ਚੱਲ ਓਏ ਮਨਾ

Saini Sa'aB

K00l$@!n!
ਚੱਲ ਓਏ ਮਨਾ


ਚੱਲ ਓਏ ਮਨਾ ਅੱਜ ਉਥੇ ਚੱਲੀਏ
ਜਿਥੇ ਛੱਡ ਆਏ ਮੌਜ ਬਹਾਰਾਂ ਵੇ
ਅੰਬੀਆਂ ਰੁੱਤੇ ਜਿਥੇ ਕੋਇਲ ਬੋਲੇ
ਮਾਂ ਕੁੱਖ ਨਿਘੀਆਂ ਵੱਗਣ ਹਵਾਵਾਂ ਵੇ

ਆ ਓਏ ਮਨਾ , ਸੁਣ ਛੱਡ ਨਾ ਮਨਾ
ਅੱਜ ਫਿਰ ਉਥੇ ਚੱਲੀਏ
ਜਿਸ ਤਖ਼ੀਏ ਝੂਟੀਆਂ ਪੀਘਾਂ ਵੇ
ਰਾਹਾਂ ਡੰਡੀਆਂ ਜਿਸ ਗੁਆਚੇ ਹਾਸੇ
ਚੱਲ ਲੱਭੀਏ ਲਾ ਲਾ ਹੀਕਾਂ ਵੇ

ਉਠ ਓਏ ਮਨਾ ,ਘੜੀਛਨ ਸੁਣ ਵੀ ਮਨਾ
ਚੱਲ ਓਏ ਮਨਾ , ਨਾਂਹ ਕਰ ਨਾ ਮਨਾ
ਅੱਜ ਫਿਰ ਉਥੇ ਚੱਲੀਏ
ਜਿਥੇ ਛੱਡ ਆਏ ਸਭ ਪਿਆਰੇ ਵੇ
ਸਭ ਸੁਨੇਹੇ ਉਹ ਪੜ੍ਹ ਪੜ੍ਹ ਥੱਕੇ
ਜਾ ਮਿਲੀਏ ਉਨਾਂ ਘਰਦੁਆਰੇ ਵੇ

ਚੱਲ ਵੀ ਮਨਾ ਸੁਣ ਲੈ ਵੀ ਮਨਾ
ਚੱਲ ਦੇਖੀਏ ਰੁੱਤ ਬਸੰਤੀ ਵੇ
ਸੱਜਰੀ ਸਵੇਰ ਜਿਥੇ ਮਧਾਣੀ ਛਣਕੇ
ਵਾਰਾਂ ਗਾਵੇ ਗੁਰਸ਼ਬਦ ਸੁਣਾਵੇ
ਜਿਵੇ ਕੋਈ ਗੁਰ-ਬੰਤੀ ਵੇ

ਚੱਲ ਓਏ ਮਨਾ ਮੰਨ ਲੈ ਵੀ ਮਨਾ
ਬਣ ਬੈਠ ਨਾ ਜਾ ਤੂੰ ਪਰਦੇਸੀ ਓਏ
ਆਏ ਗਏ ਕਈ ਆਉਣ ਵਾਲੇ ਨੇ
ਬਸ ਤੁਰ ਪੈ ਕਰ ਆਈਏ ਚੇਤਾ
ਫਿਰ ਜਾ ਆਪਣੇ ਘਰ-ਦੇਸੀ ਓਏ


ਭੁਪਿੰਦਰ ਸਿੰਘ ਸਕੋਰਰ (ਨਾਰਵੇ )
 
Top