ਮੌਤ ਕਲਹਿਣੀ ਵੀ ਵਫ਼ਾ ਨਾ ਕਰਦੀ

ਮਿਲੇ ਨਾ ਕੋਈ ਮਹਿਰਮ ਏਥੇ, ਕਿਸ ਨੂੰ ਦਿਲ ਦਾ ਹਾਲ ਸੁਣਾਵਾਂ
ਤਨਹਾਈ ਵਿੱਚ ਘੁੱਟ ਘੁੱਟ ਕੇ, ਮੈਂ ਉਮਰਾਂ ਕਿੰਝ ਬਿਤਾਵਾਂਚਾਰੇ ਪਾਸੇ ਹੈ ਰੌਲ਼ਾ ਰੱਪਾ, ਪਰ ਮੈਂ ਹਾਂ ਇੱਕ ਇਕੱਲਾ,
ਨਿਕਲਣਾ ਚਾਹਾਂ ਇਸ ਜੰਜਾਲ ’ਚੋਂ, ਦੱਸੋ ਕਿਧਰ ਨੂੰ ਜਾਵਾਂ...ਇਕੱਲੇਪਨ ਨੇ ਘੁੱਟਿਆ ਮੈਨੂੰ, ਹੁਣ ਸਾਹ ਲੈਣ ਨੂੰ ਤਰਸਾਂ,
ਏਸ ਹਾਲ ਵਿੱਚ ਦੱਸੋ ਯਾਰੋ, ਕਿਸ ਨਾਲ ਦਰਦ ਵੰਡਾਵਾਂਬੇਗਾਨਿਆਂ ਨੇ ਤਾਂ ਛੂਹਿਆ ਸੀ, ਮੇਰੇ ਦਿਲ ਦਿਆਂ ਜ਼ਖਮਾਂ ਨੂੰ,
ਆਪਣਿਆਂ ਖੋਭਿਆ ਪਿੱਠ ’ਚ ਖੰਜਰ, ਕਿਸ ਨੂੰ ਗਲ਼ ਨਾਲ ਲਾਵਾਂ...ਯਾਰਾਂ ਮੇਰਾ ਮਖੌਲ ਉਡਾਇਆ, ਦੁਸ਼ਮਣਾਂ ਦਿੱਤੇ ਤਾਅਨੇ,
ਕੀ ਕਰਾਂ ਮੈਂ ਮੇਰਿਆ ਰੱਬਾ, ਹੁਣ ਜੀਵਾਂ ਕਿ ਮਰ ਜਾਵਾਂ...ਮੌਤ ਕਲਹਿਣੀ ਵੀ ਵਫ਼ਾ ਨਾ ਕਰਦੀ, ਖੇਡੇ ਲੁਕਣ-ਮੀਟੀ,
ਬੇਵਫ਼ਾ ਇਸ ਦੁਨਿਆ ਦੀ, ‘ਗੁਰੀ’ ਵਿੱਥਿਆ ਕੀਹਨੂੰ ਸੁਣਾਵਾਂ...
 
Top