Saini Sa'aB
K00l$@!n!
ਵਿਆਹ ਹੋਣਾ ਸੁਭਾਵਿਕ ਤੇ ਆਮ ਜਿਹੀ ਗੱਲ ਹੈ। ਜਿਨ੍ਹਾਂ ਲਈ ਇਹ ਘਟਨਾ ਦੁਰਘਟਨਾ ਬਣ ਗਈ ਹੈ ਉਹ ਪੱਤਣਾਂ ‘ਤੇ ਬੈਠ ਕੇ ਰੋਂਦੇ ਹੀ ਹੋਣਗੇ। ਚਲੋ! ਮੈਂ ਵੀ ਆਪਣੀ ਜਿ਼ੰਦਗੀ ‘ਚੋਂ ਵਿਆਹ ਦੀ ਘਟਨਾ ਇਸ ਕਰਕੇ ਸਾਂਝੀ ਕਰਨ ਲੱਗਾ ਹਾਂ ਕਿਉਂਕਿ ਕਈ ਵਾਰ ਜੀਵਨ ਦੇ ਅਹਿਮ ਦਿਨ ਤੇ ਵੱਡੇ ਜ਼ਸ਼ਨ/ ਚਾਅ ਵੀ ਸੁੰਗੜ ਜਾਂਦੇ ਹਨ। ਜਿਨ੍ਹਾਂ ਦਿਨਾਂ ‘ਚ ਮੇਰਾ ਵਿਆਹ ਹੋਇਆ ਉਨ੍ਹਾਂ ਦਿਨਾਂ ‘ਚ ਪੰਜਾਬ ਤਪ ਹੀ ਨਹੀਂ ਰਿਹਾ ਸੀ ਭਾਂਬੜ ਮਚੇ ਹੋਏ ਸਨ। ਪਤਾ ਨਹੀਂ ਸੀ ਲੱਗਦਾ ਕਿ ਕਿਧਰੋਂ ਪੁਲਿਸ ਮੁਕਾਬਲੇ ਦੀ ਖ਼ਬਰ ਆ ਜਾਵੇ ਤੇ ਜਾਂ ਫਿਰ ਕਿਹੜਾ ਬੇਕਸੂਰ ਗੋਲੀਆਂ ਦੀ ਵਾਛੜ ਹੇਠ ਆ ਜਾਵੇ। ਏਦਾਂ ਤਾਂ ਹੋ ਸਕਦਾ ਸੀ ਕਿ ਵਿਆਹ ਨੂੰ ਅੱਗੇ ਪਾ ਲਿਆ ਜਾਂਦਾ ਪਰ ਹਾਲਾਤ ਸੁਧਰਨਗੇ ਕਦੋਂ? ਇਹ ਕੋਈ ਨਿਸਚਿਤ ਸਮਾਂ ਨਹੀਂ ਸੀ। ਗੱਲ 1989 ਦੀ ਹੈ। ਸਹੁਰਿਆਂ ਦਾ ਪਿੰਡ ਮਖਸੂਸਪੁਰ ਜਿਹੜਾ ਪਹਿਲਾਂ ਬੱਬਰਾਂ ਕਰਕੇ ਪ੍ਰਸਿੱਧ ਸੀ ਤੇ ਫਿਰ ਗੀਤਕਾਰ ਤੇ ਗਾਇਕ ਦੇਬੀ ਕਰਕੇ ਚਮਕਿਆ।
ਜੱਸੋਵਾਲ ਦੇ ਗੁਰਦੇਵ ਨਗਰ ਸਥਿਤ ਘਰ ‘ਚ ਲੁਧਿਆਣੇ ਬੈਠੇ ਸਾਂ ਕਿ ਪੰਜਾਬ ਦੇ ਸਾਬਕਾ ਗਵਰਨਰ ਐਸ.ਐਸ. ਰੇਅ ਦਾ ਦੁਭਾਸ਼ੀਆ ਰਿਹਾ ਪੰਜਾਬ ਦਾ ਨਾਮਵਰ ਸ਼ਾਇਰ ਡਾਕਟਰ ਰਣਧੀਰ ਸਿੰਘ ਚੰਦ ਉਥੇ ਆ ਗਿਆ। ਜੱਸੋਵਾਲ ਕਹਿਣ ਲੱਗਾ ‘ਲੈ ਬਈ ਨਵੀਂ ਪਿਰਤ ਪਾ ਦੇਹ’ ਅਤੇ ਚੰਦ ਵਲ ਇਸ਼ਾਰਾ ਕਰਦਿਆਂ ਕਿਹਾ ਕਿ ‘ਯਾਰ ਅਸ਼ੋਕ ਦੇ ਵਿਆਹ ਦਾ ਕਾਰਡ ਗ਼ਜ਼ਲ ਜਾਂ ਕਵਿਤਾ ‘ਚ ਲਿਖ।’ ‘ਖੈਰ’ ਚੰਦ ਮੰਨ ਤਾਂ ਗਿਆ ਪਰ ਲੁਧਿਆਣੇ ਦੀ ਜਿਸ ਪ੍ਰੈਸ ਤੋਂ ਇਹ ਕਾਰਡ ਛਪਿਆ ਉਥੋਂ ਇਹ ਗੀਤਾਂ ਵਾਂਗ ਚੋਰੀ ਬਹੁਤ ਹੋਇਆ। ਕਾਰਡ ਦੀਆਂ ਪਹਿਲੀਆਂ ਚੰਦ ਸਤਰਾਂ ਜੋ ਡਾਕਟਰ ਚੰਦ ਨੇ ਲਿਖੀਆਂ ਸਨ, ਦਾ ਜਿ਼ਕਰ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਇਹ ਪਾਸ਼ ਦੀ ਕਿਸੇ ਨਜ਼ਮ ਵਰਗੀਆਂ ਸਨ:
ਮੰਨਿਆ ਕਿ ਤੁਹਾਡੇ ਰੁਝੇਵੇਂ ਬਹੁਤ ਨੇ
ਪਰ ਇਹ ਵੀ ਦੱਸੋ ਕਿ ਇਥੇ ਵਿਹਲਾ ਕੌਣ ਹੈ?
ਨਾਲੇ ਸਾਡੇ ਘਰ ਦੇ ਜਿਸ ਦਾਣੇ ਤੇ ਥੋਡੇ ਨਾਂ ਦੀ ਮੋਹਰ ਹੈ
ਭਲਾ ਉਹ ਛਕੇਗਾ ਕੌਣ?
ਰੋਟੀ-ਪਾਣੀ ਦੀ ਗਰੰਟੀ ਕੋਈ ਨਹੀਂ
ਗੌਣ-ਪਾਣੀ ਦੀ ਜ਼ਰੂਰ ਹੈ
ਭਾਵੇਂ ਮਾਣਕ ਸੁਣ ਲਿਓ, ਭਾਵੇਂ ਸਰਦੂਲ
ਚਾਹੇ ਹੰਸ, ਨੂਰ ਤੇ ਸੁਲਿੰਦਰਾ
ਸਾਡੇ ਘਰ ਦੀਆਂ ਨਹੀਂ
ਭੌਰੇ ਪਿੰਡ ਦੀਆਂ ਬਰਹੂਾਂ ‘ਜੀ ਆਇਆਂ ਨੂੰ’ ਕਹਿਣਗੀਆਂ।…
ਬਾਪ ਦਾ ਸਾਇਆ ਨਾ ਹੋਣ ਕਰਕੇ ਇਹ ਸੱਦਾ ਪੱਤਰ ਚੰਦ ਨੇ ਮਾਂ ਪ੍ਰਕਾਸ਼ ਕੌਰ ਵਲੋਂ ਲਿਖਿਆ ਸੀ। ਇਥੇ ਤੀਕਰ ਇਹ ਇਕ ਆਮ ਘਟਨਾ ਸੀ ਪਰ ਫਿਰ ਜੋ ਅੱਗੇ ਹੋਇਆ ਉਹ ਜੱਗੋਂ ਤੇਰਵਾਂ। ਵਿਆਹ ਤੋਂ ਹਫ਼ਤਾ ਕੁ ਪਹਿਲਾਂ ਇਕ ਖ਼ਤ ਮਿਲਿਆ। ਇਹ ਧਮਕੀ ਭਰਿਆ ਸੀ। ਪਹਿਲੇ ਸ਼ੌਂਕੀ ਮੇਲੇ ਤੋਂ ਸਵਾ ਮਹੀਨੇ ਪਿੱਛੋਂ ਮੇਰਾ ਵਿਆਹ ਤੇ ਖ਼ਤ ‘ਚ ਗੋਲੀਆਂ ਮਾਰਨ ਦਾ ਸ਼ਗਨ ਭੇਜ ਦਿੱਤਾ ਗਿਆ ਸੀ। ਡਰਦੇ ਨੇ ਇਹ ਗੱਲਾਂ ਸਿਰਫ ‘ਅਜੀਤ’ ਦੇ ਉਸ ਵੇਲੇ ਦੇ ਸਮਾਚਾਰ ਸੰਪਾਦਕ ਰਜਿੰਦਰ ਰਾਜਨ ਤੇ ਦਰਸ਼ਨ ਮੱਕੜ ਤੋਂ ਸਿਵਾ ਭਾਜੀ ਨਾਲ ਹੀ ਸਾਂਝੀਆਂ ਕੀਤੀਆਂ ਸਨ। ਚਲੋ ‘ਦਿਨ ਗਿਣਦੇ ਪੰਜ ਸੱਤ ਸਾਰੇ ਨੇ ਤੇਰੇ ਵਿਆਹ ਵਿਚ ਹਾਣਦਿਆਂ… ਵਾਂਗ’ ਸਾਹ ਸੁੱਕਦੇ ਜਾਂਦੇ ਸੀ ਨਾਲ ਦਿਨ ਲੰਘਾ ਰਿਹਾ ਸਾਂ।
ਦੋ ਘਟਨਾਵਾਂ ਨਾਲ ਹੋਰ ਜੁੜ ਗਈਆਂ ਕਿ ਇਕ ਤਾਂ ਮੇਰੇ ਪਿੰਡ ‘ਚ ਹੀ ਦੋ ਮੁੰਡਿਆਂ ਨੇ ਪਿੰਡ ਦੇ ਲਾਲੇ ਨੂੰ ਪੰਜਾਹ ਹਜ਼ਾਰ ਰੁਪਏ ਦੇਣ ਦਾ ਖਤ ਲਿਖਤਾ ਸੀ ਤਾਂ ਉਹ ਲਹਿਰ ‘ਚ ਲਾਹੇ ਦੀਆਂ ਪੂਣੀਆਂ ਕੱਤਣ ਵਾਲੇ ਹੀ ਤੇ ਦੋਵੇਂ ਜਣੇ ਦਬੋਚ ਲਏ ਪੁਲਿਸ ਨੇ। ਦੂਜਾ ਇਹ ਹੋਇਆ ਕਿ ਉਨ੍ਹਾਂ ਦਿਨਾਂ ‘ਚ ਅਖਬਾਰਾਂ ‘ਚ ਬਰਾਤਾਂ ਰੋਕਣ ‘ਤੇ ਔਰਤਾਂ ਤੋਂ ਗੋਹਾ-ਕੂੜਾ ਕਰਵਾਉਣ ਤੇ ਜਾਂਞੀਆਂ ਤੋਂ ਪਿੰਡ ਦੀ ਸਫਾਈ ਕਰਵਾਉਣ ਦੀਆਂ ਖਬਰਾਂ ਆਉਣ ਲੱਗ ਪਈਆਂ। ਸੋਚਿਆ ਚਲੋ ਪੰਜ ਬੰਦੇ ਹੀ ਲੈ ਚਲਦੇ ਹਾਂ ਪਰ ਜੱਸੋਵਾਲ ਕਹੀ ਜਾਵੇ ‘ਚੱਕ ਦੇ ਘੜੇ ਤੋਂ ਕੌਲਾ ਸਾਹ ਨਾ ਖਿੱਚ।’ ਪੁਲਿਸ ਨੂੰ ਸੱਦਦੇ ਸੀ ਤਾਂ ਊਂ ਖੂਨ-ਖਰਾਬੇ ਤੋਂ ਡਰ ਲਗਦਾ ਸੀ ਕਿਉਂਕਿ ਤਤਕਾਲੀਨ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਟੱਬਰ ਨਾਲ ਭੋਗਪੁਰ ਲਾਗੇ ਜੋ ਹੋਇਆ ਸੀ ਉਹ ਵੀ ਸਾਰੇ ਜਾਣਦੇ ਸਨ। ਖੈਰ! ਮੇਰੇ ਦੋ ਮਿੱਤਰ ਜਿਨ੍ਹਾਂ ‘ਚੋਂ ਇਕ ਤਾਂ ਇਥੇ ਅਮਰੀਕਾ ਹੀ ਰਹਿੰਦਾ ਹੈ ਉਨ੍ਹਾਂ ਦੀ ਮਾੜੀ ਮੋਟੀ ਅਜਨੋਹੇ ਵਾਲੇ ਮੁੰਡਿਆਂ ਨਾਲ ਜਾਣ-ਪਛਾਣ ਸੀ। ਤੇ ਉਨ੍ਹਾਂ ਨੇ ਸਾਥ ਦਿੱਤਾ ਤੇ ਉਹ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮਖਸੂਸਪੁਰ ਦੇ ਚੌਕੀਦਾਰ ਬਣ ਗਏ।
ਬਹੁਤਿਆਂ ਨੂੰ ਯਾਦ ਹੋਵੇਗਾ ਕਿ ਉਨ੍ਹੀਂ ਦਿਨੀਂ ਭਾਵੇਂ ਕਈ ਅਖਬਾਰਾਂ ਨੇ ਪਹਿਲੇ ਪੰਨੇ ‘ਤੇ ਖਬਰ ਛਾਪੀ ਸੀ ਕਿ ਵਿਆਹ ਭੌਰੇ ਦਾ ਬਰਾਤ ਕਲਾਕਾਰਾਂ ਦੀ। ਅਸਲ ਵਿਚ ਉਦੋਂ ਚੰਗੇ ਗਾਇਕਾਂ ਦੀ ਗਿਣਤੀ ਚਾਲੀ ਕੁ ਤੋਂ ਥੱਲੇ ਹੀ ਸੀ ਤੇ 22 ਜਣੇ ਮੇਰੀ ਬਰਾਤ ‘ਚ ਸ਼ਾਮਿਲ ਸਨ। ਮੈਰਿਜ ਪੈਲਿਸਾਂ ਦਾ ਉਦੋਂ ਪਖੰਡ ਨਹੀਂ ਚੱਲਿਆ ਸੀ। ਤੇ ਮਿਲਣੀਆਂ-ਗਿਲਣੀਆਂ ਦਾ ਕੰਮ ਹਫੜਾ-ਦਫੜੀ ‘ਚ ਕਾਹਲੀ-ਕਾਹਲੀ ਹੀ ਨਿਬੜੀ ਜਾਂਦਾ ਸੀ। ਕਿਉਂਕਿ ਸਹੁਰੇ ਵੀ ਚਾਹੁੰਦੇ ਸਨ ਵਿਆਹ ‘ਚ ਬੀਅ ਦਾ ਲੇਖਾ ਨਾ ਪਵੇ। ਸਰਦੂਲ, ਨੂਰੀ, ਪਰਮਿੰਦਰ, ਬੂਟਾ, ਪੰਛੀ, ਜਸਪਿੰਦਰ, ਜਸਵੰਤ ਭੰਵਰਾ ਇਹ ਵਿਆਹ ‘ਚ ਕਈ ਦਿਨ ਪਹਿਲਾਂ ਤੋਂ ਹੀ ਸ਼ਾਮਲ ਸਨ ਤੇ ‘ਕੈਂਠੇ ਵਾਲਾ ਭਾਈ ਤੇਰਾ ਕੀ ਲਗਦਾ’ ਵਾਲਾ ਮਨਜੀਤ ਰਾਹੀ ਭੱਲੇ ਹੋਰਾਂ ਵਾਲਾ ਕੰਮ ਕਰੀ ਜਾਂਦਾ ਸੀ। ਕਮਲਜੀਤ ਨੀਲੋਂ ਉਦੋਂ ਮਾਣੋ ਬਿੱਲੀ ਕਰਕੇ ਬਹੁਤ ਪ੍ਰਸਿੱਧ ਸੀ।
ਲਾਵਾਂ ਪੜ੍ਹਨ ਵਾਲਾ ਭਾਈ ਵੀ ਮੇਰੇ ਘਰ ਵਾਲੀ ਦਾ ਨਾਨਾ ਹੀ ਲਗਾ ਦਿੱਤਾ ਤਾਂ ਕਿ ਕੰਮ ਨਿਬੜਦਾ ਹੀ ਚੰਗਾ ਸੀ। ਅਨੰਦ ਕਾਰਜ ਭਾਵੇਂ ਆਰੰਭ ਹੋ ਗਿਆ ਸੀ ਪਰ ਮੇਰੇ ਉਤੇ-ਥੱਲੇ ਵਾਲੇ ਸਾਹ ‘ਕੱਠੇ ਨਹੀਂ ਸਨ ਹੋ ਰਹੇ। ਤੇ ਫਿਰ ਹੋਈ ਉਹੀ ਗੱਲ, ਹਾਲੇ ਭਾਈ ਨੇ ਪਹਿਲੀ ਲਾਂਵ ਹੀ ਪੜ੍ਹੀ ਸੀ ਕਿ ‘ਆ ਗਏ ਉਏ ਆ ਗਏ ਉਏ’ ਹੋਣ ਲੱਗ ਪਈ। ਹਾਲੇ ਤਿੰਨ ਲਾਵਾਂ ਰਹਿੰਦੀਆਂ ਸਨ, ਜਾਣਾ ਕਿਥੇ ਨੂੰ ਸੀ? ਮਾੜੇ ਦਿਲ-ਗੁਰਦੇ ਵਾਲੇ ਖਿਸਕ ਗਏ। ਔਰਤਾਂ ਭੱਠੀ ਦੁਆਲੇ ਹੋ ਗਈਆਂ। ਸਾਹ ‘ਚ ਸਾਹ ਉਦੋਂ ਆਇਆ ਜਦੋਂ ਉਹ ਨਹੀਂ ਆਏ ਸਨ, ਸਗੋਂ ਮਾਣਕ ਤੇ ਜੱਸੋਵਾਲ ਨੂੰ ਆਉਂਦਿਆਂ ਵੇਖ ਕੇ ‘ਆ ਗਏ, ਆ ਗਏ’ ਦੀ ਰੌਲੀ ਪੈ ਗਈ ਸੀ। ਰਣਜੀਤ ਮਣੀ ਤੇ ਪਾਲੀ ਦੇਤਵਾਲੀਆ ਮੇਰੇ ਸਿਹਰੇ ਦੇ ਗੁਣ ਗਾਉਣ ਪਰ ਮੇਰੀਆਂ ਡਰ ਨਾਲ ‘ਕੱਠੇ ਹੋਏ ਦੀਆਂ ਲੱਤਾਂ ਕੰਬੀ ਜਾਣ। ਲਾਵਾਂ ਹੁਣ ਭਾਵੇਂ ਮੈਨੂੰ ਜ਼ੁਬਾਨੀ ਯਾਦ ਨੇ ਪਰ ਉਦੋਂ ਤਾਂ ਸਿਰਫ ਇਕੋ ਗੱਲ ਚੇਤੇ ਸੀ ਕਿ ‘ਵਿਆਹ ਹੋਇਆ ਮੇਰੇ ਬਾਬਲਾ…।’
ਸੱਚ ਇਹ ਵੀ ਸੀ ਕਿ ਭਾਵੇਂ ਦੇਬੀ ਦਾ ਉਹ ਪਿੰਡ ਸੀ ਤੇ ਉਦੋਂ ਉਹ ਸਿਰਫ ਗਾਣੇ ਹੀ ਲਿਖਦਾ ਸੀ ਪਰ ਫਿਰ ਵੀ ਪਿੰਡ ਵਾਲਿਆਂ ਨੂੰ ਪਤਾ ਸੀ ਕਿ ਮੇਰੀ ਬਰਾਤ ਨਾਲ ਵਾਹਵਾ ਢੋਲਕੀਆਂ ਵਾਜੇ ਆਉਣਗੇ। ਤੇ ਉਨ੍ਹਾਂ ਨੇ ਪੱਠੇ-ਦੱਥੇ ਦਾ ਕੰਮ ਇਕ ਦਿਨ ਪਹਿਲਾਂ ਹੀ ਨਿਬੇੜ ਲਿਆ ਸੀ। ਲਾਵਾਂ ਤੋਂ ਬਾਅਦ ਫਿਰ ਸਾਢੇ ਛੇ ਘੰਟੇ ਅਖਾੜਾ ਚੱਲਿਆ, ਉਸ ਹਿਸਾਬ ਨਾਲ ਕਿ ਰੇੜ੍ਹੀਆਂ ਦੀ ਸਟੇਜ ‘ਤੇ ਮੰਜੇ ਜੋੜ ਕੇ ਸਪੀਕਰ। ਭਾਵੇਂ ਮੇਰੇ ਵਫ਼ਾਦਾਰ ਚੌਕੀਦਾਰ ਬਣੇ ਮਿੱਤਰ ਮਨਜੀਤ ਤੇ ਤਰਲੋਚਨ ਜਿਵੇਂ ਰੋਗੀ ਦਾ ਸਫਲ ਆਪ੍ਰੇਸ਼ਨ ਹੋਣ ਤੋਂ ਬਾਅਦ ਆਖਦੇ ਨੇ ਹੁਣ ਫਿਕਰ ਵਾਲੀ ਗੱਲ ਨਹੀਂ, ਕਹੀ ਜਾਣ, ਪਰ ਚਿੱਤ ਨੂੰ ਚਿਤਮਣੀ ਲੱਗੀ ਹੀ ਰਹੀ। ਦਿਲਚਸਪ ਗੱਲ ਇਹ ਸੀ ਕਿ ਗਾਉਣ ਵਾਲਿਆਂ ਨੇ ਸ਼ਰੀਕੇਬਾਜ਼ੀ ਵੀ ਕੀਤੀ। ਮਾਣਕ ਦਫਾ ਹੋ ਜਾ ਨੀ ਅੱਖਾਂ ਤੋਂ ਓਹਲੇ… ਨਾਲ ਕਿਤੇ ਹੋਰ ਵਿਅੰਗ ਕੱਸਦਾ ਰਿਹਾ। ਸੁਚੇਤ ਬਾਲਾ ‘ਮੈਨੂੰ ਘੜਾ ਚੁਕਾ ਕੇ ਜਾਈਂ ਵੇ ਚੋਬਰਾ…’ ਨਾਲ ਤੇ ਸਰਦੂਲ-ਨੂਰੀ ‘ਨੱਚ ਸਾਲੀਏ ਨੀ ਮੇਰੇ ਵੀਰ ਦੇ ਵਿਆਹ ‘ਚ…’ ਨਾਲ। ਤੇ ਕਿਸੇ ਨੇ ਗਿੱਧਾ ਪਾਇਆ ਹੋਊ, ਕੋਈ ਨੱਚਿਆ ਹੋਊ ਪਰ ਸਾਰੇ ਦਿਨ ਦੀ ਫਿਕਰਾਂ ਖਾਧੀ ਜਿ਼ੰਦਗੀ ‘ਚ ਮੇਰੇ ਚਿਹਰੇ ‘ਤੇ ਉਦੋਂ ਰੌਣਕ ਆਈ ਸੀ ਜਦੋਂ ਵਾਜੇ ਵਾਲਿਆਂ ਨੇ ਧੁਨ ਕੱਢੀ ‘ਮੈਨੂੰ ਰੱਖ ਲੈ ਇਕ ਦਿਨ ਹੋਰ।’ ਤੇ ਇਉਂ ਵਿਆਹ ਤਾਂ ਮੁੱਕ ਗਿਆ ਸੀ ਪਰ ਅੱਜ ਚੇਤਾ ਇਸ ਕਰਕੇ ਨਹੀਂ ਭੁੱਲਦਾ ਕਿ ਇਹ ਹੁਕਮ ਚੜ੍ਹਾਉਣ ਵਾਲੇ ਕਿਹੜਾ ਤਾਲਿਬਾਨ ਤੋਂ ਘੱਟ ਕਰ ਰਹੇ ਸਨ। ਵਿਆਹ ਲੋਕਾਂ ਨੂੰ ਹੋਰ ਤਰ੍ਹਾਂ ਚੇਤੇ ਰਹਿੰਦਾ। ਪਰ ਸਥਿਤੀ ਉਹੀ ਸੀ ਜਿਵੇਂ ਥੱਕੇ ਹੋਏ ਪਤੀ-ਪਤਨੀ ਜਦੋਂ ਮਿਲਦੇ ਹਨ ਤਾਂ ਉਬਾਸੀਆਂ ਹੀ ਲੈਂਦੇ ਹਨ।
ਫਿਰ ਇਕ ਹੋਰ ਗਿਲਾ ਮੇਰੇ ਸਿਰ ਨੂੰ ਚੜ੍ਹਿਆ ਰਿਹਾ ਕਿ ਜਿਸ ਨੂੰ ਮੈਂ ਮਾਂ ਮੰਨਦਾ ਰਿਹਾ, ਜਿਸ ਕੋਲ ਰੁਬੇਰਾ ਬਿਲਡਿੰਗ ਦਿੱਲੀ ‘ਚ ਕਈ ਕਈ ਦਿਨ ਗੁਜ਼ਾਰਦਾ ਰਿਹਾ ਉਹ ਸੁਰਿੰਦਰ ਕੌਰ ਕਿਉਂ ਨਹੀਂ ਆਈ, ਨਰਿੰਦਰ ਬੀਬਾ ਕਿਉਂ ਨਹੀਂ ਆਈ…, ਗੁਲਸ਼ਨ ਕੋਮਲ ਤੇ ਗੁਰਮੀਤ ਬਾਵਾ ਕਿਉਂ ਨਹੀਂ ਆਈਆਂ…? ਕਈ ਸਾਲਾਂ ਬਾਅਦ ਭੇਦ ਖੁੱਲ੍ਹਿਆ ਕਿ ਮਾਮਲਾ ਸਿਰਫ ਇਕੋ ਸੀ ਕਿ ਕਿਤੇ ਵਿਆਹ ‘ਚ ਸ਼ਾਮਲ ਹੋ ਗਈਆਂ ਤਾਂ ਪਾਥੀਆਂ ਨਾ ਪੱਥਣੀਆਂ ਪੈ ਜਾਣ। ਉਦੋਂ ਬਹੁਤੇ ਜਿਹੜੇ ਮੇਰੇ ਸੱਜੇ-ਖੱਬੇ ਰਹਿੰਦੇ ਸਨ, ਜਿਨ੍ਹਾਂ ਨੇ ਅਖ਼ਬਾਰੀ ਤੌਰ ‘ਤੇ ਜਾਂ ਦੂਰਦਰਸ਼ਨ ਤਂੋ ਕੋਈ ਕੰਮ ਲੈਣਾ ਹੁੰਦਾ ਸੀ, ਉਹ ਵੀ ਬਹਾਨਿਆਂ ਦੀ ਗੰਢ ਡਰਦੇ ਮਾਰੇ ਬੰਨ੍ਹੀ ਬੈਠੇ ਸਨ।
ਮੇਰੇ ਵਿਆਹ ਨੂੰ ਦੋ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ। ਅੰਮ੍ਰਿਤਸਰ ਵਾਲੇ ਰਸੀਲੇ-ਮੋਹਣੀ ਨੇ 2005 ‘ਚ ਤਹਿ ਕੀਤਾ ਕਿ ਜਵਾਨੀ ਦਾ ਸੋਲ੍ਹਵਾਂ ਸਾਲ ਕੀਮਤੀ ਬੜਾ ਹੁੰਦਾ ਹੈ ਤੇ ਅਸੀਂ ਥੋਡੀ 16ਵੀਂ ਸਾਲਗਿਰ੍ਹਾ ਭੌਰੇ ਹੀ ਮਨਾਉਣੀ ਹੈ। ਤੇ ਫਿਰ ਦਿਨਾਂ ਦੀ ਹੇਰਾ ਫੇਰੀ ਸੀ ਕਿ ਲਾਲ ਬੱਤੀ ਵਾਲੀਆਂ ਗੱਡੀਆਂ ਬੜੀਆਂ ਆਈਆਂ। ਮਨਮੋਹਨ ਵਾਰਿਸ ਨੇ ਬਹਿ ਕੇ ਗਾਇਆ…, ਪ੍ਰਵੀਨ ਭਾਰਟਾ ਨੇ ਵੀ, ਪਰਮਿੰਦਰ ਨੇ ਵੀ, ਰਸੀਲੇ ਹੋਰੀਂ ‘ਚੱਲੀ ਏ ਬਸ਼ੀਰਾਂ ਮੁਕਲਾਵੇ…।’ ਮਾਣਕ ਦਿਨੇ ਗੇੜੀ ਦੇ ਕੇ ਚਲਾ ਗਿਆ, ਕੁਲਦੀਪ ਪਾਰਸ ਤੇ ਪਾਲੀ ਵੀ। ਬਬੀਤਾ ਪਾਲੀ ਹੋਰੀਂ ਰੱਜ ਕੇ ਨੱਚੀਆਂ। ਤੇ ਪੂਣੀਆਂ ਭਿੱਜਣ ਦੀ ਦੁਹਾਈ ਦੇਣ ਵਾਲਾ ਬਲਕਾਰ ਸਿੱਧੂ, ਚੰਗੇ ਆਂ ਜਾਂ ਮੰਦੇ… ਨਾਲ ਸ਼ੁਰੂ ਹੋ ਕੇ ਅੱਧੀ ਰਾਤ ਤੋਂ ਪਿੱਛੋਂ ਤੱਕ ਗਾਉਂਦਾ ਤੇ ਨੱਚਦਾ ਵੀ ਰਿਹਾ। ਦਿਲਚਸਪ ਗੱਲ ਇਹ ਸੀ ਕਿ ਉਹਨੇ ਜਿੰਨੇ ਪੈਗ ਪੀਤੇ ਉਨੀਆਂ ਗਿਲਾਸੀਆਂ ਤੋੜੀਆਂ, ਤਕਰੀਬਨ ਡੇਢ ਦਰਜਨ ਦੇ ਕਰੀਬ। ਦਿਲਚਸਪ ਗੱਲ ਇਹ ਸੀ ਕਿ ਜਿਹੜੇ ਗਾਇਕ ਵਿਆਹ ‘ਚ ਸ਼ਾਮਿਲ ਹੋਣ ਤੋਂ ਡਰਦੇ ਸਨ ਉਹ ਸੋਲਾਂ ਸਾਲਾਂ ਪਿੱਛੋਂ ਜਾਣ ਦਾ ਨਾਂ ਨਹੀਂ ਲੈਂਦੇ ਸਨ। ਵਿਆਹ ਵਾਲਾ ਦਿਨ ਤਾਂ 9 ਘੰਟਿਆਂ ‘ਚ ਮੁੱਕ ਗਿਆ ਸੀ ਪਰ ਸਾਲਗਿਰ੍ਹਾ ਵਾਲੀ ਸਾਰੀ ਰਾਤ ਸੰਗੀਤ ‘ਚ ਲੰਘ ਗਈ ਸੀ।
ਬਹੁਤੇ ਪ੍ਰੇਮੀ ਛੇਤੀ ਸੌਣ ਦਾ ਯਤਨ ਇਸ ਕਰਕੇ ਕਰਦੇ ਹਨ ਕਿ ਉਨ੍ਹਾਂ ਦੇ ਸੁਪਨਿਆਂ ਵਿਚ ਕਿਸੇ ਨੇ ਆਉਣਾ ਹੁੰਦਾ ਹੈ ਤੇ ਬਹੁਤੇ ਪਤੀ ਇਸ ਕਰਕੇ ਛੇਤੀ ਸੌਣ ਦਾ ਬਹਾਨਾ ਕਰਦੇ ਹਨ ਕਿ ਦੋ ਭਾਂਡਿਆਂ ਦੇ ਖੜਕਣ ਦਾ ਡਰ ਖਾ ਰਿਹਾ ਹੁੰਦਾ ਹੈ।
ਮੈਂ ਵੀ ਸੋਚਦਾ ਹਾਂ ਵਿਆਹ ਤਾਂ ਚੰਗਾ ਹੋ ਗਿਆ ਪਰ ਉਨ੍ਹਾਂ ਦਿਨਾਂ ਦਾ ਡਰ ਹਾਲੇ ਵੀ ਨਹੀਂ ਨਿਕਲਦਾ। ਲਾਵਾਂ ਵਾਲਾ ਅੱਧਾ-ਪੌਣਾ ਘੰਟਾ ਇਸ ਕਰਕੇ ਵੀ ਨਹੀਂ ਭੁੱਲਦਾ ਕਿਉਂਕਿ ਡਰ ਤਾਂ ਖਾਂਦਾ ਸੀ ਪਰ ਜਿਹੜਾ ਪੱਲਾ ਬਾਬਲ ਨੇ ਫੜਾ ਕੇ ਬੰਨ੍ਹ ਦਿੱਤਾ ਸੀ ਉਹ ਛੱਡਿਆ ਨਹੀਂ ਜਾ ਸਕਦਾ ਸੀ।
ਵਿਆਹ ਹੁੰਦੇ ਆਏ ਨੇ, ਹੋਈ ਜਾਂਦੇ ਨੇ, ਹੋਈ ਜਾਣੇ ਨੇ ਤੇ ਕਈਆਂ ਲਈ ਵਿਆਹ ਦਾ ਦਿਨ ਸਵਰਗ ਵਰਗਾ ਸੀ, ਜਿਨ੍ਹਾਂ ਦੀ ਟੁੱਟ ਗਈ, ਤਲਾਕ ਹੋ ਗਏ, ਉਹ ਬਿਜਲੀ ਵਾਲਿਆਂ ਦੇ ਖੰਭੇ ਖਿਚਣ ਵਾਂਗ ‘ਟੁੱਟੀ ਮੰਜੀ ਬਾਣ ਪੁਰਾਣਾ’ ਆਖੀ ਜਾਂਦੇ ਨੇ। ਡਰ ‘ਚ ਹੋਇਆ ਹੋਣ ਕਰਕੇ ਮੈਨੂੰ ਮੇਰਾ ਵਿਆਹ ਖਰਬੂਜ਼ੇ ਵਰਗਾ ਹੋ ਕੇ ਵੀ ਕਰੇਲੇ ਵਰਗਾ ਹੀ ਲੱਗਦਾ ਹੈ। ਪਰ ਚੋਰ ਜਿ਼ੰਦਰੇ ਵੇਖ ਕੇ ਉਦਾਸ ਨਹੀਂ ਹੁੰਦੇ।