ਧੰਨ ਬਾਜ਼ਾ ਵਾਲੇਆ

ਮਾਹੀ ਕੋਈ ਪ੍ਰੀਤ ਦੀ ਵੰਝਲ,
ਵਿਚ ਗਮਾ ਦੇ ਵਜਾੰਵਦਾ ਵੇਖਿਆ ਨਾ,
ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਉਤੇ,
ਗੀਤ ਖੁਸ਼ੀ ਦੇ ਗਾਂਵਦਾ ਵੇਖਿਆ ਨਾ,
ਕਿਸੇ ਤਿਲਕ ਤੇ ਝੰਜੂ ਦੀ ਰਖਿਆ ਖਾਤਿਰ,
ਕੋਈ ਬਾਪ ਮਰਵਾਂਵਦਾ ਵੇਖਿਆ ਨਾ,
ਸਹਾਰ ਕੇ ਲੱਖਾ ਦੁਖ ਜਿੰਦ ਅਪਣੀ ਤੇ,
ਸ਼ੁਕਰ ਰੱਬ ਦਾ ਮਨਾਂਵਦਾ ਵੇਖਿਆ ਨਾ,
ਲੱਖਾਂ ਵਿਚੋਂ ਹੋ ਜਾਏ ਵੱਖ ਪਹਿਚਾਣ ਜਿਸ ਦੀ,
ਸਿੰਘ ਏਸਾ ਕੋਈ ਸਜ਼ਾਵਂਦਾ ਵੇਖਿਆ ਨਾ,
ਦੇ ਕੇ ਅਮ੍ਰਿਤ ਦੀ ਦਾਤ ਮਜ਼ਲੂਮਾ ਤਾਈਂ,
ਜਾਤ ਪਾਤ ਕੋਈ ਮੁਕਾਂਵਦਾ ਵੇਖਿਆ ਨਾ,
ਜ਼ੂਲਮ ਦੇ ਮੂਹਰੇ ਖੜੇ ਜੋ ਪਹਾੜ ਬਣਕੇ,
ਖਾਲਸਾ ਏਹੋ ਜੇਹਿਆ ਸਜ਼ਾਂਵਦਾ ਕੋਰੀ ਵੇਖਿਆ ਨਾ,
ਪਾਕੇ ਸਿਨੇ ਵਿਚ ਜ਼ਿਗਰਾ ਸ਼ੇਰ ਵਾਲਾ,
ਸਵੱਾ ਲੱਖ ਨਾਲ ਇਕ ਨੂੰ ਲੜਾਂਵਦਾ ਕੋਈ ਵੇਖਿਆ ਨਾ,
ਬੇਫਿਕਰੇ ਹੋਕੇ ਅੰਮਬਰੀਂ ਲਾਉਣ ਉਢਾਰੀੇ,
ਤੇ ਬਾਜ਼ ਚਿੜੀਆਂ ਤੋਂ ਤੁੜਾਂਵਦਾ ਕੋਈ ਵੇਖਿਆ ਨਾ,
ਧੰਨ ਬਾਜ਼ਾ ਵਾਲੇਆ ਧੰਨ ਉਏ ਜ਼ਿਗਰਾ ਤੇਰਾ,
ਤੇਰੇ ਬਾਜੋਂ ਕੋਈ ਕੋਮ ਉਤੋਂ ਪਰਵਾਰ ਲੁਟਾਂਵਦਾ ਵੇਖਿਆ ਨਾ...
 
Top