ਅੰਜੂ ਨੂੰ 9 ਸਾਲ ਬਾਅਦ ਮਿਲੇਗਾ ਸੋਨ ਤਗਮਾ

[JUGRAJ SINGH]

Prime VIP
Staff member
ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜੇਤੂ ਅੰਜੂ ਬਾਬੀ ਜਾਰਜ ਨੇ ਸਾਲ 2005 'ਚ ਮੋਨਾਕੋ 'ਚ ਵਿਸ਼ਵ ਅਥਲੈਟਿਕਸ ਫਾਈਨਲ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ ਪਰ ਰੂਸ ਦੀ ਤਾਤਯਾਨਾ ਕੋਤੋਵਾ ਤੋਂ ਡੋਪਿੰਗ ਦੇ ਕਾਰਨ ਸੋਨ ਤਗਮਾ ਖੋਹੇ ਜਾਣ ਤੋਂ ਬਾਅਦ ਹੁਣ ਅੰਜੂ ਨੂੰ 9 ਸਾਲ ਬਾਅਦ ਇਹ ਸੋਨ ਤਗਮਾ ਮਿਲ ਜਾਵੇਗਾ। ਅੰਤਰਰਾਸ਼ਟਰੀ ਅਥਲੈਟਿਕਸ ਮਹਾਸੰਘ (ਆਈ. ਏ. ਏ. ਐਫ.) ਨੇ ਸੂਚਿਤ ਕੀਤਾ ਹੈ ਕਿ ਅੰਜੂ ਨੂੰ ਹੁਣ ਇਹ ਸੋਨ ਤਗਮਾ ਦਿੱਤਾ ਜਾਵੇਗਾ।
 
Top