ਚੰਨੀ ਦੇ ਸ਼ਬਦਾਂ ਦੇ ਸਫ਼ਰ ਵਾਗੂੰ........

ਤਰੇਲ ਬੂੰਦੇ,
ਤੂੰ ਆਦਿ ਕਾਲ ਤੋਂ ਕਰ ਰਹੀ ਏ, ਨਾ ਮੁਕਣ ਵਾਲਾ ਸਫ਼ਰ।

ਤੇਰੇ 'ਤੇ ਪੈਂਦੀਆਂ ਸੂਰਜ ਦੀਆ ਕਿਰਨਾਂ,
ਭਰ ਦਿੰਦਿਆ ਨੇ ਤੇਰੀ ਹੋਂਦ ਵਿੱਚ ਸੱਤ ਰੰਗ।
ਕੁਝ ਛਿਣਾ ਲਈ ਬਣਾ ਦਿੰਦਿਆ ਨੇ,
ਸੁੱਚਾ ਮੋਤੀ ਜਾ ਕੋਹਿਨੂਰ ਹੀਰਾ।
ਤੂੰ ਹਰ ਸਵੇਰ ਆਸਮਾਨ ਤੋ ਟਪਕੇ,
ਘਾਹ ਦੀਆ ਤੇੜਾਂ ਜ਼ਾਂ ਫੁੱਲ ਪੱਤੀਆਂ ਵਿੱਚ ਅਟਕੇ।
ਸੂਰਜ ਦੀ ਤਪਸ਼ ਰਚਾ ਦਿੰਦੀ ਹੈ ਤੈਨੂੰ,
ਪੌਣਾ ਦੀਆਂ ਸਾਹਾਂ 'ਚ,
ਬਣਾ ਦਿੰਦੀ ਹੈ ਬਦਲ ਜਾ ਬਰਫ਼ ਦਾ ਹਿੱਸਾ।

ਹਰ ਸਵੇਰ ਹੁੰਦਾ ਹੈ ਤੇਰਾ ਪੁਨਰ ਜਨਮ।
ਤੂੰ ਚੰਗੀ ਏ ਉਸ ਮੋਤੀ ਤੋ,
ਜੋ ਜੜਿਆ ਹੁੰਦਾ ਹੈ ਰਾਜੇ ਦੇ ਸ਼ਾਹੀ ਮੁਕਟ 'ਚ।
ਭੋਗਦਾ ਹੈ ਕਿਸੇ ਗੁਨਾਹਗਾਰ ਵਾਂਗ ਲੰਬੀ ਕੈਦ,
ਵੇਖਦਾ ਹੈ ਤੇਰੇ ਜਿਹੇ ਮਨੁੱਖਾਂ ਦੀਆ ਭਾਵਨਾਭਾ ਦੇ ਹੁੰਦੇ ਕਤਲ ਨੂੰ।

ਤਰੇਲ ਬੂੰਦੇ
ਤੇਰਾ ਸਫ਼ਰ ਹਮੇਸ਼ਾਂ ਜਾਰੀ ਰਹਿੰਦਾ ਹੈ,
"ਚੰਨੀ" ਦੇ ਸ਼ਬਦਾਂ ਦੇ ਸਫ਼ਰ ਵਾਗੂੰ।
 
Top