ਬੂਹਾ ਖੋਲ ਕੇ ਵੇਖੋ, ਉੱਹ ਕੋਣ ਆਈ ਏ

ਬੂਹਾ ਖੋਲ ਕੇ ਵੇਖੋ, ਉੱਹ ਕੋਣ ਆਈ ਏ
ਝੂਲਸਦੇ ਜਿਸਮ! ਦੇ ਵਿਹਰੇ ਅੱਜ ਪੋਣ ਆਈ੍ ਏ !

ਨੀੰਦ ਆਈ ਨਾ ਉਸ ਨੂੰ, ਮਖਮਲ ਦੇ ਗੱਦੀਆ ਉੱਤੇ
ਮੇਰੇ ਕੰਢਿਆ ਦੇ ਤਖ਼ਤ ਤੇ, ਅੱਜ ਉੱਹ ਸੋਣ ਆਈ ਏ !

ਵਰੇ ਬੀਤ ਗਏ ਰੂਹ ਨੂੰ ਮੇਰੀ ਮੁੱਕੀਆ ਹੋਏ
ਜਿਉਂਦੇ ਜਿਸ਼ਮ ਨੂੰ ਅਜ ਮੇਰੇ ਉਹ ਰੋਣ ਆਈ੍ ਏ !

ਮਸਾਂ-ਮਸਾਂ ਹੀ ਅਂਸੀ ਦੁਨੀਆ ਦਾ ਮੋਹ ਛੱਡਿਆ ਸੀ
ਬਣਕੇ ਮੇਣਕਾ ਵਿਸ਼ਵਾਮਿੱਤਰ ਉੱਹ ਮੋਹਣ ਆਈ ਏ !

ਬੇਕਦਰੀ ਇੱਸ ਦੁਨੀਆ ਤੋ, ਚੂੰਨੀ ਤੇ ਦਾਗ ਲਵਾ ਬੈਠੀ
ਦਾਗ ਹੰਝੂਆ ਨਾਲ ਮੇਰੇ ਉੱਹ ਅਜ ਧੋਣ ਆਈ ਏ !

ਕਰ ਲੇ ਯ਼ਾਦ ਖੁਦਾ ਨੂੰ "ਰਵੀ" ਆਖਰੀ ਵਾਰੀ
ਖੂਰਾ ਖੋਜ ਅੱਜ ਤੇਰਾ ਉੱਹ ਮਿਟਾਉਣ ਆਈ ਏ !

date 01/08/2010
 

Naughty_always

~ Internal Happiness ~
my god:dr........bhut kaim lihi ravi 22g...."ਨੀੰਦ ਆਈ ਨਾ ਉਸ ਨੂੰ, ਮਖਮਲ ਦੇ ਗੱਦੀਆ ਉੱਤੇ
ਮੇਰੇ ਕੰਢਿਆ ਦੇ ਤਖ਼ਤ ਤੇ, ਅੱਜ ਉੱਹ ਸੋਣ ਆਈ ਏ !"

:yr ..thnx fr sharin with us
 

aulakhgora

== Guriqbal Aulakh ==
"ਨੀੰਦ ਆਈ ਨਾ ਉਸ ਨੂੰ, ਮਖਮਲ ਦੇ ਗੱਦੀਆ ਉੱਤੇ
ਮੇਰੇ ਕੰਢਿਆ ਦੇ ਤਖ਼ਤ ਤੇ, ਅੱਜ ਉੱਹ ਸੋਣ ਆਈ ਏ !"

no words yaar to gud to gud line i like it
 
Top