ਮੈਂ ਕਿੰਨਾ ਤੈਨੂੰ ਯਾਦ ਕਰਦਾ

jaggi37

ਜਿੰਦ ਜਾਨ
ਨਦੀ ਦੇ ਕਿਨਾਰਿਆਂ ਤੋਂ ਪੁੱਛ
ਰਾਤੀਂ ਚੜ੍ਹੇ ਚੰਨ ਤਾਰਿਆਂ ਤੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ ....
ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ
ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ...
ਗੂੰਗੀ ਤੇਰੀ ਤਸਵੀਰ ਕੋਲੋਂ ਪੁੱਛ
ਹੰਝੂਆਂ ਦੇ ਨਾਲ ਭਿੱਜੀ ਲੀਰ ਕੋਲੋਂ ਪੁੱਛ
ਮੈਂ ਕਿੰਨਾ ਤੈਨੂੰ ਯਾਦ ਕਰਦਾ
 
Top