Saini Sa'aB
K00l$@!n!
ਭਾਰਤੀ ਸਮਾਜ ਵਿਚ ਫ਼ੈਲੇ ਅੰਧਵਿਸ਼ਵਾਸਾਂ ਦੀ ਗੱਲ ਕਰਦਿਆਂ 3 ਨਿੱਕੀਆਂ-ਨਿੱਕੀਆਂ ਕਹਾਣੀਆਂ ਮੇਰੇ ਜਿਹਨ ਵਿਚ ਆ ਰਹੀਆਂ ਹਨ। ਪਹਿਲਾਂ ਇਹ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨਾ ਜ਼ਰੂਰੀ ਸਮਝਦਾ ਹਾਂ ਬਾਕੀ ਲੇਖ ਬਾਰੇ ਬਾਅਦ ਵਿਚ ਵਿਚਾਰ-ਚਰਚਾ ਕਰਾਂਗਾ। ਪਹਿਲੀ ਕਹਾਣੀ ਮੇਰੇ ਦਾਦਾ ਜੀ ਸ੍ਰ: ਸ਼ਬੇਗ ਸਿੰਘ ਨੇ ਮੈਨੂੰ ਤਕਰੀਬਨ 20 ਕੂ ਸਾਲ ਪਹਿਲਾਂ ਸੁਣਾਈ ਸੀ ਜਦੋਂ ਮੈਂ 9 ਸਾਲ ਦਾ ਸਾਂ ਤੇ ਚੋਥੀ ਜਮਾਤ ਵਿਚ ਪਿੰਡ ਦੇ ਸਕੂਲ ਵਿਚ ਹੀ ਪੜਦਾ ਸੀ।
ਬਾਪੂ ਜੀ ਨੇ ਦੱਸਿਆ ਕਿ ਨਾਲ ਦੇ ਪਿੰਡ ਸਿੰਘਪੁਰਾ ਦੇ ਸਰਪੰਚ ਗੁਰਨਾਮ ਸਿੰਘ ਦੇ ਬਾਪੂ ਦੇ ਰੋਟੀ ਖਾਣ ਤੋਂ ਬਾਅਦ ਦੰਦਾਂ ਵਿਚ ਦਰਦ ਹੋਣ ਲੱਗ ਜਾਇਆ ਕਰੇ। ਇਸ ਲਈ ਉਹ ਹਰ ਰੋਜ ਰੋਟੀ ਖਾਣ ਤੋਂ ਬਾਅਦ ਆਪਣੀ ਨੂੰਹ ਤੋਂ ਝਾੜੂ ਦੇ (ਡੱਕੇ) ਤੀਲੇ ਦੀ ਮੰਗ ਕਰਿਆ ਕਰੇ। ਬਾਪੂ ਦੀ ਨੂੰਹ ਰੋਟੀ ਤੋਂ ਬਾਅਦ ਦੂਜੀ ਵਾਰ ਤੀਲਾ ਦੇਣ ਜਾਇਆ ਕਰੇ। ਇਸ ਤਰ੍ਹਾਂ ਕਈ ਦਿਨ ਬੀਤ ਗਏ ਤੇ ਨੂੰਹ ਨੇ ਥਾਲੀ ਦੇ ਵਿਚ ਰੋਟੀ ਦੇ ਨਾਲ ਹੀ ਇੱਕ ਤੀਲਾ ਰੱਖਣਾ ਸ਼ੁਰੂ ਕਰ ਦਿੱਤਾ। ਹੁਣ ਬਾਪੂ ਜੀ ਰੋਟੀ ਖਾ ਕੇ ਤੀਲੇ ਨਾਲ ਆਪਣੇ ਦੰਦ ਸਾਫ਼ ਕਰ ਲਿਆ ਕਰੇ। ਕਈ ਸਾਲ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇੱਕ ਦਿਨ ਬਾਪੂ ਜੀ ਚਲਾਣਾ ਕਰ ਗਏ।
ਬਾਪੂ ਦੀ ਮੌਤ ਤੋਂ ਬਾਅਦ ਵੀ ਨੂੰਹ ਨੇ ਘਰ ਵਿਚ ਸਭ ਤੋਂ ਵੱਡੇ ਵਿਅਕਤੀ (ਆਪਣੇ ਪਤੀ) ਦੀ ਥਾਲੀ ਵਿਚ ਤੀਲਾ ਰੱਖਣਾ ਜਾਰੀ ਰੱਖਿਆ। ਜਦੋਂ ਉਸ ਦੇ ਪਤੀ ਨੇ ਪੁੱਛਿਆ ਤਾਂ ਨੂੰਹ ਨੇ ਕਿਹਾ ਕਿ, “ ਬਾਪੂ ਜੀ ਦੇ ਨਮਿੱਤ ਇਹ ਤੀਲਾ ਰੱਖਿਆ ਹੈ ਤਾਂ ਪਤੀਦੇਵ ਚੁੱਪ ਕਰ ਗਏ।” ਇਸ ਤਰ੍ਹਾਂ ਕਈ ਸਾਲ ਬੀਤ ਗਏ।
ਜਦੋਂ ਉਹਨਾਂ ਦਾ ਮੁੰਡਾ ਵਿਆਹਿਆ ਗਿਆ ਤਾਂ ਨਵੀਂ ਆਈ ਨੂੰਹ ਨੂੰ ਵੀ ਇਹੀ ਸਮਝਾਇਆ ਗਿਆ ਕਿ ਥਾਲੀ ਵਿਚ ਰੋਟੀ ਦੇ ਨਾਲ ਤੀਲਾ ਰੱਖਣ ਦਾ ਆਪਣੇ ਘਰ ਵਿਚ ਰਿਵਾਜ ਹੈ। ਉਹ ਵਿਚਾਰੀ ਵੀ ਇਸੇ ਤਰ੍ਹਾਂ ਕਰਨ ਲੱਗੀ। ਹਰ ਰੋਜ ਨਵੇਂ ਤੀਲੇ ਰੱਖ ਰੱਖਕੇ ਹਫ਼ਤੇ ਦੋ ਹਫ਼ਤੇ ਬਾਅਦ ਹੀ ਝਾੜੂ ਖਤਮ ਹੋ ਜਾਇਆ ਕਰੇ। ਘਰਵਾਲੇ ਬੜੇ ਪ੍ਰੇਸ਼ਾਨ ਸਨ।
ਨਵੀਂ ਆਈ ਨੂੰਹ ਨੇ ਇਸ ਦਾ ਵੀ ਹੱਲ ਲੱਭ ਲਿਆ। ਉਸ ਨੇ ਆਪਣੇ ਪਤੀ ਨੂੰ ਆਖਿਆ ਕਿ, “ ਕਿਉਂ ਨਾ ਆਪਾਂ ਬਾਪੂ ਜੀ ਦੇ ਨਮਿੱਤ ਵਿਹੜੇ ਵਿਚ ਇੱਕ ਵੱਡਾ ਕਿੱਲਾ (ਤੀਲਾ) ਠੋਕ ਦਈਏ।” ਸਾਰੇ ਪਰਿਵਾਰ ਨੇ ਸਹਿਮਤੀ ਬਣਾ ਕੇ ਪਿੰਡ ਦੇ ਲੋਕਾਂ ਦੀ ਹਾਜਰੀ ਵਿਚ ਇੱਕ ਮੋਟਾ ਸਾਰਾ ਕਿੱਲਾ (ਤੀਲਾ) ਵਿਹੜੇ ਦੇ ਐਨ ਵਿੱਚਕਾਰ ਠੋਕ ਦਿੱਤਾ। ਨੂੰਹਾਂ ਨੇ ਇਸ ਤੀਲੇ ਨੂੰ ਲਾਲ ਰੰਗ ਦਾ ਧਾਗਾ ਬੰਨ ਦਿੱਤਾ।
ਕੋਈ ਸਾਲ ਕੂ ਬਾਅਦ ਹੀ ਇਸ ਤੀਲੇ ਨੂੰ ‘ਤੀਲਾ ਸਾਹਿਬ’ ਕਿਹਾ ਜਾਣ ਲੱਗਾ ਤੇ ਪਿੰਡ ਵਿਚ ਕੋਈ ਵਿਆਹ ਜਾਂ ਮੌਤ ਹੋ ਜਾਵੇ ਤਾਂ ਪਹਿਲਾਂ ਮੱਥਾ ਇਸੇ ਤੀਲੇ ਸਾਹਿਬ ਨੂੰ ਟੇਕਿਆ ਜਾਣ ਲੱਗਾ। ਇਸ ‘ਪਵਿੱਤਰ ਸਥਾਨ’ ਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲੱਗੀਆਂ ਤੇ ਹਜਾਰਾਂ ਰੁਪੱਈਆ ਭੇਟਾ ਵੱਜੋਂ ਇੱਕਠਾ ਹੋਣ ਲੱਗ ਪਿਆ। ਬਾਪੂ ਜੀ ਦਾ ਵੱਡਾ ਪੁੱਤਰ ਗੁਰਬਚਨ ਸਿੰਘ ਤੋਂ ਮਹੰਤ ਬਚਨ ਦਾਸ ਬਣ ਗਿਆ ਤੇ ਉਹਨਾਂ ਨਾਲ ਦੇ ਪਿੰਡ ਵਿਚ 10 ਕਿੱਲੇ ਜ਼ਮੀਨ ਵੀ ਖਰੀਦ ਲਈ। ਸੋ ਇਹ ਸੀ ਬਾਪੂ ਦੇ ਦੰਦਾਂ ਦੀ ਸਫ਼ਾਈ ਦੇ ਤੀਲੇ ਤੋਂ ਤੀਲਾ ਸਾਹਿਬ ਬਣਨ ਤੱਕ ਦਾ ਸਫ਼ਰ