Punjab News ਚਾਰ ਹੋਰ ਖਾੜਕੂ ਅਸਲ੍ਹੇ ਸਮੇਤ ਗ੍ਰਿਫ਼ਤਾਰ

chief

Prime VIP
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੇੜੇ ਇਕ ਕਾਰ 'ਚ ਆਰ.ਡੀ.ਐਕਸ. ਰੱਖਣ ਦੇ ਮਾਮਲੇ ਉਪਰੰਤ ਖਾੜਕੂਆਂ ਦੀਆਂ ਗ੍ਰਿਫਤਾਰੀਆਂ ਤਹਿਤ ਪੁਲਿਸ ਵੱਲੋਂ ਅੱਜ ਚਾਰ ਹੋਰ ਖਾੜਕੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਪੁਲਿਸ ਨੇ ਏ.ਕੇ.-47 ਦੇ ਰੌਂਦ, 80 ਹਜ਼ਾਰ ਰੁਪਏ ਨਕਦੀ, ਇਕ 315 ਬੋਰ ਰਾਈਫਲ, 50 ਰੌਂਦ, ਇਕ ਪਿਸਤੌਲ 32 ਬੋਰ ਤੇ 19 ਰੌਂਦ ਬਰਾਮਦ ਕੀਤੇ ਹਨ।

ਇਹ ਖਾੜਕੂ ਵਿਸ਼ੇਸ਼ ਉਪਰੇਸ਼ਨ ਸੈਲ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਦੀ ਪਹਿਚਾਣ ਜੋਗਾ ਸਿੰਘ ਵਾਸੀ ਪਿੰਡ ਰਤਨਗੜ੍ਹ, ਗੁਰਜੀਤ ਸਿੰਘ, ਗੁਰਮੀਤ ਸਿੰਘ ਵਾਸੀਆਨ ਪਿੰਡ ਸੁਰਸਿੰਘ ਜ਼ਿਲ੍ਹਾ ਤਰਨ ਤਾਰਨ ਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਝਬਾਲ ਤਰਨ ਤਾਰਨ ਵਜੋਂ ਦੱਸੀ ਗਈ ਹੈ।

ਇਨ੍ਹਾਂ ਖਾੜਕੂਆਂ ਨੂੰ ਇੰਸਪੈਕਟਰ ਹਰਵਿੰਦਰਪਾਲ ਸਿੰਘ, ਇੰਸਪੈਕਟਰ ਬਲਬੀਰ ਸਿੰਘ 'ਤੇ ਅਧਾਰਿਤ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਇਥੇ ਡਿਊਟੀ ਮੈਜਿਸਟਰੇਟ ਸ੍ਰੀ ਜਗਦੀਪ ਸੂਦ ਜੇ. ਐਮ. ਆਈ. ਸੀ. ਦੀ ਅਦਾਲਤ 'ਚ ਪੇਸ਼ ਕਰਨ ਉਪਰੰਤ ਹੋਰ ਵਧੇਰੇ ਪੁੱਛ-ਗਿੱਛ ਕਰਨ ਲਈ 4 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ।
 
Top