ਪੰਜਾਬੀਆ ਦੀ ਸਰਦਾਰੀ ਬਣੀ ਰਹੇ

ਟੇਢੀ ਪੱਗ ਦਿਆਂ ਪੇਚਾਂ 'ਚੋਂ ਅਣਖਾਂ ਦੀ ਕੰਧ ਦਿਸੇ,
ਊਧਮ ਸਿੰਘ ਦਾ ਪਿਸਟਲ ਜਾਂ ਢੱਠੀ ਸਰਹਿੰਦ ਦਿਸੇ,
ਉਹ ਹੌਸਲਿਆ ਵਿੱਚ ਬਾਜ਼ਾਂ ਜਿਹੀ ਉਡਾਰੀ ਬਣੀ ਰਹੇ,
ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ !

ਨੋਟਾਂ ਦੀ ਤਾਂ ਕੀਮਤ ਵੱਧਦੀ ਘੱਟਦੀ ਰਹਿੰਦੀ ਏ,
ਸਾਡੀ ਮੰਡੀ ਅਮਰੀਕਾ ਵੱਲ ਤੱਕਦੀ ਰਹਿੰਦੀ ਏ ,
ਕਿਉਂ ਰੋਲਾਂਗੇ ਮੰਡੀਆਂ ਵਿੱਚ ਜ਼ਮੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਚੋਣਾ ਵੇਲੇ ਲੈਂਦੇ ਨੇ ਖਰੀਦ ਜੋ ਵੋਟਾਂ ਨੂੰ ,
ਉਹਦੀ ਫੋਟੋ ਹੁੰਦੀ ਤਾਂ ਸੰਗ ਆਉਂਦੀ ਨੋਟਾਂ ਨੂੰ ,
ਕੁੱਲ ਦੌਲਤ ਤੋਂ ਉੱਚੀ ਏ ਥਾਂ ਵੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !

ਮਾਨਾਂ ਸੁੱਖ ਵਸੇ ਪੰਜਾਬ ਚ 'ਆਓ ਦੁਆਵਾਂ ਕਰੀਏ,
ਲੋਭ - ਮੋਹ - ਹੰਕਾਰ ਨੂੰ ਛੱਡਕੇ ਸੱਚ ਦਾ ਪੱਲਾ ਫੜੀਏ ..
ਕਰੂ ਜੋ ਮਾੜੇ ਕਰਮ ਓਹ ਲੇਖਾ ਆਪ ਹੀ ਭਰੂ ..
ਹਰ ਸਾਹ ਦੇ ਨਾਲ ਸਿੰਘਾ ਬੋਲ ਵਾਹਿਗੁਰੂ,
ਆਮੀਨ, ਅੱਲ੍ਹਾ ਹੂ - ਰਾਮ ਰਾਮ ਵਹਿਗੁਰੂ .. | |
 
Top