ਇਕ ਦਿਨ ਤੁਸੀ

ਇਕ ਦਿਨ ਤੁਸੀ ਸਾਨੂੰ ਅਸਮਾਨ ਤੇ ਚਡ਼ਾ ਦਿਤਾ

ਤੇ ਦੂਜੇ ਦਿਨ ਬੇਰਹਿਮੀ ਨਾਲ ਗਿਰਾ ਦਿਤਾ


ਅਸੀ ਬਹੁਤ ਰੋਏ ਇਕਲੇ ਬਹਿ ਬਿਨਾਂ ਅਵਾਜੋਂ

ਕੀ ਇਹ ਤੁਸੀ ਸਾਡੀ ਇਜਤ ਦਾ ਸਿਲਾ ਦਿਤਾ


ਉਸ ਦਿਨ ਤੁਸੀ ਕਿਹਾ ,ਤੁਸੀ ਸਾਡੇ ਨਾਲ ਹੋ

ਤੇ ਦੂਜੇ ਦਿਨ ਵਾਦਾ ਮਿਟੀ ਵਿਚ ਮਿਲਾ ਦਿਤਾ


ਕੀ ਹੁੰਦਾ ਜੇ ਕੁਝ ਹੋਰ ਦੇਰ ਸਾਨੂੰ ਭਰਮਾਉਂਦੇ

ਤੁਸੀਂ ਤਾਂ ਦੂਜੇ ਦਿਨ ਹੀ ਸਾਡੇ ਰਬ ਨੂੰ ਰੁਆ ਦਿਤਾ


ਅਸੀਂ ਖੁਸ਼ੀ-ਖੁਸ਼ੀ ਤੁਆਡੀ ਹਰ ਗਲ ਮੰਨ ਲੈੰਦੇ

ਪਰ ਤੁਸੀ ਤਾਂ ਇਕ ਵਾਰ ਹਸਾ ਕੇ, ਫੇਰ ਹਾਸਾ ਉਡਾ ਦਿਤਾ


ਚਲੋ ਚੰਗਾ ਹੋਇਆ ਸਾਨੂੰ ਕੁਝ ਹੋਰ ਸਿਖਣ ਨੂੰ ਮਿਲਿਆ

ਸਾਨੂੰ ਅਪਣੇ ਆਪ ਲਈ ਹੀ ਜੀਣਾ ਸਿਖਾ ਦਿਤਾ


ਅਸੀਂ ਫੇਰ ਵੀ ਤੁਆਡੇ ਲਈ ਵਫਾਦਾਰ ਰਹਾੰਗੇ ਸਦਾ

ਕੀ ਹੋਇਆ ਜੇ ਤੁਸੀਂ ਸਾਨੂੰ ਨਾਮ ਬੇਵਫਾ ਦਿਤਾ


ਤੁਸੀਂ ਸਾਨੂੰ ਕੁਝ ਹੋਰ ਸਮਝਕੇ ਤਸਵੀਰ ਦਿਖਾਈ

ਪਰ ਅਸੀ ਦਿਲ ਵਿਚ ਸੋਨਾ ਮਿਲਾ ਕੇ ਉਸਨੂੰ ਮਡ਼ਾ ਦਿਤਾ


ਫੇਰ ਵੀ ਸਾਨੂੰ ਤੁਆਡੇ ਨਾਲ ਕੋਈ ਗੁਸਾ ਨਹੀਂ

ਜੇਕਰ ਤੁਸੀਂ ਸਾਡਾ ਨਾਮ ਤਸਵੀਰ ਤੋਂ ਮਿਟਾ ਦਿਤਾ
 

aulakhgora

== Guriqbal Aulakh ==
ਫੇਰ ਵੀ ਸਾਨੂੰ ਤੁਆਡੇ ਨਾਲ ਕੋਈ ਗੁਸਾ ਨਹੀਂ

ਜੇਕਰ ਤੁਸੀਂ ਸਾਡਾ ਨਾਮ ਤਸਵੀਰ ਤੋਂ ਮਿਟਾ ਦਿਤਾ

to to to much ghaint wordingz bro
bahut wadiya bahut wadiya
 
Top