AjeeB AwaLLi Duniya MittRo

ਕਿਤੇ ਹੁਕਮ ਚੱਲੇ ਬੜ੍ਹਕਾਂ ਉੱਤੇ ,ਕਿਤੇ ਘਰ ਬਸੇਰਾ ਸੜ੍ਹਕਾਂ ਉੱਤੇ
ਕੋਈ ਖਿੱਚੇ ਖੂਨੀ ਲਕੀਰਾਂ ਨੂੰ ,ਕੋਈ ਲੁੱਟੇ ਚਲਦੇ ਫਕੀਰਾਂ ਨੂੰ
ਕੋਈ ਮਜਬੂਰ ਇਥੇ ਹਾਲਾਤਾਂ ਦਾ ,ਕੋਈ ਸ਼ਿਕਾਰ ਜਾਤਾਂ ਪਾਤਾਂ ਦਾ
ਕੋਈ ਤਰਸੇ ਇਕ ਨਿਆਣੇ ਨੂੰ ,ਕਿਤੇ ਨਿਆਣਾ ਤਰਸੇ ਅੰਨ ਦਾਣੇ ਨੂੰ
ਕਿਤੇ ਧੀ ਕੁੱਖਾਂ ਵਿਚ ਮਾਰੀ ਜਾਵੇ ,ਕਿਤੇ ਜਿਓਂਦਿਆਂ ਇਜ੍ਜਤ ਖਲਾਰੀ ਜਾਵੇ
ਕੋਈ ਧੱਕਾ ਹੋਏ ਤੇ ਚੀਕਦਾ ਏ ,ਕੋਈ ਇਨਸਾਫ਼ ਦਾ ਰਾਹ ਉਡੀਕਦਾ ਏ
ਕਿਤੇ ਖਾਰ ਦਾ ਕੰਡਾ ਖੁੱਬਿਅ ਏ ,ਕਿਤੇ ਜਵਾਨ ਨਸ਼ਿਆਂ ਵਿਚ ਡੁੱਬਿਆ ਏ
ਹੁਣ 2 ਕੱਠੇ ਭਾਈ ਕਿਤੇ ਮਿਲਦੇ ਨਈ ,ਬਸ ਮੂਹ ਦੇ ਰਿਸ਼ਤੇ ਕੋਈ ਦਿਲ ਦੇ ਨਈ
ਯਾਰੋ ਭਾਂਵੇ ਖਿੱਲਰੇ ਚੂਰ ਰਹੀਏ ਪਰ ਬਈਮਾਨੀ ਤੋਂ ਦੂਰ ਰਹੀਏ
ਯਾਰੋ ਪਹੁੰਚ ਭਾਂਵੇ ਸਾਡੀ ਕਚੀ ਹੋਵੇ ਪਰ ਨੀਤ ਸਦਾ ਹੀ ਸੱਚੀ ਹੋਵੇ
-LvJit Singh Ubhi
 
Top