Lyrics Babbu Maan - Talaash - [All Song Lyrics][Punjabi Font]

  • Thread starter userid97899
  • Start date
  • Replies 21
  • Views 34K
U

userid97899

Guest
01 Babbu Maan - Gypsy

ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਫੋਰਡ ਵਲੇਤੀ , ਕਿੱਲੇ ਚਾਲੀ , ਟੋਹਰ ਆ ਫੁੱਲ ਸਰਦਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਨਿੱਤ ਰੱਖਿਏ ਮੋਚਣਾ ਲਾ ਕੇ ਨੀ , ਲੱਲੀ ਛੱਲੀ ਰੱਖਾ ਦਬਕਾ ਕੇ ਨੀ
ਜਿੱਥੇ ਜਾਵਾ ਪੈਣ ਪਟਾਕੇ ਨੀ , ਅਸੀ ਆਮ ਘਰਾ ਦੇ ਕਾਕੇ ਨੀ
ਡੱਬ ਚ ਅਸਲਾ ਦੱਸ ਕੀ ਮਸਲਾ , ਕੰਮ ਕੀ ਇੱਥੇ ਸਰਕਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਵਿਗੜੀਆ ਹੋਈਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ
ਜੱਟ ਅਲਬੇਲਾ ਲਾਉਦਾ ਮੇਲਾ ਸ਼ੋਕੀ ਫੁੱਲ ਸ਼ਿਕਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਲੈ ਲਾ ਵੇ ਮੁਰੱਬਾ ਰਾਜਸਥਾਨ , ਥਾਰੇ ਜਹੇ ਜੱਟ ਕਿੱਥੇ ਮਿਲਦੇ ਜਵਾਨ
ਚਾਨਣੀ ਰਾਤਾ ਦੇਖ ਕੇ ਗੋ ਗਈਆ ਜਵਾਨ ਘੱਕੀ ਜਿਹੀ ਜਵਾਨੀ ਓੱਤੇ ਪਾਦੇ ਕੋਈ ਦਾਗ ਵੇ

ਵੀ ਅਸੀ ਆਸ਼ਕ ਲੰਮੀਆ ਰਾਹਾ ਦੇ ਸਾਥ ਛੱਡ ਗਏ ਸੱਜਣ ਸਾਹਾ ਦੇ
ਜਿਹਨੁੰ ਮੰਝਿਲ ਸਮਝ ਕੇ ਬਹਿ ਗਏ ਸੀ , ਉਹ ਧੋਖੇ ਤੇਜ ਨਿਗਾਹਾ ਦੇ
ਬਚੀ ਜਵਾਨਾ ਤੇਜ ਜਮਾਨਾ ਭੇਦ ਨਾ ਦੇ ਦਈ ਥਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਸਾਡੀ ਬੁੱਕਲ ਵਿਚ ਅਸਮਾਨ ਨੀ ਸਾਡੇ ਪੇਰਾ ਥੱਲੇ ਤੁਫਾਨ ਨੀ
ਨੱਚਾ ਟਰਨੈਡੂ ਦੀ ਹਿੱਕ ਤੇ ਇਹ ਦੁਨੀਆ ਕਓ ਅਣਜਾਣ ਨੀ
ਨੱਚਾ ਟਰਨੈਡੂ ਦੀ ਹਿੱਕ ਤੇ ਇਹ ਦੁਨੀਆ ਕਓ ਅਣਜਾਣ ਨੀ
ਏਜੁਕੇਟਿਡ ਕਲਟੀਵੇਟਿਡ ਲਾ ਤਾ ਟੇਗ ਗਵਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ​
 
U

userid97899

Guest
02 Babbu Maan - Jaan

ਤੂੰ ਕਿਵੇ ਸਾਹ ਲੇਨੀ ਏ
ਮਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ

ਬੇਹਕੇ ਨਬੇਢ ਸ਼ਿਕਵੇ ਗਿੱਲੇ
ਕਈ ਜਨਮ ਤੋ ਆਪਾ ਨਹੀ ਮਿਲੇ
ਚਿੰਮਬੀੜੇ ਹਾਏ ਆਤਮ ਹਿਜਰ ਛਿੱਲੇ
ਖਵਾਬਾ ਚ ਰਹਿ ਗਏ ਇਸ਼ਕ ਕਿੱਲੇ
ਕੱਖ ਨਹੀ ਦਿਲ ਦੇ ਸਹਿਰਾ ਚ ਤੂਫਾਨ ਤੋ ਬਿਨਾ

ਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ

ਮੈਨੂੰ ਖ੍ਹਾ ਗਿਆ ਰੋਗ ਵਿੱਛੜੈ ਦਾ
ਨਹੀ ਇਲਾਜ ਇਸ਼ਕ ਦੇ ਫੋੜੇ ਦਾ
ਕੀ ਮੁੱਲ ਦੱਸ ਟੂੱਟੇ ਜੋੜੇ ਦਾ
ਮੇਰੇ ਅੰਦਰ ਦਰਦ ਹੇ ਲੋਹੜੇ ਦਾ
ਤੂੰ ਵੀ ਕੂਕਾ ਮਾਰੇ ਗੀ
ਬੇਈਮਾਨ ਤੋ ਬਿਨਾ

ਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ

ਇੱਕ ਢਲਦੀ ਓੁਮਰ ਦਾ ਝੋਰਾ ਏ
ਹੰਡਾ ਚ ਵਿਰਾਗ ਦਾ ਛੋਰਾ ਏ
ਵੇ ਤੇਰੇ ਕਿੱਥੇ ਫੇਰੇ ਤੋਰਾ ਏ
ਸਾਡੇ ਦਿੱਲ ਦਾ ਸੂੰਨਾ ਭੋਰਾ ਏ
ਕੀ ਸੰਗ ਜੀ ਕੇ ਸੱਜਣਾ
ਦੱਸ ਜੁਬਾਨ ਤੋ ਬਿਨਾ

ਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ

ਜਦ ਮਿਲਦੇ ਦਿਨ ਤੇ ਰਾਤ ਵੇ
ਦਿਲ ਚੰਦਰਾ ਮੰਗਦਾ ਸਾਥ ਵੇ
ਸਾਨੂੰ ਦੋ ਲੱਖ ਲੱਗੇ ਹਿਆਤ ਵੇ
ਵਿਹਣੇ ਢੁੱਕੀ ਕਸਾ ਦੀ ਬਰਾਤ ਓੁਏ
ਕਿੱਧਾ ਨਿਕਲੇ ਜਾਨ ਤੇਰੇ ਪੇਗਾਮ ਤੋ ਬਿਨਾ

ਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ​
 
U

userid97899

Guest
03 Babbu Maan - Tralla

ਤੜਕੇ ਊੱਠ ਕੇ ਚਾਹ ਬਣਾਦੇ
ਦੋ ਕੋ ਦੇਸੀ ਬਿਸਕੁਟ ਵੀ ਖਿਲਾ ਦੇ


ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ

ਇੱਕ ਰੱਖਣੀ ਕਲ਼ੀਨਡਰ ਮਹਿਬੂਬਾ
ਨਾਲ ਬਹਿ ਕੇ ਦੇਖੂ ਹਰ ਸੂਬਾ
ਸੁਬਹ ਖੱਟ ਸ਼ਾਮੀ ਕਲਕੱਤੇ ਨੀ
ਅਸੀ ਚੱਕੀਏ ਪਰੋਠੇ ਤੱਤੇ ਨੀ
ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ

ਇੱਕ ਲੇਣੀ ਟਰੇਵਲਰ ਟੈਪੂ ਨੀ
ਨਿੱਤ ਧੋ ਕੇ ਕਰਾ ਗੇ ਸ਼ੈਪੂ ਨੀ
ਨਾਲ ਘਰ ਦਾ ਖਰਚਾ ਚੱਕੂ ਗੀ
ਨਾਲੇ ਕਿਸ਼ਤ ਮਕਾਨ ਦੀ ਧੱਕੂ ਗੀ
ਨਾਲੇ ਟੂਲ ਤੇ ਬੰਦਰ ਬਿਠਾਊਣਾ
ਡਾਲੇ ਤੇ ਗੋਤ ਲਿਖਾਉਣਾ ਏ
ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ


ਜੇ ਸੜਕ ਸਾਗਰ ਤੇ ਬਨ ਜਾਵੇ
ਫੇਰ ਨਜਾਰਾ ਫੁੱਲ ਆਵੈ
ਰਸ਼ੀਆ ਤੋ ਸਿਧਾ ਅਲਾਸਕਾ
ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ
ਨੀ ਇੱਕ ਚੰਦ ਤੇ ਦਫਤਰ ਬਨਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ

ਫਿਰ ਗਿਰਨੇ ਪੌਡ ਤੇ ਡਾਲਰ ਨੀ
ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ
ਲਾ ਮਾਵਾ ਮੁਕਤਸਰੀ ਸੂਟ ਨੂੰ
ਬੁਕਰਮ ਪਾ ਦੇ ਕਾਲਰ ਨੀ
ਦਿੱਤਾ ਬਾਪ ਨੂੰ ਕੋਲ ਪੁਗਾਊਣਾ
ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਉਣਾ ਏ​
 
Last edited by a moderator:
U

userid97899

Guest
04 Babbu Maan - Gabru

ਗੱਭਰੂ ਨਚਾਊਣ ਗੋਰੀਆ
ਵੀਕ-ਏਨਡ ਤੇ ਕਲੱਬ ਵਿੱਚ ਜਾਕੇ
ਗਿਨ ਗਿਨ ਲੇਦੇ ਬਦਲੇ
ਭਾਜੀ ਮੋੜਦੇ ਵਲੇਤ ਵਿੱਚ ਜਾਕੇ
ਗੱਭਰੂ ਨਚਾਊਣ ਗੋਰੀਆ
ਵੀਕ-ਏਨਡ ਤੇ ਕਲੱਬ ਵਿੱਚ ਜਾਕੇ

ਬਾਹਵਾ ਸਾਰ ਰੰਗੀਨ ਗੋਰੀਆ
ਬਾਹ ਵੀ ਹਵਾ ਵਿੱਚ ਲੇਦੀ ਏ ਹੁਲਾਰੇ
ਬੀਚ ਵੇਨਕੁਵਰ ਦਾ ਨੀ
ਤੇਰੀ ਅਨਕ ਬਣੀ ਮੁਟਆਰੇ
ਖਿੱਚ ਕੇ ਸਲੂਟ ਜੜ ਗਈ
ਸਹਿਦਾਰ ਵਿੱਚੋ ਲੰਘੇ ਟਪਕਾ ਕੇ
ਗੱਭਰੂ ਨਚਾਊਣ ਗੋਰੀਆ
ਵੀਕ-ਏਨਡ ਤੇ ਕਲੱਬ ਵਿੱਚ ਜਾਕੇ

ਹਵਾ ਵਿੱਚ ਛੱਲੇ ਊਡਦੇ
ਖੋਰੂ ਕਾਲਜੇ ਚ ਪਾਵੇ ਨੀ ਟਕੀਲਾ
ਜੇਕਸਨ ਭੁੱਲ ਗਈਆ ਨੀ
ਅੱਜ ਸੁਣ ਦੀਆ ਦੇਖ ਚਮਕੀਲਾ
ਜੱਟ ਦੇ ਸਵੇਗੀ ਕੁੜੀਏ
ਰੱਖੈ ਨਾਗਣੀ ਦਾ ਡੋਰਾ ਨੇਣੀ ਪਾਕੇ
ਗੱਭਰੂ ਨਚਾਊਣ ਗੋਰੀਆ
ਵੀਕ-ਏਨਡ ਤੇ ਕਲੱਬ ਵਿੱਚ ਜਾਕੇ


ਹਾਏ ਵਾਰਿਸ ਦੀ ਹੀਰ ਜਹੀ
ਹਰ ਗੋਰੀ ਤਰਾਸ਼ੀ ਰੱਬ ਨੇ
ਹਾ ਹਾ ਹਾ ਹਾ ਹਾ

ਹੋਲੀ ਹੋਲੀ ਆ ਜਾਨਾ ਕਨੇਡਾ
ਮਾਨਾ ਵੇਚ ਕੇ ਜਮੀਨਾ ਸਭਨੇ

ਖੈਤੀ ਹੁਣ ਜੱਟ ਛੱਡ ਗਏ
ਰੱਖਦੇ ਨੇ ਚਿੱਟੇ ਪਾਕੇ
ਗੱਭਰੂ ਨਚਾਊਣ ਗੋਰੀਆ
ਗੱਭਰੂ ਨਚਾਊਣ ਗੋਰੀਆ
ਸਾਰੀ ਬੋਡੀ ਹੁਣ ਸ਼ੇਕ ਕਰਦੀ
ਜਦੌ ਗਿੱਧੇ ਚ ਮਿਲਾਵੇ ਬੇਲੇ
ਲਗਦੀ ਸ਼ਕੀਰਾ ਨਾਗਣੇ
ਨੀ ਕਿੱਤੇ ਸਾਨੂੰ ਵੀ ਬੁਲਾ ਲੇ ਤੂੰ ਲ. ਏ.
ਵੇਗਸ ਚ ਲੰਘੇ ਜਿਦਗੀ
ਕੀ ਲੇਣਾ ਏ ਬਹੁਤਾ ਕਮਾ ਕੇ
ਗੱਭਰੂ ਨਚਾਊਣ ਗੋਰੀਆ
ਗੱਭਰੂ ਨਚਾਊਣ ਗੋਰੀਆ
ਵੀਕ-ਏਨਡ ਤੇ ਕਲੱਬ ਵਿੱਚ ਜਾਕੇ​
 
Last edited by a moderator:
U

userid97899

Guest
05 Babbu Maan - Mandian Ch Jatt

ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ
ਆਟੇ ਨਾਲ ਬੀਬਾ ਘੁੱਲਦੀ
ਮਿੱਟੀ ਨਾਲ ਘੁੱਲਦਾ ਜਵਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਮਾਵਾਂ ਦੀ ਜਵਾਨੀ ਖਾ ਗਈ
ਬਾਪੂਆ ਦੀ ਚੰਦਰੀ ਸ਼ਰਾਬ
ਬਾਪੂ ਵੀ ਵਿਚਾਰੇ ਕਿਥੇ ਜਾਣ
ਕਰਜੇ ਨੇ ਖਾ ਲਏ ਖਾਅਬ
ਨੱਥ ਪਾਈ ਦੇਖੋ ਜੱਟਾ ਨੂੰ
ਬਾਣੀਏ ਦੇ ਹੱਥ ਚ ਕਮਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਭੇਣਾ ਨੂੰ ਦਹਾਜੂ ਟੱਕਰੇ
ਸਾਲ ਪਿੱਛੋ ਅੱਗ ਦਿੰਦੇ ਲ਼ਾ
ਗੁਰਬਤ ਦੀਆ ਮਹਿੰਦੀਆ
ਗਈਆ ਨੇ ਹਥੇਲੀਆ ਨੂੰ ਖਾ
ਬੂਹੇ ਤੇ ਬਰਾ ਢੁੱਲਦੀ
ਆ ਗਿਆ ਏ ਮੋਤ ਦਾ ਸਮਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਦੇਵਤਾ ਸੀ ਪਾਣੀ ਜੋ ਕਦੇ
ਅੱਜ ਕੱਲ ਬੰਦੇ ਮਾਰਦਾ
ਛੱਕ ਗਿਆ ਪੁਰਾ ਮਾਲਵਾ
ਅੱਜ ਕੱਲ ਮਾਝਾ ਠਾਰਦਾ

ਸਾਭ ਲ੍ਊ ਪੰਜਾਬੀ ਪੁੱਤਰੋ
ਜੱਗ ਤੇ ਕੋਈ ਰਹਿ ਜੇ ਨਾ ਨਿਸ਼ਾਨ

ਰੁੱਖਾ ਨੂੰ ਸਿਊਕ ਖ੍ਹਾ ਗਈ
ਮੁੰਡੇਆ ਨੂੰ ਖ੍ਹਾ ਗਈ ਸਮੈਕ
ਪਰਜਾ ਵੀ ਫਿਰੇ ਭੂੱਤਰੀ
ਸ਼ਾਸ਼ਕ ਵੀ ਨਿਕੱਲੇ ਨਲੈਕ
ਛੱਕਦੇ ਨੀਟ ਅਰਬਾ
ਖੁਦਕੁਸ਼ੀ ਕਰੇ ਕਿਰਸਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਖ੍ਹਾ ਗਿਆ ਕਲੇਸ਼ ਬਾਲਪਨ
ਬਚਪਨ ਖ੍ਹਾ ਗਈ ਆਸ਼ਕੀ
ਸ਼ੋਹਰਤ ਮਿਲੀ ਰੱਜ ਕੇ
ਤੇਰੇ ਬਿਨਾ ਹੋਰ ਖਾਸ ਕੀ
ਖ੍ਹਾ ਗਿਆ ਕਲੇਸ਼ ਬਾਲਪਨ
ਬਾਗਪਨ ਖ੍ਹਾ ਗਈ ਆਸ਼ਕੀ
ਸ਼ੋਹਰਤ ਮਿਲੀ ਰੱਜ ਕੇ
ਤੇਰੇ ਬਿਨਾ ਹੋਰ ਖਾਸ ਕੀ
ਉੱਚੀਆ ਉੱਡਾਰ ਦਾ ਉਹ ਕਾਗ
ਪਿਜਰੇ ਚ ਪੈ ਗਿਆ ਮਾਨ


ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ
ਆਟੇ ਨਾਲ ਬੀਬਾ ਘੁੱਲਦੀ
ਮਿੱਟੀ ਨਾਲ ਘੁੱਲਦਾ ਜਵਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ
ਉੱਚੀਆ ਉੱਡਾਰ ਦਾ ਉਹ ਕਾਗ
ਪਿਜਰੇ ਚ ਪੈ ਗਿਆ ਮਾਨ
ਉੱਚੀਆ ਉੱਡਾਰ ਦਾ ਉਹ ਕਾਗ
ਪਿਜਰੇ ਚ ਪੈ ਗਿਆ ਮਾਨ​
 
U

userid97899

Guest
06 Babbu Maan - Dangerous China


ਜੇ ਹਿਮਾਲਾ ਦੱਬ ਲਿਆ ਦਿੱਲੀ ਵੀ ਹੋਜੂ ਖਿੱਲੀ
ਕਿੱਧਰੇ ਚੀਨਾ ਪੈਥਰ ਰਗੜ ਕੇ ਲੰਘ ਨਾ ਜਾਵੇ ਬਿੱਲੀ
ਆਪਾ ਨੀ ਉਤਲ ਤੂੰ , ਛੱਡ ਅਸ਼ਤਰ ਕੋਈ ਜਮੀਨ ਤੌ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ
ਜਿੱਦਾ ਸੂਟ ਪੰਜਾਬੀ ਨੂੰ ਮੈ ਕਿਹਾ ਖਤਰਾ ਜੀਨ ਤੋ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ

ਘੱਟ ਗਿਣਤੀ ਨਾਲ ਇਸ ਦੁਨੀਆ ਤੇ ਹੋਇਆ ਸਦਾ ਹੀ ਧੱਕਾ
ਪੂਰੀ ਤਾਸ਼ ਹੈ ਤੇਰੇ ਹੱਥ ਵਿੱਚ ਪਰ ਰਿਹਾ ਨਾ ਯੱਕਾ
ਤੇਰੀ ਢਾਹਲ ਪੰਜਾਬੀ ਹੀ ਗੋਗੀ ਉੱਅਟ ਸੀਨ ਤੋ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ
ਜਿੱਦਾ ਸੂਟ ਪੰਜਾਬੀ ਨੂੰ ਮੈ ਕਿਹਾ ਖਤਰਾ ਜੀਨ ਤੋ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ

ਅੱਜ ਕੱਲ ਕਮਲੀਏ ਡਿਸਕਵਰੀ ਤੇ ਸੱਪ ਵੀ ਹੀਰੋ ਆਉਦੇ
ਚੰਗੇ ਠੇਕੇਦਾਰਾ ਨਾਲੋ ਜਿਆਦਾ ਨੋਟ ਕਮਾਉਦੇ
ਜੱਟ ਤੇ ਨਾਗ ਜਦ ਵਿਗੜੇ ਨਾ ਕਾਬੂ ਆਉਣ ਵੀਨ ਤੋ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ
ਜਿੱਦਾ ਸੂਟ ਪੰਜਾਬੀ ਨੂੰ ਮੈ ਕਿਹਾ ਖਤਰਾ ਜੀਨ ਤੋ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ

ਫੇਕ ਲੀਕਾਂ ਦੇ ਨਾਲ ਫੋਕੀ ਵਾਹ ਵਾਹ ਲੇ ਲਾ ਮਾਨਾ
ਕੱਲਾ ਚੱਕੇ ਫਿਲਮ ਮੋਢੇ ਤੇ ਜਿਉਦਾ ਰਹਿ ਸਲਮਾਨਾ
ਜੇ ਕੋਈ ਸਿਖਣਾ ਨੁਕਤਾ ਸਿਖ ਖੰਟ ਦੇ ਸ਼ੋਕੀਨ ਤੋ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ
ਜਿੱਦਾ ਸੂਟ ਪੰਜਾਬੀ ਨੂੰ ਮੈ ਕਿਹਾ ਖਤਰਾ ਜੀਨ ਤੋ
ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ​
 
U

userid97899

Guest
07 Babbu Maan - Manji

ਪਹਿਲੀ ਵਾਰੀ ਬੋਲੇ ਕੋਈ ਚੁੱਪ ਕਰਜੂ
ਦੁਜੀ ਵਾਰੀ ਬੋਲੇ ਕੋਈ ਫੇਰ ਸਮਝਾਓੁ
ਜੇ ਤੀਜੀ ਵਾਰੀ ਬੋਲੇ ਫੇਰ ਟੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ

ਸ਼ਰਮ ਹਿਆ ਹੁੰਦਾ ਕੁੜੀਆ ਦਾ ਗਹਿਣਾ
ਆਸ਼ਕੀ ਦਾ ਚੱਕਰਾ ਚ ਆਪਾ ਨੇ ਨੀ ਪੇਣਾ
ਪਹਿਲੀ ਵਾਰੀ ਕਰੀ ਦਿਆ ਨਹੀਓੁ ਕਦੇ ਹਿੰਢਾ
ਦੁਜੀ ਵਾਰੀ ਫੇਰ ਟਣਕਾ ਦਿਓੁ ਟਿੰਢਾ
ਤੀਜੀ ਵਾਰੀ ਸਿੱਧਾ ਛੱਕਾ ਥੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ

ਛੱਡ ਤੇਰੇ ਵੱਸ ਸ਼ੇਰਾ ਕਿੱਥੇ ਨੇ ਸਿਆਸਤਾ
ਕਰਨੀਆ ਦੱਸ ਕੀ ਵੱਡੀਆ ਰਿਆਸਤਾ
ਮਿੱਟੀ ਵਿੱਚ ਰੁੱਲ ਗਏ ਤਖਤ ਤੇ ਤਾਜ
ਲਾਲ ਕਿਲਾ ਮਾਰਦਾ ਏ ਵਾਰਸਾ ਨੂੰ ਆਵਾਜ
ਕੱਖ ਵੀ ਨਹੀ ਜਾਣਾ ਨਾਲ ਸੋਚ ਲਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ

ਰਗੜ ਤੇ ਦੇਖ ਜੱਟ ਲਾ ਕੇ ਬਿਆਨਾ
ਬਿਲਡਰ ਬਣ ਗਏ ਮਲੱਗ ਬੇਈਮਾਨਾ
ਧੋਕੇ ਨਾਲ ਕਰੇ ਜਦੋ ਕੋਈ ਅਕਵਾਇਰ
ਲੋਕਾ ਦੀ ਆਵਾਜ ਫੇਰ ਬਣ ਜਾਦੀ ਫਾਇਰ
ਅੱਖ ਦੁਸ਼ਮਣ ਦੀ ਨੋਚ ਦਿ੍ਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ


ਪਹਿਲੀ ਵਾਰੀ ਬੋਲੇ ਕੋਈ ਚੁੱਪ ਕਰਜੂ
ਦੁਜੀ ਵਾਰੀ ਬੋਲੇ ਕੋਈ ਫੇਰ ਸਮਝਾਓੁ
ਜੇ ਤੀਜੀ ਵਾਰੀ ਬੋਲੇ ਫੇਰ ਟੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ
ਜੇ ਚੋਥੀ ਵਾਰੀ ਬੋਲੇ ਮੰਜੀ ਥੋਕ ਦਿਓੁ​
 
U

userid97899

Guest
08 Babbu Maan - Saint Google


ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
ਇਹਨੂੰ ਪੁਰੀਆ ਖਬਰਾ ਨੇ ਕਿੱਥੇ ਠੇਕੇ ਕਿੱਥੇ ਥਾਣੇ
ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਕੋਈ ਰੂਲ ਨਹੀ ਇਹਦਾ ਨਾ ਹੀ ਕੋਈ ਰੈਗੂਲੇਸ਼ਨ
ਮੁਰਦਾ ਬੋਲਣ ਤੋ ਪਹਿਲਾ ਏਹ ਫਲਾਉਦਾ ਹੇ ਸਨਸ਼ੇਸਨ
ਨਾ ਨੱਕ ਰਗੜਾਉਦਾ ਹੈ , ਤੇ ਨਾ ਮੱਥਾ ਏਹ ਟਿਕਾਵੇ
ਇਹ ਟੱਚ ਸਕਰੀਨ ਹੈ , ਸਾਹਮਣੇ ਕੁਰਸੀ ਉੱਤੇ ਬਿਠਾਵੇ
ਇਹਦੇ ਸਾਰੇ ਚੇਲੇ ਨੇ , ਏਥੈ ਕੀ ਨਿਆਣੇ ਕੀ ਸਿਆਣੇ
ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਇੱਕ ਹੋਰ ਨਵੀ ਬੇਬੇ ਯੂ ਟਿਉਬ ਵੀ ਪਰਗਟ ਹੋਗੀ
ਗੋਰਖ ਦੇ ਟਿੱਲੇ ਤੋ ਛੱਡ ਜੋਗ ਆ ਗਏ ਜੋਗੀ
ਬੇਬੇ ਦੀ ਕਜਨ ਤੀਜੀ ਜਿਹਨੂੰ ਫੇਸਬੁੱਕ ਨੇ ਕਹਿੰਦੇ
ਕੀ ਦੇਸੀ ਕੀ ਯੈਕੀ ਸਾਰੇ ਮੁਹਰੇ ਬੇਠੇ ਰਹਿੰਦੇ
ਜੁੱਗ ਵਿਗਆਨਕ ਹੈ ਮੰਦਿਰ ਏਹਦੇ ਵੀ ਬਨ ਜਾਣੇ
ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ
ਗੂਗਲ ਬਾਬਾ ਜੀ

ਬਾਬਾ ਦੱਸਦੇ ਹਿਟਲਰ ਨੇ ਕਿੰਨੇ ਜਿਉਸ ਮਾਰੇ
ਜੇ ਕਹਿ ਤੇ ਚੋਰਸੀ ਵਿੱਚ ਕਿਨੇ ਮੋਤ ਦੇ ਘਾਟ ਉਤਾਰੇ
ਮੇਰੇ ਪਿਆਰੇ ਬਾਬੇ ਨੀ ਵਿਕੀਲੀਸ ਦੀ ਇਨਲਾਰਜ ਵਧਾਈ
ਗੁਗਲ ਬਾਬੇ ਨੇ ਲਾਦੇਨ ਦਿ ਥਹੁਰ ਦਿਖਾਈ
ਜਿਊਦਾ ਰਿਹ ਉਹ ਸਾਝੇ ਤੇਰੇ ਗਾਉਦਾ ਖੰਟੀਆ ਗਾਣੇ
ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਬਾਬਾ ਜੀ ਸੁਣਾਦੇ ਨੇ ਕਲਿੰਨਟਨ ਮੋਨੀਕਾ ਦੇ ਕਿੱਸੇ
ਕਿੱਦਾ ਆਈ ਸੀ ਮੁਨਰੋ ਕੇਨੇਡੀ ਦੇ ਹਿੱਸੇ
ਮਾਲਕ ਦੱਸਦੇ ਨੇ ਕਹਿੰਦੇ ਕਹਿੰਦੇ ਸਵਿਸ ਵਿੱਚ ਖਾਤੇ
ਠੇਕੇ ਮਿਲਣੇ ਨਹੀ ਜਾਕੇ ਲੇਲਾ ਜੱਟਾ ਆਹਾਤੇ
ਦੱਸੋ ਕਿਹਦੀ ਰੱਖਦੀ ਸੀ ਡਾਇਨਾ ਫੋਟੋ ਸਦਾ ਸਰਹਾਣੇ
ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਇਹਨੂੰ ਲੱਭਣਾ ਨਹੀ ਪੈਦਾ ਏਹ ਤਾ ਘਰ ਵਿੱਚ ਪਰਗਟ ਹੋਵੇ
ਪੂਰੀ ਦੁਨੀਆ ਨੂੰ ਇੱਕੋ ਧਾਗੇ ਵਿੱਚ ਪਿਰੋਵੇ
ਕੁੜੀਆ ਰਾਤੀ ਓੁੱਠ ਓੁੱਠ ਕੇ ਬਾਪ ਤੋ ਚੋਰੀ ਦਰਸ਼ਨ ਕਰਦੀਆ
ਪਹਿਲਾ ਇੱਕਲੀਆ ਸਹਿਰਣਾ ਸੀ ਅੱਜ ਕੱਲ ਪੈਡੂ ਵੀ ਨੇ ਮਰਦੀਆ
ਸਲਵਾਰਾ ਵਿਸਰ ਗਈਆ ਪਾਉਦੀਆ ਟਰਾਸਪਿਟ ਜਹੇ ਬਾਣੇ
ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ​
 
U

userid97899

Guest
09 Babbu Maan - Pind De Mod Te

ਮੁੱਦਤ ਪਹਿਲਾ ਤੁਰ ਗਈ ਸੀ ਜੋ ਸਾਰੇ ਰਿਸ਼ਤੇ ਤੋੜ ਕੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ


ਉਡੱਣ ਤਸ਼ਤਰੀ ਵਾਗੂ ਕਿੰਦਾ ਵਕਤ ਏਹ ਉੱਡਦਾ ਜਾਵੇ
ਬਚਪਨ ਦੀ ਉਹ ਤਾਘ ਤੜਪ ਨੂੰ ਕੋਈ ਮੋੜ ਲਿਆਵੇ
ਕੱਨ ਪੱਟਣ ਨੂੰ ਦਿਲ ਕਰਦਾ ਏ ਤੇਰੀ ਬਾਹ ਮਰੋੜ ਕੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ

ਸੁੰਦਰ ਸ਼ਾਫ ਸ਼ਫਾਕ ਸੋ ਬਰ ਰੁੱਖੇ ਦਰਕਸ਼ਨ
ਲਾਸ਼ ਦੇ ਵਿੱਚ ਅੱਜ ਜਾਨ ਪਾ ਗਈ ਉਹ ਮਸੀਹਾ ਨਫਸਾ
ਭੁੱਲ ਗਏ ਸ਼ਿਕਵੇ ਫਤਿਹ ਬੁਲਾਈ ਦੋਮੇ ਹੱਥ ਜੋੜ ਕੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ


ਮੈ ਇੱਕ ਕੁਤਬਫਰੋਸ਼ ਓੁਹ ਮਾਨਾ ਲਿਖ ਲਿਖ ਦਰਦ ਜੋ ਵੇਚੇ
ਅਰਮਾਨਾ ਦੀ ਚਿਖਾ ਬਾਲ ਕੇ ਰੋਜ ਰਾਤ ਨੂੰ ਸੇਕੇ
ਇੱਕ ਇੱਕ ਵਾਰ ਵਾਰ ਟਿਕਾ ਕੇ ਕੀਤਾ ਤੂੰ ਰੰਬਾ ਘਨਗਰੋਡ ਤੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ


ਆ ਜਾ ਲਾਇਏ ਹੈਕਾ ਜੱਟੀਏ ਆਪਾ ਮੂੰਹ ਜੋੜ ਕੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ
ਕਈ ਸਾਲਾ ਦੀ ਵਿੱਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ​
 
Top