ਪਰ ਸਾਰਿਆ ਤੋਂ ਵਧ ਤੂੰ ਜੱਚਦੀ

ਹੋਇਆ ਕੁੜਿਆ ਦਾ ਕੱਠ
ਨਾ ਕੋਈ ਕਿਸੇ ਨਾਲ ਘੱਟ
ਪਰ ਸਾਰਿਆ ਤੋਂ ਵਧ ਤੂੰ ਜੱਚਦੀ
ਤੂੰ ਹਸਦੀ ਨੀ ਜਦੋਂ ਤੂੰ ਹਸਦੀ
ਮੱਠੀ ਮੱਠੀ ਸੀਨੇ ਵਿੱਚ ਅੱਗ ਮੱਚਦੀ
ਤੂੰ ਹੱਸਦੀ ਨੀ ਜਦੋਂ ਤੂੰ ਹੱਸਦੀ

ਜਦ ਦੰਦਾ ਥੱਲੇ ਬੁਲ ਥੋੜਾ ਦਬ ਲੈੰਦੀ ਏ
ਦਿਲ ਅਲਰ ਕੁਆਰਿਆਂ ਦੇ ਕੱਢ ਲੈੰਦੀ ਏ
ਨੀ ਤੂੰ ਦਿਲ ਵਿੱਚ ਚੋਰੀ ਚੋਰੀ ਜਾਵੇ ਵਸਦੀ
ਤੂੰ ਹੱਸਦੀ ..................................!

ਮੁੱਖ ਜਿੰਵੇ ਅੰਬਰਾਂ ਤੇ ਚੰਨ ਹੋਵੇ ਚੜਿਆ
ਇੱਕ ਇੱਕ ਤਾਰਾ ਤੇਰੀ ਚੁੰਨੀ ਉਤੇ ਜੜਿਆ
ਗੁੱਡੀ ਲਗਦੀ ਏ ਮੈਨੂੰ ਤੁੰ ਨਿਰੀ ਕੱਚ ਦੀ
ਤੂੰ ਹਸਦੀ ...............................!

ਮਾਰੇ ਨੈਣਾਂ ਦੇ ਨਿਸ਼ਾਨੇ ਦਿਲਾਂ ਤੇ ਕੱਸ ਕੱਸ ਕੇ
ਲੁੱਟ ਲੈਦੀਂ ਚਿੱਟਿਆ ਦੰਦਾਂ ਦੇ ਵਿੱਚ ਹਸ ਕੇ
ਤੇਰੀ ਇਸ਼ਕ ਖੁਮਾਰੀ ਹਡਾਂ ਚ ਜਾਵੇ ਰੱਚਦੀ
ਤੂੰ ਹਸਦੀ.....................................!

ਰੱਬ ਦੀਆਂ ਮੇਹਰਾਂ ਰਹਿਣ ਤੇਰੇ ਉਤੇ ਬੱਲੀਏ
ਲੇਲਾ ਸ਼ਗਨਾ ਦੀ ਚੂੰਨੀ ਚੱਲ਼ ਗਹਿਲੇਵਾਲ ਚੱਲੀਏ
ਤੇਰੀ ਮੇਰੀ ਜੋੜੀ ਦੇਖੀ ਕਿੰਨੀ ਜੱਚਦੀ
ਤੂੰ ਹੱਸਦੀ ਨੀ ਜਦੋਂ ਤੂੰ ਹੱਸਦੀ
ਮੱਠੀ ਮੱਠੀ ਸੀਨੇ ਅੱਗ ਮੱਚਦੀ
 
"ਹੋਇਆ ਕੁੜਿਆ ਦਾ ਕੱਠ
ਨਾ ਕੋਈ ਕਿਸੇ ਨਾਲ ਘੱਟ
ਪਰ ਸਾਰਿਆ ਤੋਂ ਵਧ ਤੂੰ ਜੱਚਦੀ"

all good 22
:wah
 
Top