ਸੁਪਨਾ

ਸੁਪਨਾ ਵੀ ਹੈ ਉਹ ਕੁੜੀ, ਸੱਚ ਵੀ ਹੈ ਉਹ ਕੁੜੀ
ਪੱਥਰ ਦੀ ਮੂਰਤ ਵੀ ਹੈ , ਕੱਚ ਵੀ ਹੈ ਉਹ ਕੁੜੀ
ਉਹ ਤਾਂ ਅਪਣੇ ਨਾਂ ਵਰਗੀ ਹੈ
ਬੋਹੜਾਂ ਦੀ ਉਹ ਛਾਂ ਵਰਗੀ ਹੈ
ਪਾਕਿ ਪਵਿੱਤਰ ਥਾਂ ਵਰਗੀ ਹੈ
ਉਹ ਤਾਂ ਮੇਰੀ ਮਾਂ ਵਰਗੀ ਹੈ,
ਸੁਪਨਾ ਵੀ ਹੈ ਉਹ ਕੁੜੀ...
ਜੇ ਨਾ ਮੇਰੀ ਹਾਣੀ ਹੁੰਦੀ
ਉਸਦੀ ਹੋਰ ਕਹਾਣੀ ਹੁੰਦੀ
ਜੇ ਉਹ ਅਜੇ ਨਿਆਣੀ ਹੁੰਦੀ
ਮੇਰੀ ਧੀ ਧਿਆਣੀ ਹੁੰਦੀ
ਸੁਪਨਾ ਵੀ ਹੈ ਉਹ ਕੁੜੀ...
ਵੰਝਲੀ ਤੋਂ ਬਣ ਕੇ ਸ਼ਹਿਨਾਈ
ਇੰਝ ਉਹ ਮੈਂਥੋਂ ਹੋਈ ਪਰਾਈ
ਮੈਂ ਅਪਣੇ ਹੱਥੀਂ ਡੋਲੀ ਪਾਈ
ਜਿਉਂ ਹੋਵੇ ਮੇਰੀ ਮਾਂ ਜਾਈ
ਸੁਪਨਾ ਵੀ ਹੈ ਉਹ ਕੁੜੀ...
ਕਦੇ ਨਾ ਮੁੱਕਣੀ ਜੋ ਬਾਤ ਹੈ ਉਹ ਤਾਂ
ਮੇਰੇ ਦਿਨ ਤੇ ਰਾਤ ਹੈ ਉਹ ਤਾਂ
ਜਿਸਮ ਨਹੀਂ ਜਜ਼ਬਾਤ ਹੈ ਉਹ ਤਾਂ
ਹੁਣ ਸਾਰੀ ਕਾਇਨਾਤ ਹੈ ਉਹ ਤਾਂ
ਸੁਪਨਾ ਵੀ ਹੈ ਉਹ ਕੁੜੀ...!
 
Top