ਮੈਂ b.a 'ਚ ਨਵਾਂ ਨਵਾਂ ਦਾਖਲਾ ਲਿਆ

KARAN

Prime VIP
ਖਾਸੀ ਪਰਾਣੀ ਗੱਲ ਆ
ਮੈਂ B.A 'ਚ ਨਵਾਂ ਨਵਾਂ ਦਾਖਲਾ ਲਿਆ ਸੀ..
ਪਹਿਲੇ ਹੀ ਦਿਨ ਕਲਾਸ ਲਾਉਣ ਜਾ ਰਿਹਾ ਸੀ..
ਬਹੁਤ ਖੁਸ਼ ਸੀ..
ਕਿਉਂਕਿ ਮੈਂ ਆਵਦੀ ਫੈਮਲੀ ਦਾ ਪਹਿਲਾ ਬੰਦਾ ਸੀ..
ਜਿਹੜਾ +2 ਟੱਪਿਆ ਸੀ..
ਮੈ ਰਾਹ 'ਚ ਨੱਚਦਾ ਟੱਪਦਾ ਜਾ ਰਿਹਾ ਸੀ.. ਚਾਅ ਈ ਐਨਾ ਸੀ..
ਰਾਹ 'ਚ ਇਕ ਕਤਾਬਾਂ ਵਾਲੀ ਦੁਕਾਨ ਤੇ ਰੁਕਿਆ..
ਮੈਂ ਕਿਹਾ "ਬਈ ਇਕ ਤਾਂ ਸੋਹਣੀ ਜੀ ਕਾਪੀ ਦੇਦੇ
ਨਾਲੇ ਇਕ Danger ਜ Pen ਦੇਦੇ..
ਕਾਪੀ Pen ਲੈ ਕੇ ਮੈਂ ਕਲਾਸ 'ਚ ਐਂਟਰ ਕਰ ਗਿਆ...

ਪਹਿਲਾ ਪੀਰਡ ਸੀ English ਦਾ..
ਮਾਸਟਰ ਨੇ ਆਉਦਿਆਂ ਈ ਬੋਰਡ ਤੇ ਲਿਖਿਆ.. English..

ਮੈਂ ਪਿੰਨ ਦਾ ਕੈਪ ਮੂੰਹ 'ਚ ਪਾ ਕੇ ਖੋਲਿਆ ਪਿੰਨ ਨੂੰ ਲਿਖਣ ਵਾਸਤੇ...
ਕੈਪ ਮੇਰੇ ਮੁੰਹ 'ਚ ਹੀ ਸੀ..
ਜਦੋਂ ਮੈ ਸਾਹ ਅੰਦਰ ਨੂੰ ਖਿੱਚਿਆ..
ਤਾਂ ਕੈਪ ਥਾਣੀ ਦੀ ਉੱਚੀ ਦੇਣੀ ਸੀਟੀ ਵੱਜਗੀ...

ਮਾਸਟਰ ਨੇ ਮੈਨੂੰ ਖੜਾ ਕਰ ਲਿਆ..
ਤੇ ਲਗ ਪਿਆ ਗਾਲਾਂ ਦੇਣ..
"ਤੁਸੀ B.a 'ਚ ਕੀ ਹੋਗੇ..
ਤੁਹਾਡੇ ਪਰ ਵੀ ਨਿਕਲ ਆਏ..
ਪਿੱਛੇ ਬਹਿ ਜਾਨੇ ਓ ਤੇ ਉੱਤੋਂ ਸੀਟੀਆਂ ਮਾਰਦੇ ਓ ਕੁੜੀਆਂ ਨੂੰ ਦੇਖ ਕੇ...
ਜਾ ਬਾਹਰ ਹੋ ਜਾ ਮੇਰੀ ਕਲਾਸ ਤੋਂ.."

ਪਹਿਲੇ ਹੀ ਦਿਨ..
ਪਹਿਲੇ ਹੀ Period.'ਚ ਯਾਰ ਕਲਾਸ ਤੋਂ ਬਾਹਰ..

ਮੈਂ ਬਾਹਰ ਖੜਾ ਨਾਲੇ ਹੱਸੀ ਜਾਵਾਂ ਨਾਲੇ ਸੋਚੀ ਜਾਵਾਂ..

ਸਾਲਾ Pen ਤਾਂ ਵਾਕਿਆ ਈ
DANGER ਨਿਕਲਿਆ..

Hahahaha
 
Top