ਸ਼ਿਮਲਾ 'ਚ ਵੀ ਹੋ ਸਕਦੈ ਮੰਗਲੌਰ ਜਿਹਾ ਹਾਦਸਾ!

chief

Prime VIP
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਤੋਂ 23 ਕਿਲੋਮੀਟਰ ਦੀ ਦੂਰੀ ਉੱਪਰ ਸਥਿੱਤ ਸ਼ਿਮਲਾ ਹਵਾਈ ਅੱਡਾ ਵੀ ਸੁਰੱਖਿਅਤ ਨਹੀਂ ਹੈ।

ਬੰਗਲੌਰ ਵਿਚ ਹਾਲ ਹੀ ਵਿਚ ਹੋਏ ਹਵਾਈ ਹਾਦਸੇ ਦੇ ਮੱਦੇਨਜ਼ਰ ਰਾਜ ਦੇ ਸੈਰ ਸਪਾਟਾ ਵਿਭਾਗ ਦੇ ਨਿਦੇਸ਼ਕ ਅਤੇ ਵਿਸ਼ੇਸ਼ ਸਕਤੱਰ (ਨਿਗਰਾਨੀ ਅਤੇ ਤਾਲਮੇਲ) ਅਰੁਣ ਸ਼ਰਮਾ ਨੇ ਵਾਰਤਾ ਨੂੰ ਦੱਸਿਆ ਕਿ ਜੇਕਰ ਇਸ ਹਵਾਈ ਅੱਡੇ ਉੱਪਰ ਵੀ ਕੋਈ ਹਵਾਈ ਜਹਾਜ ਹਾਦਸਾਗ੍ਰਸਤ ਹੋ ਜਾਵੇ ਤਾਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇੱਥੇ ਕੋਈ ਪੁਖਤਾ ਇੰਤਜਾਮ ਨਹੀਂ ਹਨ।

ਉਹਨਾਂ ਦੱਸਿਆ ਕਿ ਹਵਾਈ ਅੱਡੇ ਦਾ ਸੜ੍ਹਕ ਮਾਰਗ ਨਾਲ ਸੰਪਰਕ ਨਹੀਂ ਹੈ ਜਿਸ ਕਾਰਣ ਸੁਰੱਖਿਆ ਜਵਾਨਾਂ ਅਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਦਾ ਵੀ ਉੱਥੋਂ ਤੱਕ ਪੁੱਜ ਸਕਣਾ ਨਾਮੁਮਕਿਨ ਹੈ।
 
Top