Punjab News ਪੰਜਾਬ ਦੇ ਇੱਕ ਸਕੂਲ ਤੋਂ ਬੰਬ ਬਰਾਮਦ

chief

Prime VIP
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿਚ ਇੱਕ ਸਕੂਲ ਇਮਾਰਤ ਵਿਚੋਂ ਲਗਭੱਗ 25 ਬੰਬ ਬਰਾਮਦ ਕੀਤੇ ਗਏ ਹਨ।ਲਿਟਲ ਫਲਾਵਰ ਕਾਨਵੈਂਟ ਸਕੂਲ ਵਿਚ ਇਹਨਾਂ ਪੁਰਾਣੇ ਬੰਬਾਂ ਦੀ ਬਰਾਮਦਗੀ ਮਗਰੋਂ ਪੁਲਿਸ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ।

ਐਸਪੀ ਚਰਣਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿੰਨ੍ਹਾਂ ਬੰਬਾਂ ਨੂੰ ਬਰਾਮਦ ਕੀਤਾ ਗਿਆ ਹੈ, ਉਹ ਬਹੁਤ ਪੁਰਾਣੇ ਲੱਗਦੇ ਹਨ ਅਤੇ ਇਹਨਾਂ ਉੱਪਰ ਉਕੇਰੇ ਗਏ ਸ਼ਬਦ ਪੜ੍ਹੇ ਨਹੀਂ ਜਾ ਰਹੇ।

ਸਕੂਲ ਇਮਾਰਤ ਵਿਚ ਚੱਲ ਰਹੇ ਉਸਾਰੀ ਕਾਰਜ ਦੌਰਾਨ ਇਹਨਾਂ ਬੰਬਾਂ ਨੂੰ ਬਰਾਮਦ ਕੀਤਾ ਗਿਆ।ਉਹਨਾਂ ਕਿਹਾ ਕਿ ਬੰਬਾਂ ਨੂੰ ਸਕੂਲ ਇਮਾਰਤ ਤੋਂ ਹਟਾਉਣ ਲਈ ਅਸੀਂ ਸੈਨਾ ਦੀ ਮਦੱਦ ਮੰਗੀ ਹੈ ਅਤੇ ਉਹੋ ਹੀ ਇਹ ਪੜਤਾਲ ਵੀ ਕਰੇਗੀ ਕਿ ਬੰਬ ਕਿੱਥੋਂ ਆਇਆ।
 
Top