A short story wid lots of lessen

*Sippu*

*FrOzEn TeARs*
ਮੈਂ ਪੰਦਰਾਂ ਸਾਲਾਂ ਬਾਅਦ ਇੰਡੀਆ ਆਇਆ । ਬਚਪਨ ਤੋਂ ਮੈਨੂੰ ਖੁਦ ਸ਼ਬਜ਼ੀ ਭਾਜ਼ੀ ਖਰੀਦਨ ਦਾ ਸ਼ੌਂਕ ਹੈ । ਮੈਂ ਹਰ ਰੋਜ਼ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਜਾਂਦਾ ਤਾਂ ਇਕ ਸਰਦਾਰ ਜੀ ਸਿਰ ਤੇ ਪਾਟਿਆ ਜਿਹਾ ਪਰਨਾ ਬੰਨਿਆ ਤੇ ਰੇਹੜੀ ਤੇ ਧਨੀਆਂ ਮੂਲੀਆਂ ਮੈਥੇ ਮੈਥੀ ਵੇਚ ਰਹੇ ਸੀ । ਮੈਂਨੂੰ ਪਤਾ ਨਹੀਂ ਕਿਉਂ ਲੱਗਾ ਮੈਂ ਇਹਨਾਂ ਨੂੰ ਕਿਤੇ ਵੇਖਿਆ ਹੈ । ਸੋਚਿਆ ਮਨ ਦਾ ਵਹਿਮ ਹੈ ਭੁਲੇਖਾ ਹੈ । ਦੋ ਤਿੰਨ ਦਿਨ ਇਸੇ ਕਸ਼ਮਾਕਸ਼ ਚ ਸੋਚਦੇ ਹੋਏ ਲੰਘ ਗਏ । ਅੱਜ ਜਦੋਂ ਮੈਂ ਸਰਦਾਰ ਜੀ ਵੱਲ ਗੌਰ ਨਾਲ ਵੇਖਿਆ ਤੇ ਉਹਨਾਂ ਨੇ ਮੇਰੇ ਵੱਲ ਅੱਖਾਂ ਚ ਅੱਖਾਂ ਪਾ ਕੇ ਵੇਖਿਆ ਤੇ ਬੋਲੇ “ਲੈ ਜਾ ਪੁੱਤ ਦਸਾਂ ਦੀਆਂ ਬਾਰਾਂ ਗੁਟੀਆਂ ।”ਤਾਂ ਆਵਾਜ਼ ਤੋਂ ਮੈਨੂੰ ਇਕਦਮ ਯਾਦ ਆਇਆ ਇਹਨਾਂ ਦੀ ਤਾਂ ਆੜਤ ਹੁੰਦੀ ਸੀ ਨੌਕਰ ਚਾਕਰ ਹੁੰਦੇ ਸੀ ।ਮੈਂ ਕਿਹਾ “ਸਰਦਾਰ ਜੀ ਇਹ ਸਭ ਕਿਵੇਂ ਹੋ ਗਿਆ….?” ਸ਼ਰਦਾਰ ਜੀ ਦੇ ਅੱਖਾਂ ਚੋਂ ਹੰਝੂ ਵੇਖ ਕੇ ਮੇਰੇ ਅੱਖਾਂ ਚੋਂ ਹੰਝੂ ਵਹਿ ਤੁਰੇ ਉਹਨਾਂ ਨੇ ਮੈਨੂੰ ਗਲਵਕੜੀ ਚ ਲੈ ਲਿਆ ਤੇ ਮੈਨੂੰ ਕਹਿੰਦੇ “ਕੁਛ ਨਈਂ ਪੁੱਤ ਨਿਆਣੇ ਵੱਡੇ ਹੋ ਗਏ ।:(



Mapeya da dil na dukheyo sohneyo...
Labhi hoi cheez na gaweyo sohneyo ..<3
 
Top