{{{ਬਚਪਨ ਦੇ ਉਹ ਿਦਨ}}}

ਜਦੋਂ ਪੈਰਾਂ ਉੱਤੇ ਗਿੱਲੀ ਮਿੱਟੀ ਦੇ ਘਰ ਬਣਾਉਂਦੇ ਸੀ,ਜੀਹਦਾ ਵਧੀਆਂ ਬਣ ਗਿਆ ਜਾਨ ਬੁੱਝ ਕੇ ਢੋਉਂਦੇ ਸੀ,
ਸ਼ਰਾਰਤ ਕਰਨੀ ਆਪ ਤੇ ਦੋਸ਼ ਬੇਗਾਨਿਆਂ ਸਿਰ ਮੜਿਆ....:bak
ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ

...ਕਣਕਾਂ ਨੂੰ ਪਹਿਲਾ ਪਾਣੀ ਡਿਊਟੀ ਦੇਣੀ ਨੱਕਿਆਂ ਤੇ,ਡੀ.ਡੀ ੧ ਚਲਾਉਣਾ ਸਾਈਕਲ ਵਾਲੇ ਚੱਕਿਆਂ ਤੇ,
ਓ ਟੋਬਿਆਂ ਵਿੱਚ ਮੱਝਾਂ ਨਾਲ ਨਹਾਉਣਾ ਵੀ....ਪੈਸੇ ਕੱਠੇ ਕਰਕੇ ਵੀ ਸੀ ਆਰ ਲਿਆਉਣ ਵੀ...
ਜਦੋਂ ਇੱਕ ਹੱਥ ਵਿੱਚ ਫੁੱਲ ਤੇ ਬੈਠੀ ਤਿਤਲੀ ਨੂੰ ਫੜਿਆ...
ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ

ਧਾਗੇ ਪਾ ਬਣਾਈ ਭਮੀਰੀ ਕੋਕ ਦੇ ਢੱਕਣਾਂ ਦੀ,ਕੈਲਰੀ ਚੈੱਕ ਨੀ ਕੀਤੀ ਕਦੇ ਲੱਸੀ ਮੱਖਣਾ ਦੀ....
ਜਦੋਂ ਸਕੂਲੇ ਗਰਮੀ ਦੀਆਂ ਹੁੰਦੀਆਂ ਛੁੱਟੀਆਂ ਸੀ,ਕੀ ਅੱਖਰਾਂ ਵਿੱਚ ਬਿਆਨ ਕਰਾਂ ਜੋ ਮੋਜਾਂ ਲੁੱਟੀਆਂ ਸੀ..
ਕਿਵੇਂ ਦੱਸਾਂ ਮੈ ਜਦੋ ਪਹਿਲੀ ਵਾਰੀ ਕਾਲਿਜ ਵਿੱਚ ਵੜਿਆ...:so
ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ....


ਬਚਪਨ ਵਿੱਚ ਚੜੀ ਰਹਿੰਦੀ ਸੀ ਲੋਰ ਪਤੰਗਾਂ ਦੀ,ਅੱਜ ਵੀ ਸੁਪਨੇ ਵਿੱਚ ਦਿਸਦੀ ਡੋਰ ਪਤੰਗਾਂ ਦੀ,
ਗੱਲ ਗੱਲ ਦੇ ਉੱਤੇ ਨਾਲ ਦਿਆਂ ਉੱਤੇ ਰੋਹਬ ਜਮਾ ਦੇਣਾ...ਭਾਬੀ ਖੇਡਣ ਵੇਲੇ ਪੱਤਾ ਰੱਖ ਕੇ ਲਾ ਦੇਣਾ..
ਅਜੇ ਵੀ ਸਾਂਭਿਆ ਹੋਇਆ ਕੁੱਜਾ ਬਾਂਟਿਆਂ ਨਾਲ ਭਰਿਆਂ..:yes
ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ....

ਭੰਗਵੰਤ ਮਾਨ ਦੀ ਜਿਸ ਦਿਨ ਪਹਿਲੀ ਕੈਸਿਟ ਆਈ ਸੀ,ਮੁੱਲ ਖਰੀਦ ਕੇ ਯਾਰਾ ਦੋਸਤਾਂ ਤਾਈ ਸੁਣਾਈ ਸੀ:bony
ਪਹਿਲੀ ਵਾਰੀ ਜਦੋਂ ਟੀ.ਵੀ ਦੇ ਵਿੱਚ ਆਇਆ ਮੈਂ ਯਾਰੋ,ਸਾਰੇ ਪਿੰਡ ਨੂੰ ਟੀ.ਵੀਂ ਆਪ ਦਿਖਾਇਆ ਮੈਂ ਯਾਰੋ,
ਪਹਿਲੀ ਵਾਰ ਅਖਬਾਰ ਵਿੱਚ ਜਦ ਨਾਮ ਆਪਣਾ ਪੜਿਆ....
ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ.
 
Top