ਚਿੜੀਆਂ ਦਾ ਚੰਬਾ

Saini Sa'aB

K00l$@!n!
]ਚਿੜੀਆਂ ਦਾ ਚੰਬਾ
ਹਰ ਸਾਲ ਦੇਸੋਂ ਉੱਡਦਾ ਹੈ
ਚਿੜੀਆਂ ਦੀਆਂ ਚੁੰਝਾਂ ਵਿੱਚ
ਸਰਟੀਫ਼ਿਕੇਟਾਂ ਦੇ ਨਾਲ ਨਾਲ
ਮਾਵਾਂ ਦੀਆਂ ਦੁਆਵਾਂ ਦਾ
ਨਿੱਕਾ ਜਿਹਾ ਸੰਸਾਰ ਵੀ ਬੱਝਾ ਹੁੰਦਾ ਹੈ
ਤਲਾਸ਼ਦਾ ਹੈ ਇਹ ਚੰਬਾ
ਨਰਸਿੰਗ ਹੋਮਾਂ ਦੀਆਂ ਵੇਕੈਂਸੀ ਲਿਸਟਾਂ
ਉਂਝ ਇਹ ਚੰਬਾ ਡਾਕਟਰੀ ਦੇ ਸਰਟੀਫਿਕੇਟ
ਆਪਣੀਆਂ ਚੁੰਝਾਂ 'ਚ ਸਮੇਟ
ਦੇਸ਼ੋਂ ਤੁਰਦਾ ਹੈ
ਹਸਪਤਾਲਾਂ ਦੇ ਬੂਹੇ ਇਨ੍ਹਾਂ ਚਿੜੀਆਂ ਲਈ
ਕਈ ਕਈ ਸਾਲ ਨਹੀਂ ਖੁੱਲ੍ਹਦੇ
ਨਰਸਿੰਗ ਹੋਮਾਂ ਵਿੱਚ ਇਹ ਚਿੜੀਆਂ
ਮਰ ਰਹੇ ਮਰੀਜ਼ਾਂ ਦੀਆਂ ਸਿਸਕੀਆਂ ਸੁਣਦੀਆਂ ਨੇ
ਪਰ ਦਵਾਈ ਨਹੀਂ ਦੇ ਸਕਦੀਆਂ
ਸਿਸਕ ਕੇ ਰਹਿ ਜਾਂਦੀਆਂ ਨੇ ਇਹ ਚਿੜੀਆਂ
ਜਦ ਸਾਹਮਣੇ ਕਿਸੇ ਮਰੀਜ਼ ਦਾ ਦਮ ਨਿਕਲਦਾ ਦੇਖਦੀਆਂ
ਮਾਵਾਂ ਦੀਆਂ ਦੁਆਵਾਂ ਬਾਰ ਬਾਰ ਯਾਦ ਕਰਦੀਆਂ
ਨਿੱਕੇ ਜਿਹੇ ਸੰਸਾਰ ਵਿੱਚ ਲਾਚਾਰ ਮੁੜਦੀਆਂ ਨੇ ਇਹ ਚਿੜੀਆਂ
ਤੇ ਤਲਾਸ਼ ਕਰਦੀਆਂ ਨੇ
ਕਿਸੇ ਹੋਰ ਨਰਸਿੰਗ ਹੋਮ ਦੀਆਂ ਵੇਕੈਂਸੀ ਲਿਸਟਾਂ
ਬਸ ਸਾਲਾ ਦੇ ਸਾਲ ਚੱਕਰ ਕੱਟਦੀਆਂ ਰਹਿ ਜਾਂਦੀਆਂ ਨੇ ਇਹ ਚਿੜੀਆਂ
ਸਾਂਭ ਦੇਂਦੀਆਂ ਨੇ ਆਪਣੇ ਸਰਟੀਫਿਕੇਟ
ਦੇਸੋਂ ਲਿਆਂਦੇ ਸੰਦੂਕ 'ਚ
ਬੱਸ ਇੱਕ ਨਰਸਿੰਗ ਹੋਮ ਤੋਂ
ਦੂਜੇ ਨਰਸਿੰਗ ਹੋਮ ਦੇ ਗੇੜੇ
ਕੱਟਦੀਆਂ ਰਹਿੰਦੀਆਂ ਨੇ ਇਹ ਚਿੜੀਆਂ


ਕਵਿਤਰੀ ਡਾ: ਦੇਵਿੰਦਰ ਕੌਰ ਪੀ.ਐਚਡੀ
 
Top