All Debi's

tejy2213

Elite
Rabba....................

ਇਹ ਜਾਣਦਿਆਂ ਇਸ ਦੁਨੀਆਂ ਨੂੰ ਇੱਕ ਤੂੰਹੀਂ ਰਿਹੈਂ ਚਲਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ
ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬਰਿਹਮੰਡੀ ਰਾਜ ਤੇਰਾ
ਤੇਰੇ ਹੁਕਮ ਤੇ ਦੁਨੀਆਂ ਚੱਲਦੀ ਏ ਸਾਹ ਇੱਕ ਇੱਕ ਹੈ ਮੁਹਤਾਜ਼ ਤੇਰਾ
ਕਾਇਨਾਤ ਦਾ ਮਾਲਕ ਤੂੰ ਇੱਕੋ ਉੰਝ ਰੱਖੇ ਤੇਰੇ ਨਾਮ ਬੜੇ
ਤੂੰ ਪ਼ਾਕ ਹੈਂ ਆਦ ਜੁਗਾਦੋਂ ਹੀ ਤੇਰੇ ਬੰਦਿਆਂ ਤੇ ਇਲਜ਼ਾਮ ਬੜੇ
ਤੇਰੇ ਤੱਕ ਇੱਕੋ ਜਾਂਦਾ ਏ ਅਸੀਂ ਕਈਂ ਬਣਾਂ ਲਏ ਰਾਹ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ
ਸਾਨੂੰ ਸਾਰਾ ਕੁੱਝ ਹੀ ਮਿਲ ਜਾਵੇ ਅਸੀਂ ਫ਼ੜੇ ਹੋਏਂ ਹਾਂ ਗਰਜ਼ਾਂ ਨੇ
ਹਉਮੇ ਇਹਸਾਨ ਫ਼ਰਾਮੋਸ਼ੀ ਸਾਨੂੰ ਕਈਂ ਤਰਾਂ ਦੀਆਂ ਮਰਜ਼ਾ ਨੇ
ਜੋ ਚੰਗਾ ਕਿਤਾ ਮੈਂ ਕਿਤਾ ਜੋ ਮਾੜਾ ਹੁੰਦਾ ਰੱਬ ਕਰਦਾ
ਕਰੇ ਕਾਣੀਂ ਵੰਡ ਹਮੇਸ਼ਾ ਹੀ ਮੇਰੇ ਨਾਲ ਹੀ ਮਾੜਾ ਰੱਬ ਕਰਦਾ
ਸਾਨੂੰ ਮੰਗਦਿਆਂ ਨੂੰ ਸਬ਼ਰ ਨਹੀਂ ਨਹੀਂ ਰਹਿੰਦੇ ਵਿੱਚ ਰਜ਼ਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ
ਸਾਡੇ ਚਹਿਰੇ ਨੇ ਇੰਨਸਾਨਾਂ ਦੇ ਇੰਨਸਾਨਾਂ ਵਾਲੀ ਬਾਤ ਨਹੀਂ
ਇੱਕ ਪੈਸਾ ਚੌਦੱਰ ਯਾਦ ਹੈ ਬੱਸ ਚੇਤੇ ਆਪਣੀਂ ਔਕਾਤ਼ ਨਹੀਂ
ਕੱਚਿਆਂ ਮਿਹਬੂਬਾਂ ਵਾਂਗ ਕੌਲ਼ ਭੁੱਲ ਬੇਵਫ਼ਾ ਬਣ ਬੈਠੇ ਹਾਂ
ਨਾਂ ਤੇਰਾ ਕਿਸਨੇਂ ਲੈਣਾਂ ਏ ਅਸੀਂ ਆਪ ਖ਼ੁਦਾ ਬਣ ਬੈਠੇ ਹਾਂ
ਨੇਕੀ ਤਾਂ ਭੁੱਲ ਕੇ ਹੋ ਜਾਵੇ ਕੋਈ ਛੱਡਦੇ ਨਹੀਂ ਗੁਨਾਹ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ
ਮੰਨਦੇ ਹਾਂ ਤੇਨੂੰ ਮਤਲਬ ਲਈ ਕਈਂ ਤਰਾਂ ਦਾ ਭੇਖ਼ ਬਣਾਉਂਦੇ ਆ
ਤੇਰੀ ਔਟ਼ ਵਿੱਚ ਆਪਣੀਆਂ ਅਸੀਂ ਹੱਟੀਆਂ ਪਏ ਚਲਾਉਂਦੇ ਆ
ਤੇਰੇ ਨਾਂ ਤੇ ਲੋਕਾਂ ਨੂੰ ਅਸੀਂ ਆਪਣੇਂ ਪਿੱਛੇ ਲਾ ਛੱਡਿਆ
ਲੋਕਾਂ ਦੇ ਪੈਸੇ ਨਾਲ ਅਸੀਂ ਇਮਾਨ ਵੀ ਆਪਣਾਂ ਖ਼ਾ ਛੱਡਿਆ
ਤੂੰ ਔਹਲੇ਼ ਕਰਕੇ ਬਚਿਆਂ ਏ ਨਹੀਂ ਵੇਚ ਕੇ ਜਾਂਦੇ ਖ਼ਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ
ਨਹੀ ਇੱਛਾ ਤੇਨੂੰ ਪਾਉਣੇਂ ਦੀ ਬੱਸ ਤਲਬਗਾਰ ਹਾਂ ਕੁਰਸੀ ਦੇ
ਅਸੀਂ ਉੱਪਰੋਂ ਉੱਪਰੋਂ ਤੇਰੇ ਹਾਂ ਪਰ ਵਿੱਚੋਂ ਯਾਰ ਹਾਂ ਕੁਰਸੀ ਦੇ
ਇੱਜ਼ਤ ਭਾਵੇਂ ਰਹੇ ਨਾਂ ਰਹੇ ਕੁਰਸੀ ਸਾਡੀ ਰਿਹ ਜਾਵੇ
ਕੁਰਸੀ ਸਣੇਂ ਕਿਤੇ ਜੇ ਰੱਬਾ ਸਾਡੀ ਨਜ਼ਰੀ ਪੈ ਜਾਵੇਂ
ਮਿੰਟ ਚ ਤੇਨੂੰ ਲਾਹ ਕੇ ਦਇਏ ਆਪਣਾਂ ਕੋਈ ਬਿਠਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ
ਖ਼ੁਦ ਬਣੇਂ ਪਵਿੱਤਰ ਹੋਰਾਂ ਨੂੰ ਦੂਰੋਂ ਦੁਰਕਾਰਣ ਲੱਗ ਪਏ ਆਂ
ਨਾਂ ਭੁੱਲ ਕੇ ਤੇਰਾ ਤੇਨੂੰ ਵੀ ਹੋਛ਼ੇ ਵੰਗਾਰਣ ਲੱਗ ਪਏ ਆਂ
'ਮਖ਼ਸੂਸਪੁਰੀ' ਹੰਕਾਰਿਆਂ ਨੂੰ ਅੱਜ ਤਾਹੀਓ ਹਾਰਾਂ ਪੈ ਰਹੀਆਂ
ਔ ਤੇਰੇ ਸੱਚੇ ਦਰ਼ ਤੋਂ ਟੁੱਟਿਆਂ ਨੂੰ ਹਰ ਪਾਸਿਔ ਮਾਰਾਂ ਪੈ ਰਹੀਆਂ
ਤੇਰਾ ਦੋਸ਼ ਨਹੀ 'ਦੇਬੀ' ਵਰਗੇ ਕੀਤੀਆਂ ਰਹੇ ਨੇ ਪਾ ਰੱਬਾ
ਅਸੀਂ ਕਿੰਨੇ ਵੇਖ਼ ਨਾਸ਼ੁਕਰੇ ਹਾਂ ਤੇਨੂੰ ਛੱਡਿਐ ਦਿਲੋਂ ਭੁਲਾ ਰੱਬਾ |

tejy2213

Elite
Chahundi ci ke nahi..............

ਕੀ ਹਾਲ ਐ ਤੇਰਾ ਮੁੱਦਤ਼ ਪਿਛੋਂ ਟੱਕਰੀ ਏਂ
ਮੈਂ ਵੀ ਬਦਲਿਆਂ ਹੋਵਾਂਗਾਂ ਪਰ ਤੂੰ ਵੀ ਵੱਖ਼ਰੀ ਏਂ
ਦੂਰੋਂ ਦੂਰੋਂ ਤੱਕਦਾ ਰਿਹਾ ਬੁਲ਼ਾ ਵੀ ਨਹੀਂ ਸਕਿਆ
ਮੈਂ ਕਮਦਿਲ਼ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆ
ਲਿਖ਼ ਕੇ ਤੇਰਾ ਨਾਮ ਮੈਂ ਸਜ਼ਦੇ ਕਰਦਾ ਰਹਿੰਦਾ ਸਾਂ
ਤੂੰ ਮੇਰਾ ਨਾਂ ਲਿਖ਼ ਕੇ ਕਦੇ ਮਿਟਾਉਂਦੀ ਸੀ ਕੇ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖ਼ਿਆਲ ਮੈਂ ਨਹੀਂ ਪੁੱਛਦਾ
ਓਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਂ
ਛੁੱਟੀ ਵੇਲੇ ਆਪੋਂ ਆਪਣੇਂ ਪਿੰਡਾ ਨੂੰ ਜਾਣਾਂ
ਤੇਰਾ ਪਤ਼ਾ ਨਹੀਂ ਪਰ ਮੇਰਾ ਸਾਹ ਘੱਟਦਾ ਹੀ ਜਾਣਾਂ
ਜਹਿੜੀ ਥਾਂ ਤੋਂ ਆਪਣੇਂ ਪਿੰਡ ਦੇ ਰਾਹ ਨਿੱਖ਼ੜਦੇ ਸੀ
ਜਹਿੜੀ ਥਾਂ ਤੋਂ ਓਹ ਵੀ ਸਾਡੇ ਵਾਂਗ ਵਿੱਛੜਦੇ ਸੀ
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖ਼ਣਾਂ ਓਹ
ਜਾਂਦੇ ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾਂ ਓਹ
ਜਾਂਦੇ ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾਂ ਓਹ
ਕੀ ਦੱਸਾਂ ਕੇ ਪੈਡੱਲ ਕਿੰਨੇ ਭਾਰੇ ਲਗਦੇ ਸੱਨ਼
ਸਾਇਕਲ ਹੌਲ਼ੀ ਮੇਰੇ ਵਾਂਗ ਚਲਾਉਂਦੀ ਸੀ ਕੇ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖ਼ਿਆਲ ਮੈਂ ਨਹੀਂ ਪੁੱਛਦਾ
ਓਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਂ
ਖ਼ੋ ਖ਼ੋ ਵਾਲੀਬਾਲ ਤੇ ਪਿੰਡ ਵਿੱਚ ਫਿਰਦੀਆਂ ਮੇਲਦੀਆਂ
ਵਹਿਲੇ ਪੀਰੀਅਡ ਦੇ ਵਿੱਚ ਬਾਰਾਂ ਟਾਹਣੀਂ ਖ਼ੇਲਦੀਆਂ
ਮੈਨੂੰ ਯਾਦ ਹੈ ਮੇਰੇ ਵੱਲ਼ ਇਸ਼ਾਰੇ ਹੁੰਦੇ ਸੀ
ਨੀ ਸੱਚ ਦੱਸੀਂ ਕੀ ਚਰਚ਼ੇ ਮੇਰੇ ਬਾਰੇ ਹੁੰਦੇ ਸੀ
ਸੱਚ ਦੱਸੀਂ ਕੀ ਚਰਚ਼ੇ ਮੇਰੇ ਬਾਰੇ ਹੁੰਦੇ ਸੀ
ਤੇਰੇ ਨਾਂ ਤੇ ਯਾਦ ਹੈ ਮੈਨੂੰ ਛੇੜਿਆ ਕਈਆਂ ਨੇ
ਮੇਰੇ ਨਾਂ ਤੇ ਤੇਨੂੰ ਕੋਈ ਬੁਲਾਉਂਦੀ ਸੀ ਕੇ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖ਼ਿਆਲ ਮੈਂ ਨਹੀਂ ਪੁੱਛਦਾ
ਓਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਂ
ਪੜਨ਼ ਲਿਖ਼ਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ
ਚੜੀ ਨਾ ਲੱਥੀ ਨਾ ਫ਼ਿਕਰ ਨਾ ਤੰਗੀ ਹੁੰਦੀ ਏ
ਚੁਟਕਲਾ ਜਾਂ ਕਹਾਣੀਂ ਜਾਂ ਕੁਝ ਹੋਰ ਸੁਣਾਉਂਦੇ ਨੇ
ਕਲਾਸਰੂਮ ਦੇ ਵਿੱਚ ਸਟੁਡੈਂਟ ਗਾਣੇਂ ਗਾਉਂਦੇ ਨੇ
ਕਲਾਸਰੂਮ ਦੇ ਵਿੱਚ ਸਟੁਡੈਂਟ ਗਾਣੇਂ ਗਾਉਂਦੇ ਨੇ
ਮੇਰੇ ਜੋ ਕਲਾਮ ਓ ਬਹੁਤੇ ਤੇਰੇ ਨਾਂਵੇ ਸਨਂ
ਨੀ ਤੂੰ ਕੋਈ ਗਾਣਾਂ ਮੇਰੇ ਬਾਰੇ ਗਾਉਂਦੀ ਸੀ ਕੇ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖ਼ਿਆਲ ਮੈਂ ਨਹੀਂ ਪੁੱਛਦਾ
ਓਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਂ
ਖ਼ਬਰੇ ਤੂੰ ਆਖ਼ੇਂ ਓਹ ਪਿਆਰ ਨਹੀਂ ਕੁੱਝ਼ ਹੋਰ ਹੀ ਸੀ
ਚ਼ੜੀ ਜਵਾਨੀ ਦੀ ਭੁੱਲ ਸੀ ਕੁੱਝ ਚ਼ਿਰ ਦੀ ਲੌਰ ਹੀ ਸੀ
ਪਰ ਆਸ਼ਿਕ ਸ਼ਾਇਰ ਬਚ਼ਪਨ ਵਾਂਗ ਮਾਸੂਮ ਹੀ ਰਹਿੰਦੇ ਨੇ
ਇੱਕ ਪਾਸਣਂ ਵਿਸ਼ਵਾਸ ਚ ਹੀ ਜਿੰਦਗੀ ਕੱਢ ਲੈਂਦੇ ਨੇ
ਇੱਕ ਪਾਸਣਂ ਵਿਸ਼ਵਾਸ ਚ ਹੀ ਜਿੰਦਗੀ ਕੱਢ ਲੈਂਦੇ ਨੇ
"ਦੇਬੀ" ਨੇ ਕਈਂ ਸਾਲ ਤੇਰਾ ਨਾਂ ਲਿਖ਼ਿਆ ਤਾਰਿਆਂ ਤੇ
ਤੂੰ ਵੀ ਦੱਸ ਕਦੇ ਹਵਾ ਚ ਉੰਗਲਾਂ ਵਾਹੁੰਦੀ ਸੀ ਕੇ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖ਼ਿਆਲ ਮੈਂ ਨਹੀਂ ਪੁੱਛਦਾ
ਓਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਂ
ਓਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਂ |
 
Pardeep

๑۩۩๑┼●ℛŐŶ
Jado Tere Naal Layi, Kahto hor dar jawa,

Je main kara na gunah, kinho deve tu sazava,

As gal di tameez te taufeek rabb deve,

Kade kamm to begair vi Milan tainu aawa,

Mere mathe nu naseeb hunde rehan tere pair,

Mere pairi lagg jan tere pind diya rahwa,

Tu hi ditti mashori tu aaukat wich rakhi

Ehna ucha na le javi ki zammen bhul jawa,

Naam shayera wich aave kithe dEbi di aaukat,

Gallan teria cho gall Keh ke sher aakhi jawa……..

Koi aakhda Rabb da bhed ehnu, Koi Rabb da ehnu wazeer aakhe,

Debi Rabb vi uhnu nahi mod sakda, Gal Mauj ch jehri fakeer aakhe….!!

Rabb bandeya aander rehnda hai, Muho ta Duniya eh kehndi

Unj puja dharma assthana te rabb nu labdi vi rehndi,

Mainu ta murshad oh milya, Jo sajjan vi te rabb vi hai,

Oh debi mukhra uhda vekh lawa, Ta Mainu Rabb di lorh nahi paindi hai………!!!!

bare vadya g,, gud work:wah
 
tejy2213

Elite

Saun kha ke dass sadda cheta aunda ae ke nahi.............

ਨੀ ਤੇਨੂੰ ਵੀ ਕਦੇ ਗੁਜ਼ਰਿਆ ਵਕ਼ਤ ਸਤਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ

ਇੱਕਲਾਪੇ ਦੀ ਠੰਡ ਚ ਜਦ ਵੀ ਠ਼ਰਦੀ ਹੋਵੇਂਗੀ
ਨੀ ਸਾਹ ਤੌਂ ਨਿੱਘਾ ਸੱਜਣਂ ਚੇਤ਼ੇ ਕਰਦੀ ਹੋਵੇਂਗੀ
ਛੱਡ ਕੇ ਯਾਰ ਨਗ਼ੀਨਾਂ ਦਿਲ਼ ਪਛ਼ਤਾਉਂਦਾ ਏ ਕੇ ਨਹੀਂ

ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ

ਤਿੜਕ਼ੇ ਸ਼ੀਸ਼ੇ ਦੀਵਾਰਾਂ ਤੇ ਕੌਣਂ ਸਜਾਉਂਦਾ ਏ
ਕਿਸੇ ਨਜ਼ਰ ਚੌਂ ਡਿੱਗੇਆਂ ਨੂੰ ਗਲ਼ ਕਹਿੜਾ ਲਾਉਂਦਾ ਏ

ਡਿੱਗਾ ਕੋਈ ਖ਼ਾਬਾਂ ਵਿੱਚ ਬਲਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ

ਥੁੜਾਂ ਤੰਗੀਆਂ ਵਕ਼ਤ ਦੀਆਂ ਮਾਰਾਂ ਦੇ ਝੰਬੇ ਹਾਂ
ਸੋਹਣੀਏਂ ਨੀ ਤੇਰੇ ਜ਼ੁਲਮਾਂ ਹੱਥੋਂ ਹਾਰੇ ਹੰਬੇ ਹਾਂ

ਤੇਰਾ ਦਿਲ਼ ਕਦੇ ਹਾਂ ਦਾ ਨਾਅਰਾ ਲਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ

ਗਲ਼ੀ ਗਲ਼ੀ ਵਿੱਚ ਅੱਜ ਕੱਲ਼ ਚਰਚ਼ਾ ਆਮ ਹੋ ਗਿਆ ਏ
ਕੁੱਝ ਮਸ਼ਹੂਰ ਤੇ ਕੁੱਝ ਕਹਿੰਦੇ ਬਦਨਾਮ ਹੋ ਗਿਆ ਏ
ਨੀ ਤੇਨੂੰ ਗੀਤ਼ਾਂ ਵਾਲਾ "ਦੇਬੀ" ਭਾਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ
ਸੌਂਹ ਖ਼ਾ ਕੇ ਦੱਸ ਸਾਡਾ ਚੇਤ਼ਾ ਆਉਂਦਾ ਏ ਕੇ ਨਹੀਂ |
 
Top