ਬੇਸ਼ੁਮਾਰ ਪਿਆਰ ਦੋਸਤਾਂ ਦਾ......

ਸਦਾਂ ਕਰਜ਼ਾਈ ਰਹੂ ਉਹਨਾ ਯਾਰਾਂ ਦੋਸਤਾਂ ਦਾ,

ਜਿਨਾ ਮੈਨੂੰ ਉੱਠਣ ਲਈ ਫੜ ਕੇ ਸਹਾਰਾ ਦਿੱਤਾ,

ਗਮਾਂ ਵਾਲੇ ਹੜ ਵਿੱਚ ਰੋੜ ਕੇ ਕੋਈ ਤੁਰਗੀ ਸੀ,

ਰੁੜੇ ਜਾਂਦੇ ਹੋਏ ਨੂੰ ਉਮੀਦਾਂ ਦਾ ਕਿਨਾਰਾ ਦਿੱਤਾ,

ਇਹਨੇ ਜੋਗਾ ਹੈਨੀ ਸੀ ਮੈਂ ਜਿੰਨਾ ਮਾਣ ਮਿਲ ਗਿਆ,

ਟੁੱਟੀ ਗੰਢ ਦਿੱਤੀ ਜਿੰਨਾ ਜਿੰਦਗੀ ਦੀ ਡੋਰ ਹੈ,

ਇੱਕ ਜੀਹਦਾ ਨਾਂ ਨਹੀਂ ਦੱਸ ਸਕਦਾ ਮੈਂ ਯਾਰੋ,

"ਬੱਲ" ਤੋਂ ਇਲਾਵਾ ਕੋਈ ਡੇੜ ਸੌ ਕੁ ਹੋਰ ਹੈ,

ਦੁਨੀਆਂ ਤੋਂ ਹੋ ਗਈ ਸੀ ਨਫਰਤ ਇੱਕ ਵਾਰ,

ਚਿਰਾਂ ਦਾ ਮੈਂ ਹੈ ਤੋਂ ਸੀ ਬਣ ਚੁੱਕਾ ਹੋਣਾ ਸੀ,

ਮਿਲਦਾ ਨਾ ਤੁਹਾਡਾ ਬੇਸ਼ਮਾਰ ਪਿਆਰ ਦੋਸਤੋ ਜੇ,

ਹੁਣ ਤੱਕ "ਤਜਿੰਦਰ" ਨੇ ਚੁੱਕਾ ਹੋਣ ਸੀ,,,,
 
Top