ਸਾਡੀਆਂ ਸੋਹਾਂ ਖਾ ਕੇ ਟੁਰ ਗਈ,

Saini Sa'aB

K00l$@!n!
ਸਾਡੀਆਂ ਸੋਹਾਂ ਖਾ ਕੇ ਟੁਰ ਗਈ,
ਹੋਰਾਂ ਦੇ ਨਾਲ ਲਾ ਕੇ ਟੁਰ ਗਈ,
ਨਵਿਆਂ ਦੇ ਨਾਲ ਚ੍ਲੀ ਜੋ ਸਾਡੀ ਜਾਨੋਂ ਪਿਆਰੀ ਏ,
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.
ਹੱਥ ਦੀ ਮੁੰਦਰੀ ਓਹਨੇ ਖੂਹ ਖਾਤੇ ਵਿੱਚ ਸਿੱਟੀ ਹੋਣੀ,
ਗਲ ਦੀ ਗਾਨੀ ਮਣ੍ਕਾ-੨ ਹੋ ਕੇ ਟੁੱਟੀ ਹੋਣੀ,
ਓਹ ਅੱਜ ਕੱਲ੍ਹ ਚੁਗਦੀ ਮੋਤੀ ਗੈਰਾਂ ਚੋਗ ਖਿਲਾਰੀ ਏ.
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.

ਕਹਿੰਦੀ ਸੀ ਮੈਂ ਛ੍ਡੂਂ ਦੁਨੀਆ ਤੋੜੂਂਗੀ ਰਸ੍ਮਾਂ,
ਝੂਠੇ ਵਾਦੇ ਕੀਤੇ ਓਹਨੇ ਖਾ-੨ ਕੇ ਕਸ੍ਮਾਂ,
ਅੱਜ ਗੈਰਾਂ ਨੂੰ ਗ੍ਲ ਲਾ ਕੇ ਸਾਨੂੰ ਠੋਕਰ ਮਾਰੀ ਏ.
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.

ਓਸੇ ਕਰ੍ਕੇ ਬੋਤਲ ਸੀਨੇ ਲਾ ਲਈ ਯਾਰਾਂ ਨੇ,
ਬਾਕੀ ਰਹਿੰਦੀ ਰੋ ਕੇ ਬੱਸ ਲੰਘਾ ਲਈ ਯਾਰਾਂ ਨੇ,
ਹਰ ਇੱਕ ਰਾਤ ਗਮਾਂ ਦੀ "ਬਰਾੜ" ਨੇ ਹ੍ਝੂਆਂ ਸ੍ੰਗ ਗੁਜ਼ਾਰੀ ਏ,
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.

 
Top