ਜੱਟ and ਮੌਲਵੀ

Student of kalgidhar

Prime VIP
Staff member
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਕਿ ਪੀਰ ਦੀ ਮਜਾਰ ਤੇ'
ਮੇਲਾ ਲਗਿਆ ਆ..ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..ਜੱਟ
ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ
ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ
ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ
ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦਾ ...
ਪੰਜ ਕੁ ਮਿੰਟ ਬਾਦ ਜੱਟ ਖੜਾ ਹੋ ਕੇ ਕਹਿੰਦਾ,'' ਮੌਲਵੀ ਸਾਬ, ਮੈਂ
ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??''..
ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,'' ਚੱਲ ਦੱਸ..''
ਜੱਟ ਕਹਿੰਦਾ ,'' ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..''...
ਮੌਲਵੀ ਕਹਿੰਦਾ ,'' ਚਲੋ ਸ਼ਰਤ ਵੀ ਲਗਾਈ..''..
... ਜੱਟ ਕਹਿੰਦਾ,'' ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .''
ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ...ਜੱਟ ਜਦੋਂ
ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ
ਕਹਿੰਦਾ,'' ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??''
ਜੱਟ ਕਹਿੰਦਾ,'' ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ
ਦੀ ਹੋਊਗੀ..''..ਮੌਲਵੀ ਮੰਨ ਜਾਂਦਾ..
ਮੌਲਵੀ ਕਹਿੰਦਾ,'' ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..''.
.
ਜੱਟ ਕਹਿੰਦਾ,'.
.
.
.
.
..
.'ਇਧਰ ਫੜਾ ਓਏ ਚਾਰ ਸੌ....ਇਹ ਤਾਂ ਮੈਂ ਨਾਂ ਈ ਪਹਿਲੀ ਵਾਰ
ਸੁਣਿਆ,....ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ...
 
Top