ਏਸਾ "aman." ਤੋਂ ਨਾ ਗੁਨਾਹ ਹੋਜੇ..!!~

ਦੋਸਤ ਥੋੜੇ ਹੀ ਹੋਣ ਬੇਸ਼ਕ,
ਪਰ ਉਹਨਾਂ ਨਾਲ ਨਿਭਾ ਹੋਜੇ.
ਕੌਲ-ਕਰਾਰ ਵੀ ਤਾਹੀਂ ਕਰੀਏ,
ਜੇ ਹੱਸ-ਹੱਸ ਉਹ ਪੁਗਾ ਹੋਜੇ.
ਉਹ ਪਿਆਰ ਕੋਈ ਪਿਆਰ ਨਹੀਂ,
ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ.
ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ,
ਜੇ ਪਿਆਰ ਚ ਨਾਲ ਕਦੇ ਦਗਾ ਹੋਜੇ.
ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ,
ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ.
ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ,
ਏਸਾ ਹਸੀਨ ਜਿੰਦਗੀ ਚ ਸਮਾ ਹੋਜੇ.
ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ,
ਏਸਾ "aman." ਤੋਂ ਨਾ ਗੁਨਾਹ ਹੋਜੇ..!!~
 
Top