~ਰੱਖ ਗੁਰੂ ਯਾਦ ਜਿਸ ਬਖਸ਼ੀਆਂ ਸਰਦਾਰੀਆਂ~

»SukhMani«

*Nirbhau Nirvair*
~ਰੱਖ ਗੁਰੂ ਯਾਦ ਜਿਸ ਬਖਸ਼ੀਆਂ ਸਰਦਾਰੀਆਂ~ਏਡੀ ਲੰਮੀ ਨੀਂਦਰ,ਨਾ ਸ਼ੇਰਾਂ ਤਾਈਂ ਚੰਗੀਂ ਹੁੰਦੀ,
ਜਾਗ! ਜਾਗ!! ਖਾਲਸਾ,ਤਿਆਗ ਇਹ ਖੁਮਾਰੀਆਂ.
ਦੇ ਕੇ ਕੁਰਬਾਨੀਆਂ,ਸਿਰ ਦੇ ਕੇ ਲਈ ਸਿੱਖੀ,
ਹੱਥੀਂ ਲਾ ਉਜਾੜ ਨਾ,ਇਹ ਕੇਸਰ ਕਿਆਰੀਆਂ.
ਭੁੱਲ ਨਾ ਬਚਨ ਤੂੰਗੁਰੂ ਦਸਮੇਸ਼ ਜੀ ਦਾ,
''ਤਬ ਲਗ ਤੇਜ'' ਜਬ ਸੂਰਤਾਂ ਨਿਆਰੀਆਂ.
ਸਾਂਭ ਸਿੱਖੀ ਵੇਸ,ਸੁਹਣੇ ਕੇਸ,ਹੌ ਤਿਆਰ ਸਿੰਘਾਂ,
ਰੱਖ ਗੁਰੂ ਯਾਦ,ਜਿਸ ਬਖਸ਼ੀਆਂ ਸਰਦਾਰੀਆਂ.
 
Top