Amli Diyan Kalol"n

  • Thread starter userid97899
  • Start date
  • Replies 1
  • Views 3K
U

userid97899

Guest



ਅਮਲੀ ਦੀ ਤੀਵੀਂ :-
ਥੋੜਾ ਰੱਬ ਤੋ ਰਿਹਾ ਕਰੋ ਡਰਕੇ,
ਵੇ ਦੱਸੋ ਮਿਲਦਾ ਕੀ ਨਸੇ ਜੇ ਕਰਕੇ
ਅਵਾ ਤਵਾ ਬੋਲੀਂ ਜਾਣੇ ਓ
ਵੇ ਤੋੜ ਲੱਗੀ ਤੋ ਸੱਪ ਵਾਂਗੂ ਵਿਉ ਘੋਲੀਂ ਜਾਣੇ ਓ

ਅਮਲੀ :-
ਅਫੀਮ ਕੁੱਤੇ ਦੀ ਅੱਖ ਜਿੰਨ੍ਹੀ ਖਾਕੇ,
ਨੀ ਬਾਕੀ ਬਚਦੀ ਗੀਝੇ ਦੇ ਵਿੱਚ ਪਾਕੇ
ਤੀਆਂ ਲੱਗੀਆਂ ਰਹਿੰਦੀਆਂ ਨੇ
ਔਹ ਖੜੀ ਵੇਖ ਲੈ ਅੱਖ ਮੁੰਡੇ ਦੀ ਕੁੜੀਆਂ ਕਿਹੰਦੀਆਂ ਨੇ

ਅਮਲੀ ਦੀ ਤੀਵੀਂ :-
ਨਸਾ ਕਿਹੜਾ ਇੱਕ ਜਾਂ ਅੱਧਾ
ਵੇ ਤੁਸੀ ਖਾਕੇ ਭੁੱਕੀ ਦਾ ਡੱਬਾ
ਮੁੱਛਾਂ ਜਿਹੀਆਂ ਝਾੜੀਂ ਜਾਣੇੳ
ਵੇ ਫਿਰ ਪਾਣੀ ਹੱਥੀਅਾਂ ਵੀ ਤਵੇ ਤੇ ਰਾੜੀ ਜਾਣੇੳ

ਅਮਲੀ :-
ਇੱਕ ਡੱਕਵਾਂ ਕਾਰਡ ਲਾਕੇ ਭੱਕੀ
ਨੀ ਫਿਰ ਕੀ ਗਿੱਲ੍ਹੀ ਕੀ ਸੁੱਕੀ
ਸਾਡੇ ਹੱਥ ਜਲਣੋ ਰਹਿੰਦੀ ਨਾ
ਅਮਲੀ ਦੀ ਤਾਂ ਰਾੜੀ ਹੋਈ ਕੱਚੀ ਰਿਹਦੀ ਨਾ

ਅਮਲੀ ਦੇ ਤੀਵੀ :-
ਘਰਦੀਆਂ ਪੀਕੇ ਤੁਸੀ ਸਰਾਬਾਂ
ਵੇ ਨਿੱਤ ਆੳੋਂ ਕੁਟਾਈ ਜਾਬਾਂ
ਪੀਣੋ ਤਾਂ ਫੇਰ ਨੀ ਹਡਦੇ ਵੇ
ਬਾਰਾਂ ਮਹੀਨੇ ਸੋਨੁ ਤੁਕੇ ਕਿਥੋ ਝੜਦੇ ਨੇ

ਅਮਲੀ :-
ਇੱਕ ਢੋਲੀ ਰੂੜੀ ਦੇ ਦਾੜੀ
ਨੀ ਦੂਜੀ ਭੱਠੀ ਉੱਤੇ ਚਾੜੀ
ਪਿਹਲੇ ਤੋੜਦੀ ਸੇਰ ਬਣਾ ਦਿੰਦੀ
ਸਾਲੀ ਸੋਫੀ ਨੂੰ ਤਾਂ ਬਿੱਲੀ ਵੀ ਰਾਹ ਦਿੰਦੀ

ਅਮਲੀ ਦੇ ਘਰਵਾਲੀ :-
ਬਥੇਰੇ ਸਖਤ ਕਾਨੂੰਨ ਬਣਾ ਲਏ
ਵੇ ਕਈ ਫੜਕੇ ਜੇਲ੍ਹਾਂ ਵਿੱਚ ਬਿਠਾਏ
ਭੁੱਕੀ ਅਫੀਂਮ ਤਾਂ ਫੇਰ ਨੀ ਹਡਦੀ ਵੇ
ਸਾਰੀ ਬੰਗਾਵਾਲੀ ਦਾਰੂ ਘਰਦੀ ਕਡਦੀ ੲੇ

ਅਮਲੀ :-
ਕਸੂਰ ਨੇ ਗੌਰਮਿੰਟ ਦੇ ਭਾਰੇ
ਨੀ ਲਾਗੇ ਕੈਪਸੂਲਾਂ ਤੇ ਸਾਰ ( ਨੀ ਲਾਗੇ ਚਿੱਟੇ ਉੱਤੇ ਸਾਰੇ)
ਖੁੱਲੀ ਕਰਕੇ ਭੱਕੀ ਫੀਂਮ ਨੂੰ ਜੂੜ ਹੀ ਵੱਢੇ ਨੀ
ਹੋ ਘਰਦੀ ਬੀਜੇ ਤੇ ਫਿਰ ਲੱਕੀ ਘਰਦੀ ਕੱਢੇ ਨੀ :-ਲੱਕੀ ਲਿੱਟ
 
Top