Attention please!

Android

Prime VIP
Staff member
Attention Please,

Bahut zayda barish hon karke ate baddal Fatan karke Shri Hemkunt Sahib ji di yatra 20 dina lyi ruk gyi hai,Kayi pull vi tut gye han ate bahut sare shardalu raste wich vi fase hoye han,so sare jane jo yatra te jaan da programee bna rahe han please mausam de theek hon da wait karo :pr



Information by - Dashing Preet (oh vi othe faseya hoyea)
 
ਹੇਮਕੁੰਟ ਗਏ ਸਿੱਖ ਬੁਰੀ ਤਰ੍ਹਾਂ ਫਸੇ, ਪ੍ਰਸ਼ਾਸਨ ਦੀਆਂ ਨਜ਼ਰਾਂ ’ਚ ਸਿੱਖਾਂ ਨੂੰ ਬਚਾਉਣ ਦੀ ਕੋਈ ਲੋੜ ਨਹੀਂ ਲਗਾਤਾਰ ਹੋ ਰਹੀ ਰਿਕਾਰਡ ਤੋੜ ਬਾਰਸ਼ ਕਾਰਨ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਈ ਕਰੀਬ ਦਸ ਹਜਾਰ ਸਿੱਖ ਸੰਗਤ ਗੋਬਿੰਦ ਧਾਮ ਅਤੇ ਗੋਬਿੰਦ ਘਾਟ ਅਤੇ ਜ਼ੋਸੀ ਮੱਠ ’ਤੇ ਫਸ ਗਈ ਹੈ ਅਤੇ ਸਿੱਖ ਸੰਗਤ ਦੀਆਂ ਕਰੀਬ 50-60 ਗੱਡੀਆਂ ਪਾਣੀ ਵਿੱਚ ਰੁੜ ਗਈਆਂ ਹਨ ਅਤੇ ਇਹਨਾਂ ਗੱਡੀਆਂ ਵਿੱਚ ਸੁੱਤੇ ਕੁਝ ਡਰਾਇਵਰ ਵੀ ਲਾਪਤਾ ਹੋ ਗਏ ਹਨ। ਹੇਮਕੁੰਟ ਸਾਹਿਬ ਦੇ ਦਰਸਨਾਂ ਨੂੰ ਗਏ ਸਿੱਖ ਆਗੂ ਭਾਈ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਜ਼ੋਸੀ ਮੱਠ ਤੋਂ ਸਾਡੇ ਇਸ ਪ੍ਰਤੀਨਿੱਧ ਨੂੰ ਫੋਨ ’ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਥੇ ਫਸੀ ਸਿੱਖ ਸੰਗਤ ਬਹੁਤ ਮੁਸ਼ਕਿਲ ਵਿੱਚ ਹੈ, ਪਰ ਉਥੋਂ ਦੇ ਪ੍ਰਸਾਸ਼ਨ ਵੱਲੋਂ ਕੋਈ ਵੀ ਮੱਦਦ ਨਹੀਂ ਕੀਤੀ ਜਾ ਰਹੀ। ਭਾਈ ਦਾਨਗੜ੍ਹ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਹੇਮਕੁੰਟ ਸਾਹਿਬ ਨਾਲੋਂ ਗੋਬਿੰਦ ਧਾਮ ਦਾ ਅਤੇ ਗੋਬਿੰਦ ਧਾਮ ਤੋਂ ਗੋਬਿੰਦ ਘਾਟ ਦਾ ਤੋਂ ਗੋਬਿੰਦ ਘਾਟ ਤੋਂ ਜੋਸ਼ੀ ਮੱਠ ਦਾ ਬਿਲਕੁਲ ਸੰਪਰਕ ਟੁੱਟ ਚੁੱਕਿਆ ਹੈ। ਉਹਨਾਂ ਦੱਸਿਆ ਕਿ ਗੋਬਿਦ ਘਾਟ ਵਿਖੇ 16 ਜੂਨ ਸ਼ਾਮ ਨੂੰ ਕਰੀਬ 7 ਹਜ਼ਾਰ ਸਿੱਖ ਸੰਗਤ ਠਹਿਰੀ ਹੋਈ ਸੀ, ਜਿਸ ਵਿੱਚੋਂ ਅੱਧੀ ਸੰਗਤ ਉਪਰ ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ ਗਈ ਹੋਈ ਸੀ, ਤਾਂ 16 ਅਤੇ 17 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ ਬਾਰਾਂ ਵਜੇ ਪਾਣੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਆ ਵੜਿਆ, ਜਿਸ ਦਾ ਵਹਾਅ ਇੱਕ ਦਮ ਏਨਾ ਵਧ ਗਿਆ ਕਿ ਦੇਖਦੇ ਹੀ ਦੇਖਦੇ 50-60 ਗੱਡੀਆਂ ਪਾਣੀ ਵਿੱਚ ਰੁੜ ਗਈਆਂ ਅਤੇ ਸ਼ੱਕ ਹੈ ਕਿ ਕਈ ਗੱਡੀਆਂ ਵਿੱਚੋਂ ਤਾਂ ਸੁੱਤੇ ਪਏ ਡਰਾਇਵਰ ਵੀ ਬਾਹਰ ਨਹੀਂ ਨਿਕਲ ਸਕੇ ਅਤੇ ਸ਼ੱਕ ਹੈ ਕਿ ਕੁਝ ਗੱਡੀਆਂ ਦੇ ਨਾਲ ਹੀ ਉਹਨਾਂ ਦੇ ਡਰਾਇਵਰ ਵੀ ਹੜ੍ਹ ਦੇ ਪਾਣੀ ਵਿੱਚ ਹੀ ਅਲੋਪ ਹੋ ਗਏ। ਇਸ ਦਰਮਿਆਨ ਗੁਰਦੁਆਰਾ ਗੋਬਿੰਦ ਧਾਮ ਦੇ ਪ੍ਰਬੰਧਕਾਂ ਨੇ ਸਵੇਰੇ ਦ ਪੰਜ ਵਜੇ ਤੱਕ ਤਾਂ ਸੰਗਤਾਂ ਨੂੰ ਰੋਕੀ ਰੱਖਿਆ, ਪਰ ਜਦੋਂ ਪਾਣੀ ਦਾ ਵਹਾਅ ਲਗਾਤਾਰ ਵਧੀ ਗਿਆ ਅਤੇ ਗੁਰਦੁਆਰਾ ਸਾਹਿਬ ਵੀ ਪਾਣੀ ਨੇ ਘੇਰ ਲਿਆ ਤਾਂ ਉਹਨਾਂ ਨੇ ਵੀ ਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਛੱਡਕੇ ਕਿਸੇ ਉਚੀ ਅਤੇ ਸੁਰੱਖਿਅਤ ਜਗ੍ਹਾ ਵੱਲ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਜਿਸ ਤੋਂ ਜਿਸ ਤਰਾਂ ਵੀ ਉਥੋਂ ਨਿਕਲ ਗਿਆ, ਉਹ ਉੱਥੋਂ ਬਾਹਰ ਨਿਕਲ ਗਿਆ। ਸੰਗਤਾਂ ਵੱਲੋਂ ਆਪੋ ਆਪਣੀਆਂ ਗੱਡੀਆਂ ਉਚੀਆਂ ਥਾਵਾਂ ਵੱਲ ਲਿਜਾਈਆਂ ਗਈਆਂ ਹਨ। ਇਹਨਾਂ ਸੰਗਤਾਂ ਨਾਲੋਂ ਉਪਰ ਗੋਬਿੰਦ ਧਾਮ ਵੱਲ ਗਈ ਸੰਗਤ ਦਾ ਸੰਪਰਕ ਟੱਟ ਚੁਕਿਆ ਹੈ ਅਤੇ ਉਹਨਾਂ ਨਾਲ ਕੀ ਬੀਤੀ ਹੈ, ਇਸ ਬਾਰੇ ਵੀ ਕੋਈ ਪਤਾ ਨਹੀਂ ਲੱਗ ਰਿਹਾ। ਗੋਬਿੰਦ ਧਾਮ ਦਾ ਜੋਸ਼ੀ ਮੱਠ ਨਾਲੋਂ ਸੰਪਰਕ ਟੁੱਟ ਜਾਣ ਕਰਕੇ ਪ੍ਰਸਾਸ਼ਨ ਨੇ ਵੀ ਫਸੀ ਸੰਗਤ ਦੀ ਮੱਦਦ ਕਰਨੋਂ ਹੱਥ ਖੜੇ ਕਰ ਦਿੱਤੇ ਹਨ। ਇਸ ਮੌਕੇ ਫੌਜ ਦੇ ਜਵਾਨਾਂ ਨੇ ਵੀ ਕੁਝ ਨੌਜਵਾਨਾਂ ਨੂੰ ਰੱਖ ਕੇ ਬਾਕੀ ਸੰਗਤ ਨੂੰ ਸੁਰਖਿਅਤ ਥਾਵਾਂ ’ਤੇ ਚਲੇ ਜਾਣ ਲਈ ਕਹਿ ਦਿੱਤਾ ਹੈ ਅਤੇ ਫੌਜ ਦੇ ਜਵਾਨਾਂ ਮੁਤਾਬਿਕ ਉਥੇ ਬਣੇ ਹੈਲੀਪੈਡ ਵੀ ਪਾਣੀ ਭਰਨ ਨਾਲ ਦਬ ਗਏ ਹਨ। ਉਹਨਾਂ ਦੱਸਿਆ ਕਿ ਬਿਜਲੀ ਸਪਲਾਈ ਬੰਦ ਹੋਣ ਕਰਕੇ ਸਭ ਦੇ ਮੋਬਾਇਲ ਫੋਨ ਬੰਦ ਹੋ ਚੁਕੇ ਹਨ ਅਤੇ ਉਹ ਪਹਾੜਾਂ ਉਪਰ ਦੀ ਹੁੰਦੇ ਹੋਏ ਕਿਸੇ ਤਰਾਂ ਜੋਸ਼ੀ ਮੱਠ ਪੁਹੰਚੇ ਹਨ ਅਤੇ ਉਥੋਂ ਚਾਰਜ ਕਰਕੇ ਮੋਬਾਇਲ ਚਾਲੂ ਕੀਤਾ ਹੈ। ਉਹਨਾਂ ਕਿਹਾ ਕਿ ਜੋਸ਼ੀ ਮੱਠ ਨੂੰ ਆਉਂਦੇ ਰਸਤੇ ਵੀ ਤਕਰੀਬਨ ਬੰਦ ਹੋ ਚੁੱਕੇ ਹਨ ਅਤੇ ਇਥੇ ਫਸੇ ਲੋਕਾਂ ਦੀ ਵੀ ਦੁਕਾਨਦਾਰ ਭਾਰੀ ਲੁੱਟ ਕਰ ਰਹੇ ਹਨ। ਗੋਬਿੰਦ ਧਾਮ ਸਮੇਤ ਇੱਧਰ ਫਸੀਆਂ ਸੰਗਤਾਂ ਲਈ ¦ਗਰ ਪਾਣੀ ਦੇ ਕੋਈ ਪ੍ਰਬੰਧ ਨਹੀਂ ਹਨ। ਇਸ ਲਈ ਸਾਰੇ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਸਿੱਖ ਸੰਗਤਾਂ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਸੰਗਤਾਂ ਨੂੰ ਇਥੋਂ ਕੱਢਣ ਦਾ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ ਹੈ।

 

Ginny

VIP
my brother is also there ......... phone aaya c bas 20 sec gal hoyi ....... gobind dham sab theek ne te even mein phone te otho de helpline numberan te v gal kiti c ...... rishikesh and joshi math oh kehnde c gobind dham lai helicopter arrange hoge ne jaldi e ohna nu safe jaga te bhej dita javega ..............

gobind ghat te v koi jaan maan da nuksaan ni hoya eve afwaha ne ........ othe eh jarur aake thoda k nuksaan hoya but jaan maan da ni ohvi sirf iko bhulding de side room ch

WAHEGURU mehar kare
 
Top