ਦਸਵਾਂ ਗੁਰ ਆਇਆ

Saini Sa'aB

K00l$@!n!
ਓਹ ਵਿੱਚ ਗੜੀ ਚਮਕੋਰ ਦੇ ਦਸਵਾਂ ਗੁਰ ਆਇਆ

ਓਹਦੀ ਕਲਗੀ ਚਮਕਾਂ ਮਾਰਦੀ ਜਿਹਦਾ ਤੇਜ ਸਵਾਇਆ,

ਓਹਦੇ ਮੋਡੇ ਬਾਸ਼ਕ ਓਡਣੇ ਭੱਥਾ ਲਟਕਾਇਆ

ਓਹਦੇ ਗਾਤਰੇ ਪੁਤਰ ਕਾਲ ਦਾ ਲਹੁ ਪੀਵਣ ਆਇਆ,

ਓਹਦੇ ਨੇਣਾ ਦੇ ਵਿਚ ਵੀਰ ਰਸ ਹੱਥ ਬਾਜ ਸੁਹਾਇਆ

ਓਹਦੇ ਮੱਥੇ ਸੁਰਜ ਡਲਕਦਾ ਜਿਸ ਜਗਤ ਨਿਵਾਇਆ

ਓਹਦੇ ਨਾਲ ਦੇ ਚਾਲੀ ਯੋਧਿਆਂ ਸਿਰ ਤਲੀ ਟੀਕਾਇਆ,

ਔਜ ਲੱਖਾਂ ਦਾ ਮੁੰਹ ਮੋੜ ਦਉ ਗੁਜਰੀ ਦਾ ਜਾਇਆ

ਅੱਜ ਜਾਮਾ ਸਾਹਿਬ ਅਜੀਤ ਸਿੰਘ ਕੋਈ ਨੁਰੀ ਪਾਇਆ;

ਓਹਨੇ ਲਾੜੀ ਮੋਤ ਵਿਹਾਵਣੀ ਜੰਜ ਲੇ ਕੇ ਆਇਆ

ਓਹਦਾ ਛੋਟਾ ਵੀਰ ਜੁਝਾਰ ਸਿੰਘ ਫਿਰਦਾ ਹਰਖਾਇਆ,

ਜਿਵੇਂ ਪੇਂਡੁ ਮੁੰਡਾ ਨੱਚਦਾ ਮੇਲੇ ਵਿਚ ਆਇਆ

ਵਾਹ ਜੋਸ਼ ਪੁੱਤਾਂ ਦਾ ਵੇਖ ਕੇ ਪਿਓ ਖੁਸ਼ੀ ਮਨਾਇਆ,

ਅੱਜ ਦਿਲਵਰ ਲੱਖਾਂ ਸਫਾਂ ਦਾ ਹੋ ਜਾਓ ਸਫਾਇਆ ॥
 
Top