Aag

ਤੂੰ ਚੁੱਪ ਰਹਿਣ ਦੀ ਕੇਹੀ ਏ ਆਦਤ ਪਾਲ ਰੱਖੀ ਏ
ਤੂੰ ਠਰਦੀ ਏ ਕਿ ਅੱਗ ਜੋ ਏ ਤੂੰ ਸੀਨੇ ਨਾਲ ਰੱਖੀ ਏ........

ਤੂੰ ਲੱਖ ਪਰਦਿਆ ਚ ਰਹਿਣੀ ਏ, ਚੰਨ ਜੇਹੀ ਮੂਰਤ ਏ-
ਅਸਾਂ ਵੀ ਤਸਵੀਰ ਇੱਕ ਤੇਰੀ ਜਿਹਨ ਚ ਉਤਾਰ ਰੱਖੀ ਏ.......

ਵਿਖਾਉਣੀ ਏ ਜਖ਼ਮ ਆਪਣੇ, ਤੇ ਹੱਥ ਸਾਨੂੰ ਲਾਉਣ ਨਹੀਂ ਦੇਦੀ-
ਖੋਰੇ ਕੇਹੀ ਸਿਆਸਤ ਏ, ਜੋ ਅੱਗੇ ਢਾਲ ਰੱਖੀ ਏ........

ਕਿ ਸੜ ਜਾਦੇ ਜਜ਼ਬਾਤ ਮੇਰੇ, ਤੇਰੇ ਤੱਕ ਪਹੁੰਚ ਤੋ ਪਹਿਲੋ-
ਤੂੰ ਆਪਣੇ ਦੁਆਲੇ, ਕੇਹੀ ਅੱਗ ਏ ਬਾਲ ਰੱਖੀ ਏ...........

ਅੱਗ ਜਹੇ ਪੈਡਿਆ ਤੇ ਤੁਰਨਾ, ਕਦੇ ਆਸਾਨ ਨਹੀਂ ਹੁੰਦਾ-
ਤੇਰੀ ਜੁਰਅਤ ਦੇ ਮੈ ਸਦਕੇ, ਤੈ ਹਿਮੰਤ ਨਾਲ ਰੱਖੀ ਏ...........

ਖੋਲ ਲੈ ਪਰ ਤੂੰ ਆਪਣੇ, ਤੇ ਭਰ ਪਰਵਾਜ ਤੂੰ ਊੱਚੀ-
ਕੱਢ ਸ਼ਮਸ਼ੀਰ ਅੱਜ ਆਪਣੀ, ਕਦ ਦੀ ਜੰਗਾਲ ਰੱਖੀ ਏ..........

ਮੈ ਦੁਆਵਾਂ ਨਹੀ ਮੰਗਦਾ, ਮੈ ਕਰਦਾ ਹਾਂ ਅਗਾਂਅ ਤੈਨੂੰ-
ਰਹੀ ਮੇਰੇ ਦੀਵਿਆ ਬੱਚ ਕੇ, ਹਵਾਵਾਂ ਤੇਰੀ ਭਾਲ ਰੱਖੀ ਏ..............
 
Top