ਤੇਰੀਆਂ ਸੜਕਾਂ ਤੇ - Baba Beli

KARAN

Prime VIP
ਇੱਜ਼ਤਾਂ, ਅਣਖਾਂ ਖੋਈਆਂ, ਤੇਰੀਆਂ ਸੜਕਾਂ ‘ਤੇ
ਇਹ ਕੀ ਗੱਲਾਂ ਹੋਈਆਂ, ਤੇਰੀਆਂ ਸੜਕਾਂ ‘ਤੇ
ਠੰਡ ਕੜਕਦੀ, ਰੋਟੀ ਖਾਤਰ ਧਰਨੇ ‘ਤੇ,
ਨੰਨੀਆਂ ਛਾਵਾਂ ਮੋਈਆਂ, ਤੇਰੀਆਂ ਸੜਕਾਂ ‘ਤੇ
ਤੈਨੂੰ ਸ਼ਾਲ-ਦੁਸ਼ਾਲੇ ਹਰ ਥਾਂ ਮਿਲਦੇ ਨੇ,
ਕਿਉਂ ਨਾ ਮਿਲੀਆਂ ਲੋਈਆਂ, ਤੇਰੀਆਂ ਸੜਕਾਂ ‘ਤੇ
ਜਿਹਨਾਂ ਤੈਨੂੰ ਉੱਚੇ ਤਖਤ ਬਿਠਾਇਆ ਸੀ,
ਉਹ ਲੱਭਦੇ ਫਿਰਦੇ ਢੋਈਆਂ, ਤੇਰੀਆਂ ਸੜਕਾਂ ‘ਤੇ
ਉਹਨਾਂ ਗੱਲਾਂ ਬਾਰੇ ਤੈਨੂੰ ਖਬਰ ਨਹੀਂ,
ਜੋ ਹਾਲੇ ਅਣਛੋਹੀਆਂ, ਤੇਰੀਆਂ ਸੜਕਾਂ ‘ਤੇ
ਉਹ ਵੇਲਾ ਵੀ ਆਉਣਾ ਹੈ, ਜਦ ਲੋਕਾਂ ਨੇ,
ਤੇਰੀਆਂ ਪੱਗਾਂ ਖੋਹੀਆਂ, ਤੇਰੀਆਂ ਸੜਕਾਂ ‘ਤੇ

Baba Beli

(ਇਹ ਕਵਿਤਾ ਸਮਰਪਿਤ ਹੈ ਇਕ ਸਾਲ ਦੀ ਉਸ ਬੱਚੀ ਨੂੰ, ਜਿਹੜੀ ਬਠਿੰਡਾ ਵਿਖੇ ਆਪਣੀ ਮਾਂ ਨਾਲ ਧਰਨੇ 'ਤੇ ਬੈਠੀ ਠੰਡ ਨਾ ਸਹਾਰਦੀ ਹੋਈ ਦਮ ਤੋੜ ਗਈ।)​
 
Top