ਤੇਰੇ ਚਿਹਰੇ ਤੇ ਸ਼ਿਕਨ ਵੇਖਦਾ ਸੀ.......................

Saini Sa'aB

K00l$@!n!
ਤੇਰੇ ਚਿਹਰੇ ਤੇ ਸ਼ਿਕਨ ਵੇਖਦਾ ਸੀ

ਮੈਂ ਜਦ ਘਰ ਰੇਤ ਦਾ ਉਸਾਰਦਾ ਸੀ

ਉਹ ਸੁਪਨਾ ਸੱਚ ਨਾਲੋਂ ਵੱਧ ਕੇ ਸੀ

ਮੈਂ ਤੇਰਾ ਤੇ ਤੂੰ ਮੇਰਾ ਆਸਰਾ ਸੀ

ਕਦੇ ਇਕ ਕਦੇ ਦੂਜੀ ਜ਼ਿੱਦ ਕਰ ਕੇ

ਮੈਂ ਤੈਨੂੰ ਬੱਚੇ ਵਾਂਗੂੰ ਪਿਆਰਦਾ ਸੀ

ਮੈਂ ਤੇਰੇ ਤੋਂ ਕਦੇ ਕੁਝ ਨ੍ਹੀਂ ਲੁਕੋਇਆ

ਤੂੰ ਮੈਨੂੰ ਮੇਰੇ ਜਿੰਨਾ ਜਾਣਦਾ ਸੀ

ਜੇ ਮੈਨੂੰ ਲੱਭਦੀ ਸੀ ਤੇਰੀ ਨਿਗਾਹ ਤਾਂ

ਮੈਂ ਵੀ ਲੁਕ-ਲੁਕ ਕੇ ਤੈਨੂੰ ਵੇਖਦਾ ਸੀ

ਮੇਰੀ ਅੱਗ ਦਾ ਤੈਨੂੰ ਵੀ ਸੇਕ ਪਹੁੰਚੇ

ਮੈਂ ਐਸਾ ਬਿਲਕੁਲ ਨਹੀਂ ਚਾਹੁੰਦਾ ਸੀ

ਤੇਰੀ ਤਕਲੀਫ਼ ਦਾ ਨਾ ਫ਼ਰਕ ਪੈਂਦਾ

ਕੀ ਮੈਂ ਸੱਚਮੁੱਚ ਹੀ ਏਨਾ ਬੁਰਾ ਸੀ

ਉਮਰ ਭਰ ਤੁਰ ਕੇ ‘ਅਜ਼ੀਜ਼’ ਪੱਲੇ

ਆਖਰ ਫ਼ਕਤ ਰਸਤਾ ਰਹਿ ਗਿਆ ਸੀ

ਪਰਮਿੰਦਰ ਸਿੰਘ ਅਜੀਜ —
 
Saini Saab, ajj kujh search karde hoye aapni aah ghazal ithe labhi...

dhanvaad :)

ਤੇਰੇ ਚਿਹਰੇ ਤੇ ਸ਼ਿਕਨ ਵੇਖਦਾ ਸੀ

ਮੈਂ ਜਦ ਘਰ ਰੇਤ ਦਾ ਉਸਾਰਦਾ ਸੀ

ਉਹ ਸੁਪਨਾ ਸੱਚ ਨਾਲੋਂ ਵੱਧ ਕੇ ਸੀ

ਮੈਂ ਤੇਰਾ ਤੇ ਤੂੰ ਮੇਰਾ ਆਸਰਾ ਸੀ

ਕਦੇ ਇਕ ਕਦੇ ਦੂਜੀ ਜ਼ਿੱਦ ਕਰ ਕੇ

ਮੈਂ ਤੈਨੂੰ ਬੱਚੇ ਵਾਂਗੂੰ ਪਿਆਰਦਾ ਸੀ

ਮੈਂ ਤੇਰੇ ਤੋਂ ਕਦੇ ਕੁਝ ਨ੍ਹੀਂ ਲੁਕੋਇਆ

ਤੂੰ ਮੈਨੂੰ ਮੇਰੇ ਜਿੰਨਾ ਜਾਣਦਾ ਸੀ

ਜੇ ਮੈਨੂੰ ਲੱਭਦੀ ਸੀ ਤੇਰੀ ਨਿਗਾਹ ਤਾਂ

ਮੈਂ ਵੀ ਲੁਕ-ਲੁਕ ਕੇ ਤੈਨੂੰ ਵੇਖਦਾ ਸੀ

ਮੇਰੀ ਅੱਗ ਦਾ ਤੈਨੂੰ ਵੀ ਸੇਕ ਪਹੁੰਚੇ

ਮੈਂ ਐਸਾ ਬਿਲਕੁਲ ਨਹੀਂ ਚਾਹੁੰਦਾ ਸੀ

ਤੇਰੀ ਤਕਲੀਫ਼ ਦਾ ਨਾ ਫ਼ਰਕ ਪੈਂਦਾ

ਕੀ ਮੈਂ ਸੱਚਮੁੱਚ ਹੀ ਏਨਾ ਬੁਰਾ ਸੀ

ਉਮਰ ਭਰ ਤੁਰ ਕੇ ‘ਅਜ਼ੀਜ਼’ ਪੱਲੇ

ਆਖਰ ਫ਼ਕਤ ਰਸਤਾ ਰਹਿ ਗਿਆ ਸੀ

ਪਰਮਿੰਦਰ ਸਿੰਘ ਅਜੀਜ —
 
Top