Punjab News ਅਗਸਤ ਦੇ ਦੂਜੇ ਹਫ਼ਤੇ ਆ ਰਹੀ ਹੈ ‘ਇੱਕ ਕੁੜੀ ਪੰਜਾਬ ਦੀ’

chief

Prime VIP
Top Poster Of Month


ਪੰਜਾਬ (ਹਰਿੰਦਰ ਭੁੱਲਰ) ਸਕਾਈਲਿੰਕ ਇੰਟਰਟੇਨਮੈਂਟ ਲਿਮਿਟਿਡ ਅਤੇ ਪੰਜ-ਆਬ ਮੂਵੀਜ਼ ਇੰਟਰਨੈਸ਼ਨਲ ਦੇ ਬੈਨਰ ਅਤੇ ਐਸ. ਐਸ. ਜੌਹਲ ਦੀ ਪੇਸ਼ਕਸ਼ ਹੇਠ ਤਿਆਰ ਹੋਈ ਨਵੀਂ ਪੰਜਾਬੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਨਿਰਮਾਤਾ ਮਨਮੋਹਣ ਸਿੰਘ ਅਤੇ ਰਤਨ ਭਾਟੀਆ ਹਨ। ਮਨਮੋਹਣ ਸਿੰਘ ਦੁਆਰਾ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ਉੱਘੇ ਗਾਇਕ ਅਮਰਿੰਦਰ ਗਿੱਲ ਨੇ ਅਦਾ ਕੀਤੀ ਹੈ ਜੋ ਕਿ ਇਸ ਤੋਂ ਪਹਿਲਾਂ ਮਨ ਜੀ ਦੀ ਪਿਛਲੀ ਫ਼ਿਲਮ ‘ਮੁੰਡੇ ਯੂ.ਕੇ. ਦੇ’ ਰਾਹੀਂ ਸਫ਼ਲਤਾ ਪੂਰਵਕ ਫ਼ਿਲਮੀ ਕੈਮਰੇ ਦਾ ਸਾਹਮਣਾ ਕਰਕੇ ਆਪਣੀ ਯੋਗਤਾ ਸਾਬਤ ਕਰ ਚੁੱਕਾ ਹੈ। ਅਮਰਿੰਦਰ ਨਾਲ ਇਸ ਵਾਰ ਹੀਰੋਇਨ ਦੇ ਰੂਪ ਵਿੱਚ ਇੱਕ ਅਸਲੋਂ ਨਵੀਂ ਪਰ ਵਧੀਆ ਅਭਿਨੇਤਰੀ ਜਸਪਿੰਦਰ ਚੀਮਾ ਨਜ਼ਰੀਂ ਆਵੇਗੀ।ਹੋਰਨਾਂ ਭੂਮਿਕਾਵਾਂ ਵਿੱਚ ਜਿੱਥੇ ਦੀਪ ਢਿੱਲੋਂ, ਕੰਵਲਜੀਤ ਸਿੰਘ, ਗੁੱਗੂ ਗਿੱਲ, ਨਵਨੀਤ ਨਿਸ਼ਾਨ, ਡਾ. ਸੁਰਿੰਦਰ ਸ਼ਰਮਾ, ਨੀਟਾ ਮਹਿੰਦਰਾ, ਬਲਵਿੰਦਰ ਬੇਗੋਵਾਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਅਤੇ ਬਾਲੀਵੁੱਡ ਵਿੱਚ ਚੰਗਾ ਨਾਮਣਾ ਖੱਟ ਚੁੱਕੇ ਮਾਲਵੇ ਦੇ ਗੱਭਰੂ ਅਮਨ ਧਾਲੀਵਾਲ ਵਰਗੇ ਵੱਡੇ ਸਿਤਾਰੇ ਦਰਸ਼ਕਾਂ ਦਾ ਮਨ ਮੋਹਣਗੇ ਉੱਥੇ ਰੰਗਮੰਚ ਅਤੇ ਟੈਲੀਵਿਜ਼ਨ ਦੇ ਜਾਣੇ-ਪਹਿਚਾਣੇ ਕਲਾਕਾਰ ਹਰਿੰਦਰ ਭੁੱਲਰ, ਪਿੰਰਸ ਕੇ.ਜੇ. ਸਿੰਘ, ਗਗਨ ਗਿੱਲ, ਸੁਖਵਿੰਦਰ ਰਾਜ, ਕਰਮਜੀਤ ਸਿਰਸਾ ਅਤੇ ਸੁਹਜ ਬਰਾੜ ਦਾ ਵੀ ਬੜੇ ਵਧੀਆ ਤਰੀਕੇ ਨਾਲ ਇਸ ਫ਼ਿਲਮ ਰਾਹੀਂ ਵੱਡੇ ਪਰਦੇ ‘ਤੇ ਆਗਾਜ਼ ਹੋਣ ਜਾ ਰਿਹਾ ਹੈ। ਬਾਕੀ ਕਲਾਕਾਰਾਂ ਵਿੱਚ ਮਲਕੀਤ ਰੌਣੀ, ਸੀਮਾ ਕੌਸ਼ਲ, ਸੁਖਵੀਰ ਰਜ਼ੀਆ, ਤਰਸ਼ਿੰਦਰ ਸੋਨੀ, ਸਿਮਰਤ, ਸੁਰਭੀ ਜੋਤੀ, ਜੋਤ ਸੰਧੂ, ਦਿਵਿਆ ਓਹਰੀ, ਕਾਵਿਆ ਸਿੰਘ, ਕੁਲਵੰਤ ਗਿੱਲ, ਜੇ.ਐਸ. ਜੱਗੀ, ਬਿਕਰਮ ਮਾਨ, ਅਵਤਾਰ ਸਿੰਘ, ਮੁਕੇਸ਼ ਗਿੱਦੜਬਾਹਾ ਅਤੇ ਗੁਰਪ੍ਰੀਤ ਸੰਧੂ ਆਦਿ ਸ਼ਾਮਿਲ ਹਨ।
 

Konvicted_Jatt

S@RP@NCH
Re: ਅਗਸਤ ਦੇ ਦੂਜੇ ਹਫ਼ਤੇ ਆ ਰਹੀ ਹੈ ‘ਇੱਕ ਕੁੜੀ ਪੰਜਾਬ ਦ

ik hor punjabi movie......
 
Re: ਅਗਸਤ ਦੇ ਦੂਜੇ ਹਫ਼ਤੇ ਆ ਰਹੀ ਹੈ ‘ਇੱਕ ਕੁੜੀ ਪੰਜਾਬ ਦ&#26

The music of the film will be done by Sukhshinder Shinda- the music man :so


 
Top