ਸੁਣ ਨੀ ਧੀਏ ਲਾਡਲੀਏ

Saini Sa'aB

K00l$@!n!
ਸੁਣ ਨੀ ਧੀਏ ਲਾਡਲੀਏ
ਭਾਗਾਂ ਭਰੀਏ......
ਖੁਸ਼ਨਸੀਬ ਬਾਪ ਹਾਂ ਮੈਂ ਤੇਰਾ
ਤੂੰ ਆਈ ਘਰ ਮੇਰੇ ਬਣਕੇ ਬਹਾਰ
ਲੈਕੇ ਬੇ-ਸ਼ੁਮਾਰ ਪਿਆਰ ਹੀ ਪਿਆਰ
ਤੂੰ ਧੀ ਬਣ ਮੇਰੇ ਘਰ ਆਈ
ਇੱਕ ਨਿਮਾਣੇ ਦੀ ਇੱਜਤ ਵਧਾਈ
ਦਿਤਾ ਮੈਨੂੰ ਇੱਜਤਦਾਰ ਬਾਪ ਬਣਾ
ਬੇਰੰਗ ਜ਼ਿੰਦਗੀ ਦਿਤੀ ਮਹਿਕਾ....

ਜਨਮ ਤੇਰੇ ਨੇ ਕੀਤਾ ਸੋਚਣ ਤੇ ਮਜ਼ਬੂਰ
ਲੋਕ ਓਹ ਖੁਸ਼ੀਆਂ ਤੋਂ ਕਿੰਨੇ ਨੇ ਦੂਰ
ਹੋਂਦ ਤੇਰੀ ਕੁੱਖਾਂ ਚ' ਰਹੇ ਨੇ ਮੁਕਾ
ਤੇ ਡਾਢਾ ਪਾਪ ਰਹੇ ਨੇ ਕਮਾ
ਕਰਦਾ ਹਾਂ ਇੱਕ ਅਰਜ਼ ਉਨ੍ਹਾਂ ਅੱਗੇ
ਨਾ ਮਾਰੋ ਧੀਆਂ ਪਹਿਲਾਂ ਜਨਮ ਤੋਂ
ਕੁੱਝ ਤੇ ਕੰਮ ਲਵੋ ਸਮਝ ਤੋਂ

ਜੇ ਮਾਰਨਾ ਹੈ ਤੇ ਮਾਰੋ ਉਸ ਸੋਚ ਨੂੰ
ਪ੍ਰੇਰਦੀ ਹੈ ਜੋ ਤੁਹਾਨੂੰ ਇਸ ਪਾਪ ਵੱਲ
ਤੁਸੀਂ ਮਾਰੋ ਉਸ ਸੋਚ ਨੂੰ
ਜੋ ਖੋਹ ਰਹੀ ਹੈ ਧੀਆਂ ਤੋਂ ਬਚਪਨ
ਰਹੀ ਹੈ ਖੋਹ ਗੁਡੀਆਂ ਪਟੋਲੇ
ਮਾਰ ਦਿਓ ਉਸ ਪਾਪੀ ਨਜ਼ਰ ਨੂੰ
ਤੱਕਦੀ ਹੈ ਜੋ ਇਨ੍ਹਾਂ ਕੰਜਕਾਂ ਨੂੰ
ਹਵਸ ਲਬਰੇਜ਼ ਨਜ਼ਰ ਨਾਲ

ਮਾਰ ਦਿਓ ਹਰ ਉਸ ਸੋਚ ਨੂੰ
ਜੋ ਧੀ ਦੀ ਜਗ੍ਹਾ
ਰਖਦੀ ਹੈ ਤਮੰਨਾ ਦਾਜ਼ ਦੀ
ਗਰਭਪਾਤ ਕਰ ਦਿਓ
ਹਰ ਉਸ ਸੋਚ ਦਾ
ਜੋ ਕਰਦੀ ਹੈ ਮਜ਼ਬੂਰ
ਬੁਢੀ ਮਾਂ ਨੂੰ ਦਰ ਦਰ ਭਟਕਣ ਤੇ
ਘੁੱਟ ਦਿਓ ਗਲਾ
ਹਰ ਉਸ ਸੋਚ ਦਾ
ਜੋ ਲੋਚਦੀ ਹੈ
ਕਿਸੇ ਵੀ ਰੂਪ ਚ'
ਜਗ ਜਨਨੀ ਨੂੰ ਜਨਮ ਤੌਂ ਪਹਿਲਾਂ
ਖਤਮ ਕਰਨਾ.............

ਹਰ ਉਸ ਖਿਆਲ ਨੂੰ
ਸੋਚ ਦੀ ਕਬਰ ਚ' ਦਿਓ ਦਫਨਾ
ਜੋ ਹੈ ਦੁਸ਼ਮਣ
ਹਰ ਉਸ ਕਲੀ ਦੀ
ਜੋ ਲੋਚਦੀ ਹੈ ਫੁੱਲ ਬਨਣਾ......ਜੋ ਲੋਚਦੀ ਹੈ ਫੁੱਲ ਬਨਣਾ.....
 
ਹਰ ਉਸ ਖਿਆਲ ਨੂੰ
ਸੋਚ ਦੀ ਕਬਰ ਚ' ਦਿਓ ਦਫਨਾ
ਜੋ ਹੈ ਦੁਸ਼ਮਣ
ਹਰ ਉਸ ਕਲੀ ਦੀ
ਜੋ ਲੋਚਦੀ ਹੈ ਫੁੱਲ ਬਨਣਾ......ਜੋ ਲੋਚਦੀ ਹੈ ਫੁੱਲ ਬਨਣਾ.....
 
Top