Anparh...

ਮੈਂ ਮਾਂ ਨੂੰ ਪੁੱਛਿਆ " ਕਿ ਮੈਂ ਕਦ ਜਨਮਿਆ ਸੀ? "
ਮਾਂ ਨੇ ਕਿਹਾ " 10 ਪੋਹ ਨੂੰ "
ਤੇ ਮੈਂ ਕੈਲੰਡਰ ਤੇ ਅੰਗਰੇਜ਼ੀ ਤਾਰੀਕ ਲੱਭਣ ਲੱਗ ਪਿਆ!
ਮੈਂ ਪੁੱਛਿਆ ਕਿ " ਪਹਿਲੀ ਵਾਰ ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ? "
ਮਾਂ ਨੇ ਕਿਹਾ 'ਸੁਰਮੇ ਰੰਗੇ' ਤੇ ਮੈਂ 'ਕਲਰ ਚਾਟ' ਵੇਖਣ ਲੱਗ ਪਿਆ..
ਮੈਂ ਪੁਛਿਆ " ਮੇਰਾ ਪਹਿਲਾ ਜਨਮ ਦਿਨ ਮਨਾਇਆ ਸੀ? "
ਮਾਂ ਨੇ ਕਿਹਾ " ਹਾਂ ਪੁੱਤ ਛਟੀ(ਧਮਾਨ)ਕੀਤੀ ਸੀ "
ਮੈਂ ਪੁੱਛਿਆ " ਕਿੰਨੇ ਕੁ ਲੋਕ ਆਏ ਸੀ..? "
ਮਾਂ ਨੇ ਕਿਹਾ " ਪਤਿਓਰਿਆਂ ਪਤੀਸਾਂ ਤੱਕ ਸਭ ਆਏ ਸੀ.. "
ਤੇ ਮੈਂ ਰਿਸ਼ਤੇਦਾਰੀਆਂ ਦੀ ਗੁੰਝਲ 'ਚ ਉਲਝ ਗਿਆ ਮੈਂ ਮੁੜ ਕੋਈ
ਸਵਾਲ ਨਾ ਕਰ ਸਕਿਆ ਤੇ ਮੈਨੂੰ ਲੱਗਾ ਕਿ ਮਾਂ ਨਹੀਂ... ਮੈਂ ਅਨਪੜ੍ਹ ਹਾ!!
 
Top