ਕਿਣ ਮਿਣ ਕਿਣ ਮਿਣ ਮੀਂਹ ਪੈਂਦਾ___ਗੈਰੀ

Gurwinder singh.Gerry

ਮੈਂ ਰਾਹੀ
ਕਿਣ ਮਿਣ ਕਿਣ ਮਿਣ ਮੀਂਹ ਪੈਂਦਾ,
ਯਾਰੋ ਫਿਰ ਆਓਂਦਾ ਬੜਾ ਨਜ਼ਾਰਾ ।
ਇਕ ਬੂੰਦ ਸਵਾਂਤੀ ਪੀ ਲੈਂਦਾ,
ਬਬੀਹੇ ਨੂੰ ਏਹੀ ਯਾਰੋ ਸਹਾਰਾ ।

ਜਦੋਂ ਕਦੇ ਵੀ ਬੱਦਲ ਆਵੇ,
ਫਿਰ ਚਹਿਕਦੀਆਂ ਨੇ ਚਿੜੀਆਂ ।
ਵਿੱਚ ਅਸਮਾਨਾ ਕੋਇਲ ਗਾਵੇ,
ਹੋ ਕਈ ਤੰਰਗਾਂ ਛਿੜੀਆਂ ।
ਗੈਰੀ ਹੁਣ ਏਹ ਸੋਚ ਕਿ ਕਹਿੰਦਾ,
ਰੁੱਖਾਂ ਬਾਜੋਂ ਕੀ ਪੰਛੀ ਕਰੂ ਵਿਚਾਰਾ ।

ਕਿਣ ਮਿਣ ਕਿਣ ਮਿਣ ਮੀਂਹ ਪੈਂਦਾ,
ਯਾਰੋ ਫਿਰ ਆਓਂਦਾ ਬੜਾ ਨਜ਼ਾਰਾ ।
ਇਕ ਬੂੰਦ ਸਵਾਂਤੀ ਪੀ ਲੈਂਦਾ,
ਬਬੀਹੇ ਨੂੰ ਏਹੀ ਯਾਰੋ ਸਹਾਰਾ ।

ਪਾਣੀ ਪਾਣੀ ਹੋ ਜਾਂਦਾ ਏ, ਵਿੱਚ ਗਲੀਆਂ
ਮਿੰਟਾ ਵਿੱਚ ਹੀ ਖੋ ਜਾਂਦਾ ਏ, ਵਿੱਚ ਨਲੀਆਂ ।
ਸਾਡੇ ਚ ਕੋਈ ਕ੍ਰਾਤੀਂ ਹੁਣ ਐਸੀ ਆਵੇ
ਹਰ ਕੋਈ ਧੀ, ਰੁੱਖ, ਤੇ ਪਾਣੀ ਬਚਾਵੇ
ਇਕਠਿਆਂ ਹੋ ਜਾਵੇ ਸੰਸਾਰ ਹੁਣ ਸਾਰਾ ।

ਕਿਣ ਮਿਣ ਕਿਣ ਮਿਣ ਮੀਂਹ ਪੈਂਦਾ
ਯਾਰੋ ਫਿਰ ਆਓਂਦਾ ਬੜਾ ਨਜ਼ਾਰਾ ।
ਇਕ ਬੂੰਦ ਸਵਾਂਤੀ ਪੀ ਲੈਂਦਾ
ਬਬੀਹੇ ਨੂੰ ਏਹੀ ਯਾਰੋ ਸਹਾਰਾ ।
 

Attachments

Top