ਚੰਗੇ ਬਾਲ ਬਣ ਜਾਓ

Saini Sa'aB

K00l$@!n!
ਸੁਭਾ ਸਵੇਰੇ ਜਲਦੀ ਉੱਠੋ ,
ਸੈਰ ਕਰਨ ਨੂੰ ਜਾਓ i
ਪੰਛੀ,ਫਸਲਾਂ,ਰੁੱਖ ਵੇਖਕੇ,
ਵਾਪਸ ਘਰ ਨੂੰ ਆਓ i
ਦਾਤਣ-ਕੁਰਲੀ ਕਰਨ ਤੋਂ ਪਿੱਛੋਂ,
ਨਿੱਤ ਦੀ ਨਿੱਤ ਨਹਾਓi
ਵਰਦੀ ਪਾਕੇ ਬੱਚਿਓ,
ਜਲਦੀ ਸਕੂਲ ਵਿੱਚ ਆਓ


ਕੰਮ ਜੋ ਮਿਲਦਾ ਕਰਕੇ ਲਿਆਉਣਾ,
ਇਹ ਨਿਯਮ ਬਣਾਓ i
ਪੈਨਸਿਲ ਹੈ ਨੀ,ਕਾਪੀ ਮੁੱਕ’ਗੀ,
ਨਾ ਕੋਈ ਬਹਾਨਾ ਲਾਓ i
ਯਾਦ ਕਰਨ ਨੂੰ ਦੱਸਿਆ ਜਿਹੜਾ,
ਓਹ ਵੀ ਖੂਬ ਸੁਣਾਓ i
ਵੈਰੀ-ਗੁੱਡ ਲੈਕੇ,
ਚੰਗੇ ਬਾਲ ਬਣ ਜਾਓ i
 

Saini Sa'aB

K00l$@!n!
ਉੱਚੀ-ਉੱਚੀ ਬੋਲ-ਬੋਲ ਕੇ,
ਪੜ੍ਹ ਲਓ ਤੁਸੀਂ ਪਹਾੜੇ
ਸ਼ੇਰ ਜਿਵੇਂ ਜੰਗਲ ਦਾ ਰਾਜਾ,
ਜੰਗਲ ਵਿੱਚ ਦਹਾੜੇ
ਮਿਹਨਤ ਕਰਕੇ ਕਰੋ ਤਰੱਕੀ,
ਨਹੀਂ ਕਿਸੇ ਤੋਂ ਮਾੜੇ
ਆਪਣੇ ਬਸਤਿਆਂ ਨੂੰ ,
ਨਾ ਸਮਝੋ ਤੁਸੀਂ ਭਾਰੇ


ਆਓ ਸਾਰੇ ‘ਕੱਠੇ ਹੋਕੇ ,
ਬਾਲ ਸਭਾ ਹੁਣ ਲਾਈਏ i
ਕਵਿਤਾ,ਗੀਤ,ਕਹਾਣੀ ਹੋਵੇ,
ਕੁੱਝ ਨਾ ਕੁੱਝ ਸੁਣਾਈਏ i
ਆਪਣੇ-ਆਪ ਸੁਣਾਕੇ ਜਾਓ,
ਐਵੇਂ ਨਾ ਘਬਰਾਈਏ i
ਧਿਆਨ ਨਾਲ ਸੁਣੋ ਬੱਚਿਓ,
ਹੁਣ ਰੌਲਾ ਨਾ ਪਾਈਏ i
 
Top