ਹਿਸਾਬ

ਜਿੰਦਗੀ ਜਿਉਣ ਲਈ ਇਕੱਠਿਆਂ ਜੋ ਵੇਖੇ ਆਪਾਂ
ਮਰ ਮੁੱਕ ਚੁੱਕੇ ਉਹ ਖਾਬ ਸਾਨੂੰ ਦੇ ਜਾ ਨੀ,

ਜਿੰਨਾਂ ਦੀ ਉਡੀਕ ਵਿੱਚ ਸੁੱਕ ਤੀਲਾ ਹੋ ਗਏ
ਉਹਨਾਂ ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਦੇ ਜਾ ਨੀ,

ਚੰਦ ਪੈਸਿਆਂ ਦੇ ਲਈ ਜਿਹੜੇ ਕੱਢੇ ਨਾ ਕਿਤਾਬਾਂ ਵਿੱਚੋਂ,
ਰੱਦੀ ਵਾਲੇ ਨੂੰ ਜੋ ਵੇਚੇ ਉਹ ਗੁਲਾਬ ਸਾਨੂੰ ਦੇ ਜਾ ਨੀ,

ਸਾਡੇ ਪਿਆਰ ਵਿੱਚੋਂ ਪਿਆਰ ਆਪਣਾ ਘਟਾ ਕੇ
ਜੋ ਬੱਚਦਾ ਏ ਬਾਕੀ ਹਿਸਾਬ ਸਾਨੂੰ ਦੇ ਜਾ ਨੀ..
 
Top