ ਇਕ ਦੁੱਖ ਨੀ ਮਾਏ...੨

ਮੈਂ ਸੀ ਨਿਆਣਾ, ਦੂਜੀ ਤੂੰ ਸੀ ਜਵਾਨ,
ਘਰੇ ਲੱਗਦਾ ਨਾ, ਤਾਕੀ ਤੇ ਦੁਆਰ ਸੀ,
ਆਪਾਂ ਦੱਸ ਖੂੰਝੇ ਮੰਝੀ ਡਾਹ ਕੇ ਸੌਂ ਜਾਂਦੇ,
ਠੰਡੇ ਬੁਲੇਆਂ ਦੇ ਬਾਪੂ ਸਹਿੰਦਾ ਵਾਰ ਸੀ,
ਤੇਰੇ ਮੇਰੇ ਮੂੰਹ ਚ ਰਿਹਾ, ਸੁੱਕੀ -ਮਿਸੀ ਪਾਉਂਦਾ..੨
ਆਪ ਭੁੱਖੇ - ਭਾਣੇ ਡੰਗ ਸੀ ਟਪਾਉਂਦਾ ...
ਨੀ ਬਸ ਇਕ ਦੁੱਖ ਨੀ ਮਾਏ...
ਬਾਪੂ ਟੁਰ ਗਿਆ ਤੰਗੀਆਂ ਹੰਡਾਉਂਦਾ...ਨੀ ਬਸ ਇਕ ਦੁੱਖ ਨੀ ਮਾਏ...੨

ਕਰਜ਼ੇ ਦੀ ਪੰਡ ਚੁੱਕ, ਰਿਹਾ ਸੀ ਪੜਾਉਂਦਾ,
ਬੋਅ ਸੀਨੇ ਵਿਚ, ਸੱਦਰਾਂ ਦੇ ਬੀਜ਼ ਨੀ,
ਮੈਨੂੰ ਵੱਡਾ ਵੇਖਣ ਦੀ, ਖੌਰੇ ਉਹਦੇ ਮਨ ਵਿਚ,
ਕਿੰਨੀ ਵੱਡੀ ਹੋਉ "ਬੇਬੇ" ਰੀਜ਼ ਨੀ..
ਦਿਸੇ ਸੇਠ ਮੁਹਰੇ ਉਵੇਂ, ਹੱਥ ਬੰਨੀ ਖੜਾ....੨
ਚਿੱਟੀ ਦਾੜੀ ਤੋਂ ਦੀ ਅੱਥਰੂ ਵਹਾਉਂਦਾ...
ਨੀ ਬਸ ਇਕ ਦੁੱਖ ਨੀ ਮਾਏ...
ਬਾਪੂ ਟੁਰ ਗਿਆ ਤੰਗੀਆਂ ਹੰਡਾਉਂਦਾ...ਨੀ ਬਸ ਇਕ ਦੁੱਖ ਨੀ ਮਾਏ...੨

ਅੱਜ "ਜਿੰਦ" ਕੋਲ ਸਭ ਕੁੱਝ ਹੈ, ਸੁਆੜੇ ਉਹੀਓ ਟੁਰ ਗਿਆ ਮਾੜੇ ਲੇਖ ਨੀ
ਮੇਰੇ ਤਾਂ ਬੁਲਾਇਆ ਬਾਪੂ ਮੁੜ ਕੇ ਨਾ ਆਇਆ,
ਤੂੰਹੀਓ ਮਾਰ ਦੇ ਆਵਾਜ਼ ,ਜਾਵੇ ਵੇਖ ਨੀ
ਉਹ ਵੀ ਕਰੇ ਅੱਜ ਉਹਦੇ, ਪੁੱਤ ਨੂੰ ਸਲਾਮਾਂ..੨
ਜਿਹੜਾ ਨਾਡੂ ਖਾਂ ਸੀ ਕਦੇ ਅਖਵਾਉਂਦਾ....
ਨੀ ਬਸ ਇਕ ਦੁੱਖ ਨੀ ਮਾਏ...

Song - Bapu
Singer - Jelly
Album - Jawani
 
music-smiley-004.gif
music-smiley-004.gif
 
Top