ਬਾਬਾ ਬੇਲੀ (Baba Beli)

  • Thread starter userid97899
  • Start date
  • Replies 22
  • Views 6K
U

userid97899

Guest
ਇੱਕ ਹੋਰ ਪੋਸਟ ਕਰਨ ਲੱਗਾ , ਜਿਵੇ ਚਰਨ ਲਿਖਾਰੀ ਸਾਹਬ ਦੀਆ ਪੋਸਟ ਪਾਇਆ ਨੇ ਉਝ ਹੀ ਬਾਬ ਬੇਲੀ ਵੀ ਵਧਿਆ ਲੇਖਕ ਹੇ
ਲਉ ਜੀ ਬਾਬਾ ਬੇਲੀ ਦੀਆ ਕੁਝ ਰਚਨਾਵਾ ਕਰਦਾ ਪੋਸਟ
 
U

userid97899

Guest
ਰੁੱਖੀਆਂ ਜ਼ੁਬਾਨਾਂ ਵਿਚੋਂ ਸ਼ਹਿਦ ਜਿਹੜਾ ਚੋ ਗਿਆ,

ਵੇਖੀਂ-ਵੇਖੀਂ ਬਾਬਾ ਕਿਤੇ ਪਿਆਰ ਤਾਂ ਨਈਂ ਹੋ ਗਿਆ.
 
U

userid97899

Guest
ਬਥੇਰਾ ਜ਼ੋਰ ਸਾਰੀ ਉਮਰ ਸੀ ਕੁਝ ਪਾਉਣ ‘ਤੇ ਲੱਗਿਆ,
ਮੇਰੇ ਕੋ’ ਕੀ ਨਹੀਂ ਸੀ, ਇਹ ਪਤਾ ਤੇਰੇ ਆਉਣ ‘ਤੇ ਲੱਗਿਆ।

ਤੇਰੇ ਅੰਦਰ ਵੀ ਮੇਰੇ ਲਈ ਉਹੀ ਜਜ਼ਬਾਤ ਪਲਦੇ ਨੇ,
ਪਤਾ ਇਸ ਭੇਤ ਤੇਰੇ ਦਾ, ਤੇਰੇ ਮੁਸਕਾਉਣ ‘ਤੇ ਲੱਗਿਆ।

ਤੇਰੇ ਬਾਰੇ ਲਿਖੇ ਅੱਖਰ ਸਮਝ ਪੈ ਗਏ ਜਦੋਂ ਜਿਸਨੂੰ,
ਓ ਬੰਦਾ ਛੱਡਕੇ ਰੁਜ਼ਗਾਰ, ਤੈਨੂੰ ਗਾਉਣ ‘ਤੇ ਲੱਗਿਆ।

ਮੇਰੇ ਜ਼ੋਰਾਂ ਦੀ ਹੱਦ ਹੋ ਗਈ, ਪਤਾ ਲੱਗਿਆ ਨਹੀਂ ਕਿਣਕਾ,
ਜਦੋਂ ਲੱਗਿਆ ਤੇ ਜੋ ਲੱਗਿਆ, ਓ ਤੇਰੇ ਚਾਹੁਣ ‘ਤੇ ਲੱਗਿਆ।
 
U

userid97899

Guest
ਮੈਂ ਸਖੀਆਂ ਦੇ ਸੰਗ ਬੈਠੀ ਸਾਂ, ਕੋਈ ਗੀਤ ਅਵੱਲੇ ਗਾਵਣ ਲਈ,
ਵੇ ਓਹਲੇ ਕਰ-ਕਰ ਗੀਤਾਂ ਦੇ, ਕੋਈ ਤੇਰਾ ਨਾਮ ਧਿਆਵਣ ਲਈ,
ਜਦ ਅੜੀਆਂ ਤੇਰਾ ਨਾਮ ਲਿਆ, ਮੈਂ ਪਲ ਦੀ ਰਾਣੀ ਹੋ ਗਈ ਵੇ,
ਤੂੰ ਸੁਣਦਾ ਬੋਲ ਹਵਾਵਾਂ ਦੇ, ਮੈਂ ਸੰਗਦੀ ਪਾਣੀ ਹੋ ਗਈ ਵੇ........

ਤੂੰ ਆਇਆ, ਆ ਕੇ ਖੜਿਆ ਵੇ, ਰੰਗ ਲੱਥਿਆ, ਲੱਥ ਕੇ ਚੜਿਆ ਵੇ,
ਮੈਂ ਲਿਖਿਆ, ਲਿਖ ਕੇ ਪੜਿਆ ਵੇ, ਹੱਥ ਛੱਡਿਆ, ਛੱਡ ਕੇ ਫੜਿਆ ਵੇ,
ਸਈਆਂ ਨੇ ਖੇਡ ਪ੍ਰੀਤਾਂ ਦੀ, ਜਦ ਵੇਖੀ, ਗਾਉਣਾ ਭੁੱਲ ਗਈਆਂ,
ਹਾਏ! ਏਨਾ ਸੋਹਣਾ ਸੁਫਨਾ ਸੀ, ਖੌਰੇ ਕਿਉਂ ਅੱਖਾਂ ਖੁੱਲ ਗਈਆਂ.........

ਫਿਰ ਖੁੱਲੀਆਂ ਅੱਖਾਂ ਖੋਜਦੀਆਂ, ਉਹ ਕਿਹੜੀ ਸੜਕ ਬਹਾਰੀ ਸੀ,
ਜਿੱਥੇ ਉਹ ਬਾਗ-ਬਗੀਚਾ ਸੀ, ਜਿੱਥੇ ਮੈਂ ਰਾਤ ਗੁਜ਼ਾਰੀ ਸੀ,
ਜਿੱਥੇ ਤੂੰ ਖੇਡਾਂ ਖੇਡ ਗਿਉਂ, ਹਰ ਵਾਰੀ ਤੇਰੀ ਵਾਰੀ ਸੀ,
ਕੋਈ ਹਾਰ, ਹਾਰ ਕੇ ਜਿੱਤੀ ਸੀ, ਕੋਈ ਜਿੱਤ, ਜਿੱਤ ਕੇ ਹਾਰੀ ਸੀ............

ਜਿੱਥੇ ਜਾ ਗਲਤਾਂ-ਸਹੀਆਂ ਦੇ, ਸਭ ਝਗੜੇ-ਝੇੜੇ ਮੁੱਕੇ ਸੀ,
ਕੀ ਦੁਸ਼ਮਣੀਆਂ, ਕੀ ਦੋਸਤੀਆਂ, ਸਭ ਨੇੜੇ-ਨੇੜੇ ਢੁੱਕੇ ਸੀ,
ਇਸ ਰੌਸ਼ਨ ਖੰਭ-ਖਿਆਲੀ ਦੇ, ਹੁਣ ਕੌਣ ਗਲੇਡੂ ਧੋ ਸਕਦੈ,
ਇਹ ਦਿਲ ਜੋ ਕਰਨਾ ਚਾਹੁੰਦਾ ਹੈ, ਉਹ ਸੁਫਨੇ ਵਿਚ ਹੀ ਹੋ ਸਕਦੈ
 
U

userid97899

Guest
ਰੂਹਾਂ ਦੇ ਨਾਲ ਇਕ-ਮਿਕ ਹੋ ਕੇ, ਰੂਹਾਂ ਨਾਲੋਂ ਟੁੱਟਦੇ ਕਿਉਂ ਹੋ?
ਨਾਜ਼ਕ ਜਿਹਾ ਮਲੂਕ ਪਰਿੰਦਾ, ਹੱਥਾਂ ਦੇ ਵਿਚ ਘੁੱਟਦੇ ਕਿਉਂ ਹੋ?

ਸੱਜਣ ਜੀ! ਤੁਸੀਂ ਰੁੱਠਦੇ ਕਿਉਂ ਹੋ?? :dn :wah :wah
 
U

userid97899

Guest
ਕੋਈ ਕੱਚ ਦਾ ਪਰਦਾ ਤਿੜਕੇਗਾ,
ਰੰਗ ਲਾਲ-ਗੁਲਾਬੀ ਛਿੜਕੇਗਾ,
ਮੇਰੀ ਦਾਗੀ ਚੁਨਰੀ-ਚੋਲੀ ਨੂੰ,
ਬਹਿ ਆਲਮ ਸਾਰਾ ਝਿੜਕੇਗਾ,
ਜਦ ਕੱਚ ਦਾ ਪਰਦਾ ਤਿੜਕੇਗਾ.......

ਇਹ ਬੇਸ਼ਕੀਮਤੀ ਪਰਦਾ ਵੇ,
ਤਿੜਕਣ ਤੋਂ ਰਹਿੰਦਾ ਡਰਦਾ ਵੇ,
ਤੇ ਦਮ ਸਾਹਿਬ ਦਾ ਭਰਦਾ ਵੇ,
ਜੋ ਸਿਰ ‘ਤੇ ਪੱਲਾ ਧਰਦਾ ਵੇ,
ਇਹ ਜਣੇ-ਖਣੇ ਦੇ ਹੱਥ-ਹਵਾਲੇ,
ਅੜਿਆ ਕੀਤਾ ਜਾਂਦਾ ਨਈਂ,
ਇਹ ਮੁੜ ਕੇ ਸੀਤਾ ਜਾਂਦਾ ਨਈਂ.
 
U

userid97899

Guest
ਨਾ ਤਾਂ 'ਸੱਚ ਦੇ ਸਾਥੀ' ਆਪਾਂ, ਨਾ ਹੀ 'ਸੂਫ਼ੀ' ਬੰਦੇ,
ਨਾ ਦੁਨੀਆਂ ਤੋਂ ਲੈਂਦੇ-ਦੇਂਦੇ, ਨਾ ਚੰਗੇ ਨਾ ਮੰਦੇ........

ਆਪਣੇ-ਆਪ 'ਚ ਰਹਿਣਾ-ਬਹਿਣਾ, ਆਪਣੇ-ਆਪ ਨੂੰ ਕਹਿਣਾ,
ਆਪਣੇ ਅੰਦਰੋ ਆਪੇ ਫੁੱਟ ਕੇ, ਆਪਣ ਉੱਪਰ ਵਹਿਣਾ..........

ਨਾ ਤਾਂ ਅਸਾਂ ਡਰਾਉਣਾ ਸਿੱਖਿਆ, ਨਾ ਹੀ ਸਿੱਖੇ ਡਰਨਾ,
ਐਸੇ ਦੌਰ ਅਸਾਂ 'ਤੇ ਆਏ, ਪੈ ਗਿਆ ਪਰਦਾ ਕਰਨਾ........

ਜਿਸ ਦੀ ਖੋਜ-ਭਾਲ ਵਿਚ ਅੜਿਆ, ਛਾਣੇ ਕੋਨੇ ਸੱਭੇ,
ਇਹ ਹੁਣ ਉਸ ਦੀ ਜ਼ਿੰਮੇਵਾਰੀ, ਆ ਕੇ ਸਾਨੂੰ ਲੱਭੇ.
 
U

userid97899

Guest
ਪਰਦਾ ਦੋਹਾਂ ਵਜੂਦਾਂ ਦਾ ਖੋਲੀਏ ਜੀ,
ਇਕ-ਦੂਜੇ ਦੀ ਫ਼ੇਰ ਸਿਆਣ ਕਰੀਏ।
ਭੇਤ ਖੁੱਲੇ ਦੀ ਸੱਜਣ ਜੀ ਲਾਜ ਰਹਿਜੇ,
ਐਸੀ ਚੁੱਪ ਦੀ ਖੂਬ ਜ਼ੁਬਾਨ ਕਰੀਏ।
ਜੀ ਐਸੇ ਪੈਂਤੜੇ ਖੇਡਦੀ ਖੇਡ ਚੱਲੇ,
ਸੋਚਾਂ ਸੋਚਦੀ ਸੋਚ ਹੈਰਾਨ ਕਰੀਏ।
ਜਿੰਨ੍ਹੇ ਅਸਾਂ ਨੂੰ ਬੜਾ ਹੀ ਤੰਗ ਕੀਤਾ,
ਉਸ ਜਹਾਨ ਨੂੰ ਅੱਜ ਪ੍ਰੇਸ਼ਾਨ ਕਰੀਏ,
ਆਜਾ ਆਜਾ ਵੇ ਜ਼ੁਲਫ਼ ਜਵਾਨ ਕਰੀਏ.
 
U

userid97899

Guest
ਜਿੰਨ੍ਹਾਂ ਦੇ ਹੋਂਠ ਨਈਂ ਹਿੱਲੇ, ਜੋ ਫ਼ਿਰ ਵੀ ਕਰ ਗਏ ਗੱਲਾਂ,
ਉਨ੍ਹਾਂ ਦੀ ਮੁਖਬਰੀ ਕਰਕੇ, ਸੁਨੇਹੇ ਕਿਸ ਤਰ੍ਹਾਂ ਘੱਲਾਂ???

ਉਹ ਮਿੱਟੀ ਕਿਸ ਜਹੀ ਹੋਣੀ, ਕਿ ਜਿਸ ਦੇ ਯਾਰ ਬਣਦੇ ਨੇ,
ਜਿੰਨ੍ਹਾਂ ਦੇ ਰਾਹ ਨਹੀਂ ਮਿਲਦੇ, ਓ ਬੂਹੇ ਕਿਸ ਤਰ੍ਹਾਂ ਮੱਲਾਂ??? :clap
 
U

userid97899

Guest
ਜਦ ਜਦ ਵੀ ਪਰਦੇ ਸਰਕਣਗੇ,
ਇਹ ਗੁੱਝੇ ਭਾਂਬੜ ਭੜਕਣਗੇ।
ਫਿਰ ਮੇਲੇ-ਮੌਜ-ਤਮਾਸ਼ੇ ਲਈ,
ਉਹ ਇਕ-ਦੂਜੇ ਨੂੰ ਵਰਤਣਗੇ।

ਉਹ ਇੱਜ਼ਤ ਲੁੱਟੀ ਜਾਂਦੇ ਨੇ,
ਤੂੰ ਹਾਸੇ ਹੱਸੀ ਜਾਨਾਂ ਏਂ,
ਖੌਰੇ ਕਦ ਦੰਦ ਕਚੀਚੇਂਗਾ,
ਖੌਰੇ ਕਦ ਡੌਲੇ ਫੜਕਣਗੇ।

ਅੱਜਕੱਲ ਮੌਸਮ ਤੂਫਾਨਾਂ ਦਾ,
ਜੇ ਅਜੇ ਵੀ ਵਕਤ ਸੰਭਾਲੇ ਨਾ,
ਸੁਲਤਾਨ ਕਿਨਾਰੇ ਲੱਗ ਜਾਣੇ,
ਲੋਕਾਂ ਦੇ ਬੇੜੇ ਗਰਕਣਗੇ।

ਜਦ ਖੰਭ ਸੀ ਖੋਲੇ ਉੱਡਣ ਲਈ,
ਉਹ ਬੇਸ਼ੱਕ ਸਨ ਉਦਾਸ ਜਿਹੇ,
ਪਰ ਹੁਣ ਤੂੰ ਇਹ ਨਾ ਪਾਲ ਭਰੋਸੇ,
ਕਦੇ ਪਰਿੰਦੇ ਪਰਤਣਗੇ।

ਜੇ ਲੰਮੀ ਉਮਰ ਹੰਢਾਉਣੀ ਹੈ,
ਤਾਂ ਦਿਲ ਨੂੰ ਕਰ ਲੈ ਮੋਮ ਜਿਹਾ,
ਬਿਨਾਂ ਮੁਹੱਬਤ-ਮੋਹ ਦੇ ਬੇਲੀ,
ਪੱਥਰ ਕਦ ਤੱਕ ਧੜਕਣਗੇ।
 
U

userid97899

Guest
ਸਾਡੇ ਰਾਜ਼ ਤੋਂ ਵਾਕਿਫ਼ ਹੋ ਕੇ, ਆਪ ਰਹੇ ਖੁਦ-ਰਾਜ਼ ਲਈ,
ਹਾਲੇ ਤੀਕ ਉਡੀਕ ਨਾ ਮੁੱਕੀ, ਸਾਡੀ ਉਸ ਹਮਰਾਜ਼ ਲਈ।
 
U

userid97899

Guest
ਪਿਆਰਿਆਂ ਦੇ ਵਾਰ ਦਾ ਵੀ ਆਪਣਾ ਹੀ ਢੰਗ ਸੀ,
ਤੀਰ ਦੀਆਂ ਨੋਕਾਂ 'ਤੇ ਮੁਹੱਬਤਾਂ ਦਾ ਰੰਗ ਸੀ, :wah
 
U

userid97899

Guest
ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ,
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ. :ginni
 
U

userid97899

Guest
ਕੁਝ ਤਾਂ ਅਸੀਂ ਅਸੂਲਾਂ ਵਾਲੇ, ਜਣੇ-ਖਣੇ ਨਾਲ ਅੜਦੇ ਨਈਂ,
ਇਹ ਵੀ ਆਦਤ, ਕਿਸੇ ਦੇ ਵਿਹੜੇ, ਬਿਨਾ ਆਗਿਆ ਵੜਦੇ ਨਈਂ.. ( Kiya Baat aa :ginni)
 
U

userid97899

Guest
ਇਕ ਡੂੰਘੇ ਦੁੱਖ 'ਚੋਂ ਰੁੱਤ ਨਿਕਲੀ,
ਆ ਵੇਖ ਸੱਜਨ ਜੀ, ਧੁੱਪ ਨਿਕਲੀ!

ਚਿੜੀਆਂ ਨੇ ਲਾਹ ਕੇ ਸੰਗਾਂ ਨੂੰ,
ਹੁਣ ਖੋਲ ਲਿਆ ਏ ਖੰਭਾਂ ਨੂੰ,
ਇਹ ਨਿਕਲ ਪਈਆਂ ਨੇ ਜੰਗਾਂ ਨੂੰ,
ਤੰਗ ਕਰਦੇ ਕਾਗ-ਕੁਰੰਗਾਂ ਨੂੰ,
ਕੋਈ ਸਬਕ ਸਿਖਾਵਣ ਚੁੱਪ ਨਿਕਲੀ,
ਆ ਵੇਖ ਸੱਜਨ ਜੀ, ਧੁੱਪ ਨਿਕਲੀ! :wah :wah
 
U

userid97899

Guest
ਇਹ ਉੱਡਣ-ਹਾਰਾ ਸੱਪ ਕੁੜੇ,
ਨਈਂ ਆਉਣਾ ਤੇਰੇ ਹੱਥ ਕੁੜੇ......

ਕਿਉਂ ਬੀਨ 'ਚ ਮਾਰੇ ਫੂਕਾਂ ਨੀ?
ਇਸ ਲੱਭੀਆਂ ਪੌਣ-ਮਸ਼ੂਕਾਂ ਨੀ.......

ਬੱਸ ਉਹਨਾਂ ਦੇ ਸੰਗ ਘੁੰਮਦਾ ਹੈ,
ਮੂੰਹ ਖੁੱਲਮ-ਖੁੱਲੇ ਚੁੰਮਦਾ ਹੈ.......

ਤੂੰ ਛੱਡ ਖਹਿੜੇ ਸੰਨਿਆਸੀ ਦੇ,
ਲੜ ਲੱਗ ਜਾ ਜਗਤ-ਨਿਵਾਸੀ ਦੇ.
 
U

userid97899

Guest
ਮੈਂ ਵੀ ਕੈਸਾ ਯਾਰ ਧਿਆਇਆ,
ਮਿਲਦਾ ਈ ਨਈਂ।
ਰੰਗ-ਬਰੰਗਾ ਚੋਲਾ ਪਾਇਆ,
ਮਿਲਦਾ ਈ ਨਈਂ।

ਕੀ ਜਨਵਰੀਆਂ, ਕੀ ਫ਼ਰਵਰੀਆਂ,
ਕਈ ਦਿਸੰਬਰ ਰੋਲੇ,
ਗਿਆਨ-ਧਿਆਨ ਦੇ ਮੰਤਰ ਸਿੱਖੇ,
ਪੀਰ-ਪਗੰਬਰ ਫੋਲੇ,
ਕਹਿੰਦੇ ਸਿੱਧੀਆਂ ਜੁੜੀਆਂ ਤਾਰਾਂ,
ਆਹ ਲੈ ਨੰਬਰ ਖੋਲੇ,
ਨੰਬਰ ਲੈ ਕੇ ਫੂਨ ਮਿਲਾਇਆ,
ਮਿਲਦਾ ਈ ਨਈਂ।
ਮੈਂ ਵੀ ਕੈਸਾ ਯਾਰ ਧਿਆਇਆ,
ਮਿਲਦਾ ਈ ਨਈਂ।
 
U

userid97899

Guest
ਆਪਣੇ ਹੀ ਸ਼ੁਰੂ ਤੋਂ ਅਖੀਰ ਹੋਈ ਜਾਂਦਾ ਏ,

ਦਿਨੋਂ-ਦਿਨ ਛੋਕਰਾ ਫ਼ਕੀਰ ਹੋਈ ਜਾਂਦਾ ਏ।
 
Top