ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

Saini Sa'aB

K00l$@!n!
ਹਰ ਕੋਈ ਮੱਤਲਬੀ ਬਣਕੇ ਸੋਚੇ ਆਪਣੇ ਬਾਰੇ
ਆਖਣ ਕੀ ਦੇਸ਼ ਤੋਂ ਲੈਣਾ ਦੇਸ਼ ਨੂੰ ਛੱਡ ਪਿਆਰੇ
ਮਤਲਬ ਦੀ ਦੌੜ ਚੋ ਦੇਸ਼ ਨੂੰ ਕੌਣ ਜਾਣਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

ਵੋਟਾਂ ਦੇ ਵੇਲੇ ਜਦ ਵੀ ਲੋਕ ਲੜ ਲੜ ਕੇ ਮਰਦੇ
ਮੌਜ ਮਨਾਉਂਦੇ ਨੇਤਾਂ ਸੁਕਰ ਨੇ ਰੱਬ ਦਾ ਕਰਦੇ
ਸਭ ਨੂੰ ਫਿਕਰ ਲੱਗਾ ਹੈ ਕੁਰਸੀ ਬਚਾਣ ਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

ਅੰਨ ਦੀ ਭੁੱਖ ਨਹੀ ਏਥੇ ਜਿਸਮਾਂ ਦੀ ਭੁੱਖ ਹੈ
ਪੜ੍ਹ ਪੜ੍ਹ ਕੇ ਖਬਰਾਂ ਹੱਵਸੀਆਂ ਹੁੰਦਾ ਦੁੱਖ ਹੈ
ਲੋਕ ਤਮਾਸ਼ਾ ਕਿਸੇ ਦੀ ਇੱਜਤ ਲੁੱਟੀ ਜਾਣ ਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

ਪਾਖੰਡੀਆਂ ਨੇ ਪਾਅ ਦਿੱਤੇ ਲੋਕ ਵਿੱਚ ਭਰਮਾਂ ਦੇ
ਕਿੰਨਾ ਵੈਰ ਪਾ ਦਿੱਤਾ ਵਿੱਚ ਬੰਦੇ ਤੇ ਧਰਮਾਂ ਦੇ
ਧਰਮ ਦੇ ਨਾਂਓ ਕਤਲ ਹੁੰਦਾ ਹੈ ਇੰਨਸਾਨ ਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

ਏਥੇ ਥਾਂ ਥਾਂ ਤੇ ਚੱਲਦੀ ਰਿਸ਼ਵਤ ਚੰਦਰੀ ਭਾਰੀ
ਰਿਸ਼ਵਤ ਤੇ ਬੇਈਮਾਨੀ ਜਾਂਦੀ ਹੈ ਦੇਸ਼ ਉਜਾੜੀ
ਪੈਸੇ ਨੂੰ ਪੂਜੇ ਬੰਦਾ ਤੇ ਪੈਸੇ ਨੂੰ ਸਨਮਾਣ ਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

ਕੁੱਲ ਵਿਗੜੇ ਨਿਆਣੇ ਵੇਖਕੇ ਕਰਿਸ ਜਿਹੇ ਹੀਰੋ ਨੇ
ਪਤਾ ਲੱਗਦਾ ਉਦੋ ਜਦ ਪੇਪਰ ਚੋ ਮਿਲਦੇ ਜੀਰੋ ਨੇ
ਫਿਰ ਵੇਲਾ ਨਾ ਮਿਲੇ ਬਦਨਾਮੀ ਤੋਂ ਮੂੰਹ ਲੁਕਾਣ ਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

ਖਬਰਾਂ ਵਿੱਚ ਮਸਾਲਾ ਲਾਕੇ ਖਬਰਾਂ ਜਦ ਵਿਖਾਵਣ
ਮਸਾਲਾ ਲਾਕੇ ਲੋਕਾਂ ਦੇ ਫਿਰ ਐਵੇਂ ਸਿੰਗ ਫਸਾਵਣ
ਬੇਈਮਾਨਾਂ ਕੀ ਸੱਚ ਕੀ ਝੂਠ ਇੱਥੇ ਕੋਣ ਪਛਾਣਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ

__________________
 
:wah :wah
ਖਬਰਾਂ ਵਿੱਚ ਮਸਾਲਾ ਲਾਕੇ ਖਬਰਾਂ ਜਦ ਵਿਖਾਵਣ
ਮਸਾਲਾ ਲਾਕੇ ਲੋਕਾਂ ਦੇ ਫਿਰ ਐਵੇਂ ਸਿੰਗ ਫਸਾਵਣ
ਬੇਈਮਾਨਾਂ ਕੀ ਸੱਚ ਕੀ ਝੂਠ ਇੱਥੇ ਕੋਣ ਪਛਾਣਦਾ
ਕੀ ਬਣੂੰਗਾ ਰੱਬਾ ਮੇਰੇ ਹਿੰਦੁਸਤਾਨ ਦਾ
 
Top