ਆਸ

★★★ਫਿਰ ਆਵਾਰਾ ਦਿਲ ਕਿਸੇ ਦੀ ਕਰਦਾ ਤਲਾਸ਼ ਕਿਉਂ,.....ਬਣ ਗਈ ਜਿੰਦਗੀ ਇਹ ਬਿਖਰੀ ਹੋਈ ਤਾਸ਼ ਕਿਉਂ...ਸ਼ਾਇਦ ਸਾਬਿਤ ਕਰ ਰਹੀ ਏ ਮੇਰੀ ਬੁਜ਼ਦਿਲੀ,.....ਸ਼ੀਸ਼ੇ ਵਿੱਚ ਮੈਨੂੰ ਮੇਰੀ ਦਿਸਦੀ ਏ ਲਾਸ਼ ਕਿਉਂ...ਨੈਣਾਂ ਦੀ ਨਾਦਾਨੀ ਏ ਯਾ ਦਿਲ ਦੀ ਆਵਾਰਗੀ,.... ਅਜਨਬੀ ਚਿਹਰਾ ਕੋਈ ਐਨਾ ਬਣ ਜਾਂਦਾ ਖਾਸ ਕਿਉਂ...ਸਾਰਿਆਂ ਨੂੰ ਮਿਲੇ ਜੋ ਵੀ ਰੱਬ ਤੋਂ ਨੇ ਮੰਗਦੇ,....ਪਰ ਮੇਰੀ ਹਰ ਰੀਝ ਮੂਹਰੇ ਲੱਗ ਜਾਂਦਾ 'ਕਾਸ਼' ਕਿਉਂ...ਐਵੇਂ ਜਿੰਦਗੀ ਦੀ ਕਿਸੇ ਛੋਟੀ ਜਿਹੀ ਗਲਤੀ ਲਈ,.....ਰਹਿੰਦਾ ਖੌਰੇ ਬੰਦਾ ਸਾਰੀ ਜਿੰਦਗੀ ਉਦਾਸ ਕਿਉਂ...'ਮੈਂ ਮੁੜਕੇ ਨਈਂ ਆਉਣਾ' ਉਹ ਸਾਫ-ਸਾਫ ਕਹਿ ਗਏ,....ਰੱਬ ਜਾਣੇ ਤਾਂ ਵੀ ਸਾਡੀ ਟੁੱਟਦੀ ਨਾ ਆਸ ਕਿਉਂ★★★
 
Top