All About Babbu Maan

  • Thread starter userid97899
  • Start date
  • Replies 7
  • Views 2K
U

userid97899

Guest
250px-Babbu_Maan_Vancouver_2010.jpg
ਬੱਬੂ ਮਾਨ ਦਾ ਨਾਮ ਪੰਜਾਬ ਦੇ ਮਸ਼ਹੂਰ ਗਾੲਿਕਾ ਵਿੱਚ ਆਉਦਾ ਹੈ , ਬੱਬੂ ਮਾਨ ਦਾ ਜਨਮ 29 March 1975 ਨੂੰ ਪਿੰਡ ਖੰਟ ਤਹਿਸੀਲ ਖਮਾਣੋਂ ਜਿਲ੍ਹਾ ਫਤਿਹਗੜ ਸਾਹਿਬ ਹੋੲਿਆ , ਬੱਬੂ ਦਾ ਪੂਰਾ ਨਾਂ ਤੇਜਿੰਦਰ ਸਿੰਘ ਮਾਨ ਉਹਨਾਂ ਦੇ ਪਿਤਾ ਦਾ ਨਾਮ ਬਾਬੂ ਸਿੰਘ ਮਾਨ ਅਤੇ ਮਾਤਾ ਦਾ ਨਾਮ ਕੁਲਬੀਰ ਕੌਰ ਹੈ. ਬੱਬੂ ਦੀਆਂ ਦੋ ਭੈਣਾਂ ਹਨ ਰੁਪੀ ਅਤੇ ਜੱਸੀ. ਬੱਬੂ ਮਾਨ ਗਾਇਕ ਹੋਣ ਦੇ ਨਾਲ- ਨਾਲ ਸੰਗੀਤਕਾਰ ਅੈਕਟਰ , ਫਿਲਮ ਨਿਰਮਾਤਾ ਅਤੇ ਗੀਤਕਾਰ ਵੀ ਹਨ.
ਬੱਬੂ ਮਾਨ ਨੇ ਆਪਣੀ ਪਹਿਲੀ ਅੈਲਬਮ ਨਾਲ ਹੀ ਆਪਣੀ ਵੱਖਰੀ ਪਛਾਣ ਕਾਇਮ ਕਰ ਲੲੀ ਸੀ . ਬੱਬੂ ਮਾਨ ਦੀ ਪਹਿਲੀ ਐਲਬਮ ਦਾ ਨਾਮ " ਸੱਜਣ ਉਮਾਲ ਦੇ ਗਿਆ ਸੀ , ਪਰ ਥੋੜੇ ਟਾਇਮ ਬਾਅਦ ਤੂੰ ਮੇਰੀ ਮਿਸ ਇੰਡੀਆ ਰਲੀਜ ਕੀਤੀ , ਇਸ ਦੇ ਬਾਅਦ ਬੱਬੂ ਮਾਨ ਦੇ ਐਲਬਮ ਮਸ਼ਹੂਰ ਹੁੰਦੇ ਗਏ.ਬੱਬੂ ਮਾਨ ਦੇ ਗਾਉਣ ਦਾ ਵਖਰਾ ਹੀ ਅੰਦਾਜ ਹੈ. ਆਪਣੀ ਆਵਾਜ ਨਾਲ ਉਹਨਾਂ ਨੇ ਹਜਾਰਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ.ਉਹਨਾਂ ਦੀ ਪਹਿਲੀ ਐਲਬਮ ਨੇ ਹੀ ਲੋਕਾਂ ਦੇ ਦਿਲਾਂ ਵਿੱਚ ਬੱਬੂ ਮਾਨ ਦੀ ਥਾਂ ਬਣਾ ਲਈ ਸੀ. ਉਸ ਦਾ ਗੀਤ "ਪਿੰਡ ਪਹਿਰਾ ਲੱਗਦਾ" ਸਭ ਤੋਂ ਮਸ਼ਹੂਰ ਗੀਤ ਸੀ. ਇਸ ਦੇ ਬਾਅਦ ਸਾਉਣ ਦੀ ਝੜੀ ਐਲਬਮ ਆਈ ਜਿਸ ਦਾ ਹਰ ਗੀਤ ਹਿਟ ਹੋਇਆ . ਬੱਬੂ ਮਾਨ ਦੀ ਐਲਬਮ "ਪਿਆਸ" ਨੇ ਰਿਕਾਰਡ ਦਰਜ ਕੀਤਾ. ਇਸ ਐਲਬਮ ਨੂੰ ਬਹੁਤ ਪਸੰਦ ਕੀਤਾ ਗਿਆ.
ਬੱਬੂ ਮਾਨ ਨੇ 'ਹਵਾਏਂ' ਨਾਂ ਦੀ ਫਿਲਮ ਵਿੱਚ ਕੰਮ ਕੀਤਾ. ਉਹਨਾਂ ਨੇ ਇਸ ਫਿਲਮ ਵਿੱਚ ਬਹੁਤ ਵਧੀਆ ਅਦਾਕਾਰੀ ਦਿਖਾਈ. ਇਹ ਫਿਲਮ 1984 ਦੇ ਦੰਗੇ ਤੇ ਬਣਾਈ ਗਈ ਸੀ. ਇਹ ਫਿਲਮ ਹਿੰਦੀ ਅਤੇ ਪੰਜਾਬੀ ਦੋਨੋਂ ਭਾਸ਼ਾ ਵਿੱਚ ਰਿਲੀਜ਼ ਹੋਈ ਸੀ. ਇਸ ਫਿਲਮ ਨਾਲ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਇੱਕ ਮਹਾਨ ਗਾਇਕ ਹੋਣ ਦੇ ਨਾਲ-ਨਾਲ ਬਹੁਤ ਵਧੀਆ ਕਲਾਕਾਰ ਵੀ ਹਨ. ਫਿਲਮ ਹਸ਼ਰ , ਏਕਮ ਵੀ ਸਫਲ ਫਿਲਮਾ ਰਹੀਆ .

ਇੱਥੇ ਇਹ ਦੱਸਣਾ ਮੈ ਜਰੂਰੀ ਸਮਝਦਾ ਹਾ ਕੇ ਬੱਬੂ ਹੀ ਇੱਕ ਅਜਿਹਾ ਗਾਇਕ ਹੈ ਜਿਸਨੇ ਬਾਬੇਆ ਬਾਰੇ , ਸਰਕਾਰਾ ਬਾਰੇ , ਸੱਚ ਬਾਰੇ ਬੋਲਿਆ ਹੈ , ਬੱਬੂ ਦਾ ਗੀਤ ਪਹਿਲਾ ਸਰਦਾਰ ਹਾਂ , ਤੇਰੇ ਆਸ਼ਕਾ ਦੀ ਲਾੲਿਨ ਦੀ , ਉਚੀਆ ਇਮਾਰਤਾ ਦੇ ਸੁਪਨੇ ਨਾ ਦੇਖ , ਬੱਬੂ ਦੀ ਜਿੰਨਾ ਪਸੰਸਾ ਕੀਤੀ ਜਾਵੇ ਉਹ ਥੋੜੀ ਹੋਵੇਗੀ

ਬੱਬੂ ਦੇ ਮਕਬੂਲ ਗੀਤਾ ਦੀਆ ਸਤਰਾਂ

ਧੂੜ ਹਾਂ ਤੇਰੇ ਚਰਨਾ ਦੀ , ਜੇ ਅੜ ਗੲੇ ਤਾ ਤਲਵਾਰ ਹਾਂ
ਬਾਕੀ ਗੱਲਾ ਬਾਅਦ ਚ ਸੋਹਣੀੲੇ ਪਹਿਲਾ ਸਰਦਾਰ ਹਾਂ


ਪੇਸੈ ਲੈ ਕੈ ਅੱਜ ਕੱਲ ਚੋਕੇ ਛੱਕੇ ਵੱਜ ਦੇ
ਰੋਟੀ ਨਾਲ ਨਹੀ ੲੇਹ ਅਚਾਰ ਨਾਲ ਰੱਜਦੇ
ਬਿਨ ਸਬੂਤ ਸਿੰਘ ਫਾਂਸੀ ਉਤੇ ਚਾੜਨੇ
ਸਰਕਾਰ ਦੀ ਇਹ ਹੁਸ਼ਕਾਰੀ ਏ
ਤੇਰੇ ਆਸ਼ਕਾ ਦੀ ਲਾੲਿਨ ਬੜੀ ਲੰਮੀ ਏ ਅਖੀਰ ਵਿੱਚ ਮੇਰੀ ਵਾਰੀ ਏ


ਬੱਤੀ ਲਾਲ ਜਦੋਂ ਲੰਘੇ, ਸਾਡੇ ਮਾਰਦੀ ਏ ਡੰਡੇ
ਪੰਜ ਸਾਲਾਂ ਲਈ ਆਪਾਂ, ਆਪੇ ਬੀਜੇ ਇਹੇ ਕੰਢੇ
ਕਰਜੇ ਦੀ ਮਾਰ, ਇੱਕ ਲੋਟੂ ਸਰਕਾਰ
ਨਹੀਂਓ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ

ਸੱਚ ਬੋਲਣ ਅਤੇ ਲਿਖਣ ਕਰਕੇ ਹੀ ਬੱਬੂ ਮਾਨ ਅਕਸਰ ਅਲੋਚਨਾਂ ਦਾ ਸ਼ਿਕਾਰ ਹੁੰਦਾ ਰਿਹਾ , ਆਪਣੀ ਪਹਿਲੀ ਧਰਮਿਕ ਵਿੱਚ ਬਾਬਾ ਨਾਨਕ ਗੀਤ ਨਾਲ ਉਹਨੇ ਅਜੋਕੇ ਬਾਬੇਆ ਬਾਰੇ ਦੱਸੇਆ ,ਗੀਤ ਦੀਆ ਲਾਇਨਾ ੲਿੰਝ ਸਨ - ਇੱਕ ਬਾਬ ਨਾਨਕ ਸੀ ਜਿਸਨੇ ਤੁਰ ਕੇ ਦੁਨੀਆ ਗਾਂ ਤੀ , ਇੱਕ ਅਜਕਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ , ਇਸ ਗੀਤ ਤੇ ਆਉਣ ਤੋ ਬਾਅਦ ਅਖੋਤੀ ਬਾਬੇਆ ਵੱਲੋ ਬੱਬੂ ਦੀ ਕਾਫੀ ਨਿੰਦਾ ਕੀਤੀ ਗੲੀ , ਪਰ ਬੱਬੂ ਮਾਨ ਹਮੇਸ਼ਾ ਕਹਿੰਦਾ ਕੇ ਉਹ ਨਾ ਤਾਂ ਕਿਸੇ ਦੇ ਕਹਿਣ ਤੇ ਕੁਝ ਲਿਖਦਾ ਨਾ ਹੀ ਕੱਟਦਾ , ਉਸਦੇ ਫੈਨ ਵੀ ਉਸਦੇ ਗੀਤਾ ਦੇ ਨਾਲ ਉਸਦੀਆ ਏਹ ਗੱਲਾ ਦੇ ਦਿਵਾਨੇ ਨੇ . ਬੱਬੂ ਦੀ ਅੱਠ ਸਾਲ ਬਾਅਦ ਆਈ ਐਲਬਮ ਤਲਾਸ਼ ਨੇ ਰਿਕਾਰਡ ਕਾੲਿਮ ਕੀਤੇ , ਜੋ ਕੇ World Music Award Ch Nominate ਹੋੲੀ , Billboard - Music Charts ਚ ਵੀ ੲੇਸ ਨੇ ਜਗ੍ਹਾ ਬਣਾੲੀ .

ਬੱਬੂ ਦੀਆ ਹੁਣ ਤੱਕ ਕੁੱਲ ਅੱਠ ਅੈਲਬਮਾਂ ਅਾਇਆ ਹਨ , ਇਹ ਨੇ ਉਹਨਾ ਦੇ ਨਾਮ

Sajjan Rumal De Geya
Tu Meri Miss India
Saun Di Jhadi
Ohi Chann Ohi Rataan
Pyass: In Search of Destiny
Mera Gham
Singh Better Than King
Talaash: In Search Of Soul

ਵੱਖ ਵੱਖ ਅੇਲਬਮਾਂ ਚ ਕੀਤੇ ਗੀਤ

Sardar
Uchiyan Imartan
Aashquan Di Line
Sari Duniya
Mil Gayi Pind De Morh Te
Singh
Maa Boli
Chamkila
Khu Te Baar
Sharrata
Canada Canada
21st Century Saadh
America America
Khat

ਫਿਲਮਾਂ ਚ ਕੀਤੇ ਗੀਤ ਅਤੇ ਫਿਲਮਾਂ

Hawayein
Rabb Ne Banaiyan Jodiean
Wagah
Hashar : A Love Story
Vaada Raha
Ekam – Son of Soil
Crook
Saheb, Biwi Aur Gangster
Hero Hitler in Love
Desi Romeos
Dil Tainu Karda Hai Pyar
Baaz : The Eagle

ਇਹ ਹੀ ਆਸ ਹੈ ਬੱਬੂ ਅਾਪਣੇ ਗੀਤਾਂ ਨਾਲ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ - ਨਾਗਰਾ
ਪੰਜਾਬੀ ਮਾਂ ਬੋਲ਼ੀ ਬਾਰੇ ਬੱਬੂ ਲਿਖਦਾਂ
ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ੲੇ

Babbu Mann Fan Group
✰✰ BaBBu MaNn ✰✰
 
Last edited by a moderator:
U

userid97899

Guest
je kuj galat hove ya reh giya hove das ke edit karwa sakde , meherbani
 

DBF

Mad
ਵੱਖ ਵੱਖ ਅੇਲਬਮਾਂ ਚ ਕੀਤੇ ਗੀਤ
ehde ch 1.khu te baar and 2. Sharrata
add kerdavo
baki vadiya lgya read kerke

thanks for writing in punjabi (i think it isnt easy)
 
Top