ਭਗਤ ਸਿਆਂ ਤੇਰੀ ਲੋੜ ਪੈ ਗਈ ਫਿਰ ਪੰਜਾਬ ਨੂੰ

aulakhgora

== Guriqbal Aulakh ==
ਭਗਤ ਸਿਆਂ ਤੇਰੀ ਲੋੜ ਪੈ ਗਈ ਫਿਰ ਪੰਜਾਬ ਨੂੰ,

ਟੁਟੇ ਇਹਦੇ ਨਾਲੋਂ ਜੋੜ ਦੇ ਰਾਵੀ ਤੇ ਝਨਾਬ ਨੂੰ।

ਪੰਜ ਦਰਿਆਵਾਂ ਦੀ ਸੀ ਧਰਤੀ, ਖੇਰੂੰ ਖੇਰੂੰ ਹੋ ਗਈ ਏ,

ਪੰਜਾਂ ਦੀ ਗਿਣਤੀ ਹੁਣ ਟੁਟ ਕੇ, ਅੱਡ ਅੱਡ ਹੋ ਕੇ ਰਹਿ ਗਈ ਏ।

ਵਕਤ ਬੰਦੇ ਹਾਲਤਾਂ ਇਹਦੀ ਹਾਲਤ ਕੈਸੀ ਕਰ ਦਿਤੀ,

ਬੇਈਮਾਨੀ, ਧੋਖੇਬਾਜਾਂ, ਨਕਸ਼ ਬਦਲ ਕੇ ਧਰ ਦਿਤੀ।

ਕੀ ਸੀ ਕੀਤਾ ਕਿਵੇਂ ਸੀ ਕੀਤਾ ਕਿੰਝ ਲਈ ਆਜਾਦੀ ਤੂੰ,

ਉਹਨਾਂ ਪੰਨਿਆਂ ਦੀ ਦੇਖ ਲੈ, ਅਖੀਂ ਆਪ ਬਰਬਾਦੀ ਤੂੰ।

ਕਿੰਝ ਹੋ ਗਏ ਨੇ ਟੋਟੇ ਇਹਦੇ ਜਾਣ ਤੇਰੇ ਤੋਂ ਬਆਦ ਵੇ,

ਕੀ ਕੁਝ ਹੋਇਆ ਦਸ ਨੀ ਸਕਦਾ, ਕਈ ਸਾਲਾਂ ਦਾ ਹਿਸਾਬ ਇਹ।

ਦੁਖੜੇ ਸੁਣ ਲੈ ਇਹਦੇ ਆ ਕੇ, ਜਖਮਾਂ ਦੀ ਲੈ ਸਾਰ ਤੂੰ,

ਜਿੰਨਾਂ ਇਹਨੂੰ ਜਖਮੀਂ ਕੀਤਾ, ਫਿਰ ਆ ਕੇ ਲਲਕਾਰ ਤੂੰ।

ਇਨਕਲਾਬ ਨ੍ਹਾਰੇ ਦੀ ਸੁਤੀ, ਨੀਂਦ ਨੂੰ ਜਗਾ ਦੇ ਫਿਰ,

ਜਿੰਦਾਬਾਦ ਦਾ ਨ੍ਹਾਰਾ ਲਾ ਕੇ, ਸੁਤੀ ਕੌਮ ਜਗਾ ਦੇ ਫਿਰ।

ਜੋ ਬੂਟਾ ਸੀ ਲਾਇਆ ਉਸ ਨੂੰ ਪਾਣੀ ਆ ਕੇ ਲਾ ਦੇ ਤੂੰ,

ਮੈਂ ਏਥੇ ਹਾਂ ਕਿਤੇ ਗਿਆ ਨੀ, ਫਿਰ ਆ ਕੇ ਦਿਖਲਾਦੇ ਤੂੰ।

ਲੋੜ ਹੈ ਤੇਰੀ ਦੇਰੀ ਨਾ ਕਰ, ਕਰਤਾਰ ਸਰਾਭੇ ਲੈ ਆ ਨਾਲ,

ਸੋਨੀ ਨੇ ਤਾਂ ਮਰ ਮੁਕ ਜਾਣਾ, ਡੋਰ ਪੰਜਾਬ ਦੀ ਆਣ ਸੰਭਾਲ।
 
Top